Begin typing your search above and press return to search.

Accident happened to former Congress MLA Angad Saini ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸੈਣੀ ਦਾ ਹੋਇਆ ਐਕਸੀਡੈਂਟ

ਚੰਡੀਗੜ੍ਹ, 23 ਅਪ੍ਰੈਲ, ਨਿਰਮਲ : ਪੰਜਾਬ ਵਿਚ ਨਵਾਂ ਸ਼ਹਿਰ ਦੇ ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਕਾਰ, ਐਂਬੂਲੈਂਸ ਨਾਲ ਜਾ ਟਕਰਾਈ। ਹਾਦਸੇ ਵਿਚ ਅੰਗਦ ਸੈਣੀ ਤੋਂ ਇਲਾਵਾ ਡਰਾਈਵਰ ਅਤੇ ਗੰਨਮੈਨ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਸੜਕ ਹਾਦਸਾ ਕਾਠਗੜ੍ਹ […]

Accident happened to former Congress MLA Angad Saini ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸੈਣੀ ਦਾ ਹੋਇਆ ਐਕਸੀਡੈਂਟ
X

Editor EditorBy : Editor Editor

  |  23 April 2024 8:20 AM IST

  • whatsapp
  • Telegram


ਚੰਡੀਗੜ੍ਹ, 23 ਅਪ੍ਰੈਲ, ਨਿਰਮਲ : ਪੰਜਾਬ ਵਿਚ ਨਵਾਂ ਸ਼ਹਿਰ ਦੇ ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਕਾਰ, ਐਂਬੂਲੈਂਸ ਨਾਲ ਜਾ ਟਕਰਾਈ। ਹਾਦਸੇ ਵਿਚ ਅੰਗਦ ਸੈਣੀ ਤੋਂ ਇਲਾਵਾ ਡਰਾਈਵਰ ਅਤੇ ਗੰਨਮੈਨ ਵੀ ਜ਼ਖਮੀ ਹੋ ਗਏ।

ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਸੜਕ ਹਾਦਸਾ ਕਾਠਗੜ੍ਹ ਪਿੰਡ ਦੇ ਕੋਲ ਵਾਪਰਿਆ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਅੰਗਦ ਸੈਣੀ ਚੰਡੀਗੜ੍ਹ ਵੱਲ ਜਾ ਰਹੇ ਸੀ।

ਇਹ ਖ਼ਬਰ ਵੀ ਪੜ੍ਹੋ

ਇਜ਼ਰਾਈਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਈਰਾਨ ਹਮਾਇਤੀ ਗੁੱਟ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਰਾਕੇਟਾਂ ਨਾਲ ਹਮਲਾ ਕੀਤਾ।

ਦੱਸਦੇ ਚਲੀਏ ਕਿ ਹਮਾਸ ਦੇ ਖਿਲਾਫ ਜੰਗ ਦੇ ਵਿਚਕਾਰ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਨੇ ਸੋਮਵਾਰ ਰਾਤ ਨੂੰ ਇਜ਼ਰਾਈਲ ’ਤੇ 35 ਰਾਕੇਟ ਨਾਲ ਹਮਲਾ ਕੀਤਾ। ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਦੇ ਆਰਮੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

ਇਜ਼ਰਾਇਲੀ ਡਿਫੈਂਸ ਫੋਰਸ (ਆਈ.ਡੀ.ਐਫ.) ਨੇ ਕਿਹਾ ਕਿ ਲੇਬਨਾਨ ਤੋਂ ਕਟਯੂਸ਼ਾ ਰਾਕੇਟ ਇਜ਼ਰਾਈਲ ਦੇ ਸਾਫੇਦ ਸ਼ਹਿਰ ’ਚ ਡਿੱਗੇ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ ’ਚ ਰਾਕੇਟ ਲਾਂਚਿੰਗ ਸਾਈਟ ’ਤੇ ਜਵਾਬੀ ਕਾਰਵਾਈ ਕੀਤੀ।

ਲੇਬਨਾਨ ਦੀ ਸਟੇਟ ਨਿਊਜ਼ ਏਜੰਸੀ (ਐਨਐਨਏ) ਨੇ ਦੱਸਿਆ ਕਿ ਇਹ ਹਮਲਾ ਲੇਬਨਾਨ ਦੇ ਪਿੰਡਾਂ ’ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਕੀਤਾ ਗਿਆ ਸੀ। ਦਰਅਸਲ, ਇਜ਼ਰਾਈਲ ਨੇ ਹਾਲ ਹੀ ਵਿੱਚ ਲੇਬਨਾਨ ਦੇ ਸ਼ਰੀਫਾ, ਓਦਾਸੇਹ ਅਤੇ ਰਾਬ ਲੈਟਿਨ ਪਿੰਡਾਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

17 ਅਪ੍ਰੈਲ ਨੂੰ, ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਅਲ-ਅਰਮਸ਼ੇ ਪਿੰਡ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਦੌਰਾਨ 6 ਮਹੀਨਿਆਂ ’ਚ 376 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਗਈ।

ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਹਮਾਸ ਵਿਰੁੱਧ ਜੰਗ ਸ਼ੁਰੂ ਹੋਣ ਤੋਂ ਬਾਅਦ ਹਿਜ਼ਬੁੱਲਾ ਲਗਾਤਾਰ ਇਜ਼ਰਾਈਲ ’ਤੇ ਹਮਲੇ ਕਰ ਰਿਹਾ ਹੈ। ਇਸ ਦੌਰਾਨ ਇਜ਼ਰਾਈਲ ਦੀ ਜਵਾਬੀ ਕਾਰਵਾਈ ’ਚ ਹੁਣ ਤੱਕ 376 ਹਿਜ਼ਬੁੱਲਾ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਜ਼ਰਾਈਲ ਵਿੱਚ ਵੀ 10 ਸੈਨਿਕ ਅਤੇ 8 ਨਾਗਰਿਕਾਂ ਦੀ ਜਾਨ ਚਲੀ ਗਈ ਹੈ।

ਈਰਾਨ ਅਤੇ ਇਜ਼ਰਾਈਲ ਵਿਚਾਲੇ ਸੰਘਰਸ਼ ਦੇ ਬਾਅਦ ਤੋਂ ਈਰਾਨ ਸਮਰਥਿਤ ਸੰਗਠਨਾਂ ਨੇ ਇਜ਼ਰਾਈਲ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਐਤਵਾਰ ਨੂੰ ਇਕ ਹੋਰ ਸੰਗਠਨ ਕਾਤੈਬ ਹਿਜ਼ਬੁੱਲਾ ਨੇ ਸੀਰੀਆ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਹ ਹਮਲਾ ਇਰਾਕ ਤੋਂ ਹੋਇਆ ਹੈ।

ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਵੀ ਹਿਜ਼ਬੁੱਲਾ ਨੇ ਰਾਕੇਟ ਅਤੇ ਡਰੋਨ ਨਾਲ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਇਲੀ ਆਰਮੀ ਬੇਸ ’ਤੇ ਹੋਏ ਹਮਲੇ ’ਚ 14 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਇਜ਼ਰਾਈਲ ਦੇ ਅਲ-ਅਰਮਸ਼ੇ ਪਿੰਡ ’ਤੇ ਹੋਇਆ।

Next Story
ਤਾਜ਼ਾ ਖਬਰਾਂ
Share it