ਪੰਜਾਬ 'ਚ AAP-ਕਾਂਗਰਸ ਇਕੱਠੇ ਲੜਗੇ ਚੋਣ : ਹਰਪਾਲ ਚੀਮਾ
ਚੰਡੀਗੜ੍ਹ : ਪੂਰੇ ਭਾਰਤ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਇਕ ਗਠਜੋੜ ਬਣਾਇਆ ਗਿਆ ਸੀ ਜਿਸ ਨੂੰ ਨਾਮ ਦਿੱਤਾ ਸੀ I.N.D.I.A । ਹੁਣ ਕਈ ਵਿਰੋਧੀ ਸਿਆਸੀ ਪਾਰਟੀਆਂ ਵੀ ਇਕਠੀਆਂ ਕੰਮ ਕਰਨਗੀਆਂ। ਇਸੇ ਸਬੰਧ ਵਿਚ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਕ ਸਮਾਗਮ ਵਿਚ ਬਿਆਨ ਦਿੱਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ […]
By : Editor (BS)
ਚੰਡੀਗੜ੍ਹ : ਪੂਰੇ ਭਾਰਤ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਇਕ ਗਠਜੋੜ ਬਣਾਇਆ ਗਿਆ ਸੀ ਜਿਸ ਨੂੰ ਨਾਮ ਦਿੱਤਾ ਸੀ I.N.D.I.A । ਹੁਣ ਕਈ ਵਿਰੋਧੀ ਸਿਆਸੀ ਪਾਰਟੀਆਂ ਵੀ ਇਕਠੀਆਂ ਕੰਮ ਕਰਨਗੀਆਂ। ਇਸੇ ਸਬੰਧ ਵਿਚ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਕ ਸਮਾਗਮ ਵਿਚ ਬਿਆਨ ਦਿੱਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲ ਕੇ ਚੋਣਾਂ ਲੜਣਗੇ।
ਇਥੇ ਇਹ ਵੀ ਦਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਿਆਨ ਦਿੱਤਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਕਦੇ ਵੀ ਮਿਲ ਕੇ ਨਹੀਂ ਚਲ ਸਕਦੇ।
ਹੁਣ ਆਉਣ ਵਾਲਾ ਸਮਾਂ ਦਸੇਗਾ ਕਿ ਕੌਣ ਕਿਸ ਨਾਲ ਹੈ ਅਤੇ ਕੌਣ ਵਿਰੋਧ ਵਿਚ ਖੜ੍ਹਾ ਹੈ।