ਡੇਢ ਸਾਲਾ ਬੱਚਾ ਬੋਰਵੈਲ ਵਿਚ ਡਿੱਗਿਆ
ਨਵੀਂ ਦਿੱਲੀ, 4 ਅਪ੍ਰੈਲ, ਨਿਰਮਲ : ਕਰਨਾਟਕ ਵਿਚ ਵੱਡੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਚਾਇਨ ਪਿੰਡ ਵਿਚ ਬੁੱਧਵਾਰ ਸ਼ਾਮ ਡੇਢ ਸਾਲ ਦਾ ਬੱਚਾ ਖੇਡਦੇ ਹੋਏ ਬੋਰਵੈਲ ਵਿਚ ਡਿੱਗ ਗਿਆ। ਡਿੱਗਣ ਤੋਂ ਬਾਅਦ ਤੋਂ ਉਹ ਅਜੇ ਤਕ ਬੋਰਵੈਲ ਵਿੱਚ ਫਸਿਆ ਹੋਇਆ ਹੈ। ਬੱਚੇ ਦੀ ਪਛਾਣ ਸਾਤਵਿਕ ਮੁਜਾਗੋਂਦ […]

ਨਵੀਂ ਦਿੱਲੀ, 4 ਅਪ੍ਰੈਲ, ਨਿਰਮਲ : ਕਰਨਾਟਕ ਵਿਚ ਵੱਡੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਚਾਇਨ ਪਿੰਡ ਵਿਚ ਬੁੱਧਵਾਰ ਸ਼ਾਮ ਡੇਢ ਸਾਲ ਦਾ ਬੱਚਾ ਖੇਡਦੇ ਹੋਏ ਬੋਰਵੈਲ ਵਿਚ ਡਿੱਗ ਗਿਆ। ਡਿੱਗਣ ਤੋਂ ਬਾਅਦ ਤੋਂ ਉਹ ਅਜੇ ਤਕ ਬੋਰਵੈਲ ਵਿੱਚ ਫਸਿਆ ਹੋਇਆ ਹੈ। ਬੱਚੇ ਦੀ ਪਛਾਣ ਸਾਤਵਿਕ ਮੁਜਾਗੋਂਦ ਵਜੋਂ ਹੋਈ ਹੈ, ਉਹ ਵਿਜੇਪੁਰਾ ਜ਼ਿਲ੍ਹੇ ਵਿੱਚ ਇੱਕ ਬੋਰਵੈੱਲ ਵਿੱਚ ਡਿੱਗ ਗਿਆ ਅਤੇ 15-20 ਫੁੱਟ ਦੀ ਡੂੰਘਾਈ ਵਿੱਚ ਫਸ ਗਿਆ।
ਪੁਲਸ ਮੁਤਾਬਕ ਬੱਚਾ ਘਰ ਦੇ ਕੋਲ ਖੇਡਦੇ ਹੋਏ ਬੋਰਵੈੱਲ ਵਿਚ ਡਿੱਗ ਗਿਆ। ਇਹ ਬੋਰਵੈੱਲ ਬੱਚੇ ਦੇ ਪਿਤਾ ਦੀ ਚਾਰ ਏਕੜ ਜ਼ਮੀਨ ਵਿੱਚ ਪੁੱਟਿਆ ਗਿਆ ਸੀ। ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਸ਼ਾਮ 6.30 ਵਜੇ ਸ਼ੁਰੂ ਕੀਤਾ ਗਿਆ।
ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਪੁਲਿਸ ਟੀਮਾਂ, ਮਾਲ ਅਧਿਕਾਰੀ, ਪੰਚਾਇਤ ਮੈਂਬਰ, ਫਾਇਰ ਵਿਭਾਗ ਦੇ ਅਧਿਕਾਰੀ ਅਤੇ ਐਮਰਜੈਂਸੀ ਸੇਵਾਵਾਂ ਮੌਕੇ ਤੇ ਮੌਜੂਦ ਹਨ। ਮੀਡੀਆ ਸੂਤਰਾਂ ਨੇ ਦੱਸਿਆ ਕਿ ਬੱਚੇ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਤਾਜ਼ਾ ਵੀਡੀਓ ਫੁਟੇਜ ਵਿੱਚ ਬੱਚਾ ਆਪਣੀਆਂ ਲੱਤਾਂ ਹਿਲਾਉਂਦਾ ਦੇਖਿਆ ਗਿਆ। ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਆਕਸੀਜਨ ਸਪਲਾਈ ਲਈ ਬੋਰਵੈੱਲ ਵਿੱਚ ਪਾਈਪ ਪਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ‘ਆਪ’ ਤੇ ਕਾਂਗਰਸ ’ਤੇ ਸਿਆਸੀ ਨਿਸ਼ਾਨੇ ਸਾਧੇ ਹਨ। ਉਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਵਿੱਚ ਇੱਕ ਫੋਟੋ ਸੀਐਮ ਭਗਵੰਤ ਮਾਨ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਹੈ।
