ਤਰਸੇਮ ਹੱਤਿਆ ਕਾਂਡ ਦਾ ਮੁਲਜ਼ਮ ਭਗੌੜਾ ਕਰਾਰ
ਤਰਨਤਾਰਨ ਵਾਲੇ ਘਰ ’ਤੇ ਲਗਾਏ ਪੋਸਟਰ ਤਰਨਤਾਰਨ, 25 ਅਪ੍ਰੈਲ, ਨਿਰਮਲ : 28 ਮਾਰਚ ਦੀ ਸਵੇਰ ਬਾਈਕ ਸਵਾਰ ਦੋ ਸ਼ੂਟਰਾਂ ਨੇ ਨਾਨਕਮੱਤਾ ਵਿਚ ਡੇਰਾ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਦੇ ਮੁਲਜ਼ਮ ਇੱਕ ਲੱਖ ਰੁਪਏ ਦੇ ਇਨਾਮੀ ਸ਼ੂਟਰ ਸਰਵਜੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਖਟੀਮਾ […]
By : Editor Editor
ਤਰਨਤਾਰਨ ਵਾਲੇ ਘਰ ’ਤੇ ਲਗਾਏ ਪੋਸਟਰ
ਤਰਨਤਾਰਨ, 25 ਅਪ੍ਰੈਲ, ਨਿਰਮਲ : 28 ਮਾਰਚ ਦੀ ਸਵੇਰ ਬਾਈਕ ਸਵਾਰ ਦੋ ਸ਼ੂਟਰਾਂ ਨੇ ਨਾਨਕਮੱਤਾ ਵਿਚ ਡੇਰਾ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੱਤਿਆ ਦੇ ਮੁਲਜ਼ਮ ਇੱਕ ਲੱਖ ਰੁਪਏ ਦੇ ਇਨਾਮੀ ਸ਼ੂਟਰ ਸਰਵਜੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।
ਖਟੀਮਾ ਦੇ ਸਿਵਲ ਜੱਜ ਅਮਿਤ ਸ਼ਾਹ ਵਲੋਂ ਭਗੌੜਾ ਐਲਾਨ ਕਰਨ ਦੀ ਕਾਰਵਾਈ ਕਰਨ ਤੋਂ ਬਾਅਦ ਉਤਰਾਖੰਡ ਦੀ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਵਿੰਡ ਵਿਚ ਪਹੁੰਚ ਕੇ ਮੁਲਜ਼ਮ ਦੇ ਘਰ ’ਤੇ ਪੋਸਟਰ ਵੀ ਲਗਾ ਦਿੱਤੇ ਹਨ।
ਉਤਰਾਖੰਡ ਪੁਲਿਸ ਕਰੀਬ 3 ਘੰਟੇ ਤੱਕ ਪਿੰਡ ਵਿਚ ਰਹੀ। ਪਿੰਡ ਵਿਚ ਵੱਖ ਵੱਖ ਥਾਵਾਂ ’ਤੇ ਵੀ ਸਰਵਜੀਤ ਦੇ ਭਗੌੜਾ ਹੋਣ ਪੋਸਟਰ ਲਗਾਏ ਹਨ। ਤਰਨਤਾਰਨ ਦੇ ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਸਰਵਜੀਤ ਦੇ ਭਗੌੜੇ ਹੋਣ ਸਬੰਧੀ ਪਿੰਡ ਵਿਚ ਮੁਨਾਦੀ ਵੀ ਕਰਵਾਈ ਗਈ। ਦੱਸ ਦੇਈਏ ਕਿ ਸਰਵਜੀਤ ਸਿੰਘ ਗੈਂਗਸਟਰਾਂ ਦੀ ਸੂਚੀ ਵਿਚ ਆਉਂਦਾ ਹੈ।
12 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਨਾਲ ਜੁੜੇ ਸਰਵਜੀਤ ਨੇ ਦੋ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ’ਤੇ ਵੀ ਜਾਨ ਲੇਵਾ ਹਮਲਾ ਕੀਤਾ ਸੀ। ਮੁਲਜ਼ਮ ਦੇ ਵਿਰੁੱਧ ਨਸ਼ਾ ਤਸਕਰੀ ਦਾ ਕੇਸ ਵੀ ਦਰਜ ਹੈ।
ਇਹ ਵੀ ਪੜ੍ਹੋ
ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਈਬਰ ਸੈਲ ਮੁਤਾਬਕ ਇਸ ਮਾਮਲੇ ਵਿਚ ਤਮੰਨਾ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ। ਤਮੰਨਾ ਕੋਲੋਂ ਪੁਛਿਆ ਜਾਵੇਗਾ ਕਿ ਉਨ੍ਹਾਂ ਫੇਅਰਪਲੇ ਦੇ ਲਈ ਕਿਸ ਨੇ ਸੰਪਰਕ ਕੀਤਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ।
ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਐਕਟਰ ਸੰਜੇ ਦੱਤ ਨੂੰ ਵੀ ਇਸ ਮਾਮਲੇ ਵਿਚ ਸੰਮਨ ਭੇਜਿਆ ਗਿਆ ਸੀ। ਸੰਜੇ ਨੂੰ ਜਦੋਂ ਇਸ ਮਾਮਲੇ ਵਿਚ ਤਲਬ ਕੀਤਾ ਗਿਆ ਤਾਂ ਐਕਟਰ ਨੇ ਕਿਹਾ ਕਿ ਉਹ ਇਸ ਸਮੇਂ ਮੁੰਬਈ ਵਿਚ ਨਹੀਂ ਹਨ ਅਤੇ ਦਿੱਤੀ ਗਈ ਤਾਰੀਕ ਨੂੰ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਾਉਣ ਲਈ ਤਾਰੀਕ ਅਤੇ ਸਮਾਂ ਮੰਗਿਆ।
ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮਹਾਰਾਸ਼ਟਰ ਸਾਈਬਰ ਸੈਲ ਨੇ ਸਿੰਗਰ ਬਾਦਸ਼ਾਹ , ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨਜਰਾਂ ਦੇ ਬਿਆਨ ਦਰਜ ਕੀਤੇ ਸੀ। ਇਹ ਤਿੰਨੋਂ ਸਿਲੇਬਸ ਫੇਅਰਪਲੇ ਐਪ ਦਾ ਪ੍ਰਮੋਸ਼ਨ ਕਰਦੇ ਆਏ ਹਨ। ਮਹਾਦੇਵ ਐਪ ਨਾਜਾਇਜ਼ ਲੈਣ ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵਿਭਿੰਨ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ।