ਵਿਅਕਤੀ ਨੇ 6 ਫੁੱਟ ਜ਼ਮੀਨ 'ਤੇ ਬਣਾਈ 5 ਮੰਜ਼ਿਲਾ ਇਮਾਰਤ, ਵੀਡੀਓ ਵਾਇਰਲ
ਪਟਨਾ: ਸੋਸ਼ਲ ਮੀਡੀਆ 'ਤੇ ਇਕ ਅਨੋਖੇ ਘਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਇਕ ਵਿਅਕਤੀ ਬਿਹਾਰ ਦਾ ਬੁਰਜ ਖਲੀਫਾ ਕਹਿ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ 'ਚ ਵਿਅਕਤੀ ਕਿਸ ਘਰ ਦੀ ਗੱਲ ਕਰ ਰਿਹਾ ਹੈ। View this post on Instagram A post shared by Jay (@candymanvlog) ਇਕ ਵਿਅਕਤੀ ਨੇ ਬਿਹਾਰ ਦੇ ਬੁਰਜ […]
By : Editor (BS)
ਪਟਨਾ: ਸੋਸ਼ਲ ਮੀਡੀਆ 'ਤੇ ਇਕ ਅਨੋਖੇ ਘਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਇਕ ਵਿਅਕਤੀ ਬਿਹਾਰ ਦਾ ਬੁਰਜ ਖਲੀਫਾ ਕਹਿ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ 'ਚ ਵਿਅਕਤੀ ਕਿਸ ਘਰ ਦੀ ਗੱਲ ਕਰ ਰਿਹਾ ਹੈ।
ਇਕ ਵਿਅਕਤੀ ਨੇ ਬਿਹਾਰ ਦੇ ਬੁਰਜ ਖਲੀਫਾ ਕਹਿ ਕੇ ਇਕ ਘਰ ਦਾ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਿਅਕਤੀ ਦੁਆਰਾ ਦਿਖਾਇਆ ਗਿਆ ਘਰ 5 ਮੰਜ਼ਿਲਾ ਹੈ ਅਤੇ ਸਿਰਫ 6 ਫੁੱਟ ਜ਼ਮੀਨ 'ਤੇ ਬਣਿਆ ਹੈ। ਘਰ ਇੰਨਾ ਪਤਲਾ ਹੈ ਕਿ ਤੁਸੀਂ ਆਪਣੇ ਦੋਵੇਂ ਹੱਥਾਂ ਨਾਲ ਇਸਦੀ ਛੱਤ ਦੇ ਦੋ ਉਲਟ ਪਾਸੇ ਨੂੰ ਛੂਹ ਸਕਦੇ ਹੋ। ਵੀਡੀਓ 'ਚ ਵਿਅਕਤੀ ਨੇ ਦੱਸਿਆ ਕਿ ਸੰਤੋਸ਼ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਲਈ ਇਹ ਅਜੂਬਾ ਬਣਾਇਆ ਹੈ। ਇਹ ਘਰ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ : ਕੁੜੀ ਨੇ ਬੁਆਏਫ੍ਰੈਂਡ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ‘ਚ ਫਸਾਇਆ
ਇਹ ਵੀ ਪੜ੍ਹੋ : ਨਿਤੀਸ਼ ਕੁਮਾਰ ਨੂੰ ਜਨਤਾ ਸਿਖਾਏਗੀ ਸਬਕ : ਸ਼ਰਦ ਪਵਾਰ
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ candymanvlog ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 17 ਮਿਲੀਅਨ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਘਰ ਨਹੀਂ, ਇੱਕ ਗੈਲਰੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਘਰ ਗਰੀਬਾਂ ਲਈ ਸਵਰਗ ਹੈ। ਇਕ ਯੂਜ਼ਰ ਨੇ ਲਿਖਿਆ- ਕਰਨਾਟਕ ਆਓ, ਮੈਂ ਤੁਹਾਨੂੰ ਹਰ ਗਲੀ 'ਤੇ ਅਜਿਹੇ ਘਰ ਦਿਖਾਵਾਂਗਾ।
ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।
ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਰਖਿਆ ਗਿਆ ਹੈ।