ਜਦਕਿ ਦੂਜੀ ਫੋਟੋ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬੀਓ, ਇਹ ਹੈ ਗੱਠਜੋੜ। ਸਭ ਮਿਲੇ ਹੋਏ ਹਨ। ਅੰਤ ’ਚ ਉਨ੍ਹਾਂ ਲਿਖਿਆ ਕਿ ਅਸੀਂ ਇਸ ਦੋਸਤੀ ਨੂੰ ਨਹੀਂ ਤੋੜਾਂਗੇ।
ਦਰਅਸਲ, ‘ਆਪ’ ਅਤੇ ਕਾਂਗਰਸ ਦੋਵੇਂ ਹੀ ‘ਇੰਡੀਆ’ ਗਠਜੋੜ ਦਾ ਹਿੱਸਾ ਹਨ, ਪਰ ਦੋਵੇਂ ਪੰਜਾਬ ’ਚ ਵੱਖਰੇ ਤੌਰ ’ਤੇ ਚੋਣ ਲੜ ਰਹੇ ਹਨ। ਕਿਉਂਕਿ ‘ਆਪ’ ਸੂਬੇ ’ਚ ਸੱਤਾਧਾਰੀ ਪਾਰਟੀ ਹੈ ਜਦਕਿ ਕਾਂਗਰਸ ਵਿਰੋਧੀ ਪਾਰਟੀ ਹੈ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੇ ਆਗੂ ਵੀ ਇਸ ਗੱਲ ਦੇ ਹੱਕ ਵਿੱਚ ਨਹੀਂ ਸਨ। ਕੁਝ ਦਿਨ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਰਾਮਲੀਲਾ ਮੈਦਾਨ ਵਿੱਚ ਰੈਲੀ ਕੀਤੀ ਗਈ ਸੀ।
ਇਸ ’ਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸਮੇਤ ਵੱਡੇ ਨੇਤਾ ਮੌਜੂਦ ਸਨ। ਸਟੇਜ ’ਤੇ ਸਾਰੇ ਇਕੱਠੇ ਬੈਠੇ ਸਨ। ਇਸ ਬਹਾਨੇ ਉਨ੍ਹਾਂ ਦੋਵਾਂ ਪਾਰਟੀਆਂ ਨੂੰ ਘੇਰ ਲਿਆ ਹੈ।
ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸੇ ਮੁੱਦੇ ’ਤੇ ਰਾਹੁਲ ਗਾਂਧੀ ਨੂੰ ਘੇਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਰੈਲੀ ਵਿੱਚ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਬੈਠੇ ਸਨ। ਉਨ੍ਹਾਂ ਰਾਹੁਲ ਗਾਂਧੀ ਤੋਂ ਪੁੱਛਿਆ ਸੀ ਕਿ ਕੀ ਉਹ ਭਗਵੰਤ ਮਾਨ ਵੱਲੋਂ ਕਾਂਗਰਸ ਦੀ ਪੰਜਾਬ ਇਕਾਈ ’ਤੇ ਲਾਏ ਗਏ ਦੋਸ਼ਾਂ ਨੂੰ ਮੰਨਦੇ ਹਨ। ਭਗਵੰਤ ਮਾਨ ਨੇ ਪੰਜਾਬ ਦੇ ਕਾਂਗਰਸੀਆਂ ’ਤੇ ਜੋ ਕੀਤਾ ਉਹ ਸਹੀ ਹੈ। ਕੇਜਰੀਵਾਲ ਨਾਲ ਕੁਝ ਗਲਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦਾ ਕੋਈ ਵੀ ਅਜਿਹਾ ਵੱਡਾ ਆਗੂ ਨਹੀਂ ਛੱਡਿਆ ਜਿਸ ਨੂੰ ਜੇਲ੍ਹ ਵਿੱਚ ਡੱਕਿਆ ਨਾ ਗਿਆ ਹੋਵੇ ਜਾਂ ਚੋਰੀ ਅਤੇ ਤਸਕਰੀ ਦਾ ਦੋਸ਼ ਨਾ ਲਾਇਆ ਹੋਵੇ। ਇਸ ਵਿੱਚ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ। ਪਰ ਕਾਂਗਰਸ ਅੱਜ ਉਸ ਦੇ ਨਾਲ ਬੈਠੀ ਹੈ।