ਚੰਡੀਗੜ੍ਹ ’ਚ ਮੈਟਰੋ ਦੀ ਥਾਂ 2 ਕੋਚ ਦੀ ਚੱਲੇਗੀ ਟਰੇਨ
ਚੰਡੀਗੜ੍ਹ, 15 ਮਾਰਚ, ਨਿਰਮਲ : ਟਰਾਈਸਿਟੀ ਵਿਚ ਹੁਣ ਦੋ ਕੋਚ ਦੀ ਮੈਟਰੋ ਟਰੇਨ ਚੱਲੇਗੀ। ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭੇਜੇ ਗਏ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ ਵਲੋਂ ਹਾਲ ਵਿਚ ਪ੍ਰਸਤਾਵਿਤ ਮੈਟਰੋ ਰੂਟ ਦੀ ਅਲਾਈਨਮੈਂਟ ਵਿਚ ਕੁਝ ਸੋਧ ਕੀਤੀ ਗਈ ਸੀ। ਇਸ ਨੂੰ ਲੈ ਕੇ ਸਾਰਿਆਂ ਨੇ ਮਨਜ਼ੂਰੀ ਦੇ […]
By : Editor Editor
ਚੰਡੀਗੜ੍ਹ, 15 ਮਾਰਚ, ਨਿਰਮਲ : ਟਰਾਈਸਿਟੀ ਵਿਚ ਹੁਣ ਦੋ ਕੋਚ ਦੀ ਮੈਟਰੋ ਟਰੇਨ ਚੱਲੇਗੀ। ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭੇਜੇ ਗਏ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ।
ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ ਵਲੋਂ ਹਾਲ ਵਿਚ ਪ੍ਰਸਤਾਵਿਤ ਮੈਟਰੋ ਰੂਟ ਦੀ ਅਲਾਈਨਮੈਂਟ ਵਿਚ ਕੁਝ ਸੋਧ ਕੀਤੀ ਗਈ ਸੀ। ਇਸ ਨੂੰ ਲੈ ਕੇ ਸਾਰਿਆਂ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਪ੍ਰਸਤਾਵ ਨੂੰ ਸਬੰਧਤ ਮੰਤਰਾਲੇ ਨੂੰ ਭੇਜਿਆ ਜਾਵੇਗਾ।
ਸ਼ਹਿਰ ਵਿਚ ਵਧਦੀ ਆਵਾਜਾਈ ਦੇ ਦਬਾਅ ਨੂੰ ਦੇਖਦੇ ਹੋਏ ਕੇਂਦਰ ਨੇ ਮੈਟਰੋ ਟਰੇਨ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਦੋ ਕੋਚ ਦੀ ਮੈਟਰੋ ਚਲਾਈ ਜਾਵੇਗੀ। ਪਹਿਲੇ ਪੜਾਅ ਵਿਚ ਇਸ ਦੇ ਲਈ 70.04 ਕਿਲੋਮੀਟਰ ਦਾ ਰੂਟ ਪ੍ਰਸਤਾਵਿਤ ਕੀਤਾ ਗਿਆ। ਇਸ ਵਿਚ 66 ਸਟੇਸ਼ਨ ਬਣਾਏ ਜਾਣਗੇ। ਇਸ ਦਾ ਨਿਰਮਾਣ 2034 ਤੱਕ ਪੂਰਾ ਕਰ ਲਿਆ ਜਾਵੇਗਾ। ਲਗਭਗ 19 ਹਜ਼ਾਰ ਕਰੋੜ ਦੇ ਪ੍ਰਸਤਾਵਿਤ ਇਸ ਪ੍ਰੋਜੈਕਟ ਦੇ ਅੰਡਰਗਰਾਊਂਡ ਨੈਟਵਰਕ ਨੂੰ ਲੈ ਕੇ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਜਿਸ ਨੂੰ ਮੰਤਰਾਲੇ ਨੂੰ ਸੌਂਪਿਆ ਜਾਵੇਗਾ। ਪਹਿਲੇ ਪੜਾਅ ਵਿਚ ਮੁਹਾਲੀ ਦੇ ਪਿੰਡ ਪੜੌਲ ਨਿਊ ਚੰਡੀਗੜ੍ਹ ਤੋਂ ਸੈਕਟਰ 28 ਪੰਚਕੂਲਾ ਤੱਕ 32.2 ਕਿਲੋਮੀਟਰ ਦਾ ਟਰੈਕ ਹੋਵੇਗਾ। ਜਿਸ ’ਤੇ 26 ਸਟੇਸ਼ਨ ਬਣਾਏ ਜਾਣਗੇ। ਸੁਖਨਾ ਲੇਕ ਤੋਂ ਜ਼ੀਰਕਪੁਰ ਆਈਐਸਬੀਟੀ ਹੁੰਦੇ ਹੋਏ ਕਰੀਬ 36.4 ਕਿਲੋਮੀਟਰ ਦਾ ਟਰੈਕ ਬਣਾਇਆ ਜਾਵੇਗਾ। ਇਸ ’ਤੇ 29 ਸਟੇਸ਼ਨ ਹੋਣਗੇ। ਗਰੇਨ ਮਾਰਕੀਟ ਸੈਕਟਰ 39 ਤੋਂ ਟਰਾਂਸਪੋਰਟ ਚੌਕ ਸੈਕਟਰ 26 ਤੱਕ 13.80 ਕਿਲੋਮੀਟਰ ਦਾ ਰੂਟ ਹੋਵੇਗਾ। ਇਸ ’ਤੇ 11 ਸਟੇਸ਼ਨ ਬਣਾਏ ਜਾਣਗੇ। ਇਹ ਐਲੀਵੇਟਿਡ ਬਣਾਇਆ ਜਾਵੇਗਾ। ਮੁਹਾਲੀ ਅਤੇ ਪੰਚਕੂਲਾ ਵਿਚ ਦੂਜੇ ਪੜਾਅ ਵਿਚ 25 ਕਿਲੋਮੀਟਰ ਦੇ ਘੇਰੇ ਵਿਚ ਐਲੀਵੇਟਿਡ ਟਰੈਕ ਦਾ ਨਿਰਮਾਣ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ
ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।
ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
COPYRIGHT 2024
Powered By Blink CMS