Begin typing your search above and press return to search.

ਗਿਆਸਪੁਰਾ ਗੈਸ ਲੀਕ ਮਾਮਲੇ ਵਿਚ ਜਾਂਚ ਲਈ ਨਵੀਂ ਕਮੇਟੀ ਬਣਾਈ

ਲੁਧਿਆਣਾ, 18 ਅਕਤੂਬਰ, ਨਿਰਮਲ : ਗਿਆਸਪੁਰਾ ’ਚ ਗੈਸ ਲੀਕ ਮਾਮਲੇ ’ਚ ਐਨਜੀਟੀ ਨੇ ਕਾਰਵਾਈ ਕੀਤੀ ਹੈ। ਐਨਜੀਟੀ ਨੇ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਜਾਂਚ ’ਚ ਕੋਈ ਦੋਸ਼ੀ ਨਾ ਪਾਏ ਜਾਣ ’ਤੇ ਐਨਜੀਟੀ ਹਰਕਤ ’ਚ ਆਈ। ਨਵੀਂ ਕਮੇਟੀ ਬਣਾਈ ਗਈ ਹੈ। ਇਸ ਹਾਦਸੇ ’ਚ 2 ਬੱਚਿਆਂ ਸਮੇਤ 11 ਲੋਕਾਂ ਦੀ […]

ਗਿਆਸਪੁਰਾ ਗੈਸ ਲੀਕ ਮਾਮਲੇ ਵਿਚ ਜਾਂਚ ਲਈ ਨਵੀਂ ਕਮੇਟੀ ਬਣਾਈ
X

Hamdard Tv AdminBy : Hamdard Tv Admin

  |  18 Oct 2023 9:53 AM IST

  • whatsapp
  • Telegram


ਲੁਧਿਆਣਾ, 18 ਅਕਤੂਬਰ, ਨਿਰਮਲ : ਗਿਆਸਪੁਰਾ ’ਚ ਗੈਸ ਲੀਕ ਮਾਮਲੇ ’ਚ ਐਨਜੀਟੀ ਨੇ ਕਾਰਵਾਈ ਕੀਤੀ ਹੈ। ਐਨਜੀਟੀ ਨੇ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਜਾਂਚ ’ਚ ਕੋਈ ਦੋਸ਼ੀ ਨਾ ਪਾਏ ਜਾਣ ’ਤੇ ਐਨਜੀਟੀ ਹਰਕਤ ’ਚ ਆਈ। ਨਵੀਂ ਕਮੇਟੀ ਬਣਾਈ ਗਈ ਹੈ। ਇਸ ਹਾਦਸੇ ’ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ।

ਨਵੀਂ ਕਮੇਟੀ ਵਿੱਚ ਭਾਰਤ ਦੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੰਯੁਕਤ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਮੈਂਬਰ ਸਕੱਤਰ ਕਰਨਗੇ। ਨਵੀਂ ਬਣੀ ਕਮੇਟੀ ਘਟਨਾ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ।

ਟੀਮ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਟ੍ਰਿਬਿਊਨਲ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਟੀਮ ਦੇ ਦੌਰੇ ਦੌਰਾਨ ਜ਼ਿਲ੍ਹਾ ਰਜਿਸਟ੍ਰੇਸ਼ਨ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਹਿਯੋਗ ਦੇਣਗੇ।
ਜਿਸ ਇਲਾਕੇ ਵਿੱਚ ਸੀਵਰੇਜ ਵਿੱਚੋਂ ਗੈਸ ਲੀਕ ਹੁੰਦੀ ਹੈ, ਉੱਥੇ ਕਈ ਅਜਿਹੇ ਉਦਯੋਗ ਚੱਲ ਰਹੇ ਹਨ ਜਿਨ੍ਹਾਂ ਵਿੱਚ ਟਰੀਟਮੈਂਟ ਪਲਾਂਟ ਵੀ ਨਹੀਂ ਹਨ। ਉਹ ਰਾਤ ਨੂੰ ਜਾਂ ਮੀਂਹ ਪੈਣ ’ਤੇ ਕੈਮੀਕਲ ਵਾਲਾ ਪਾਣੀ ਸੀਵਰੇਜ ਵਿੱਚ ਪਾ ਦਿੰਦੇ ਹਨ।

30 ਅਪ੍ਰੈਲ ਨੂੰ ਲੁਧਿਆਣਾ ’ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 5 ਔਰਤਾਂ, 4 ਪੁਰਸ਼ ਅਤੇ 2 ਬੱਚੇ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਸੀ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਚੱਲ ਰਹੀ ਕਰਿਆਨੇ ਦੀ ਦੁਕਾਨ ਵਿੱਚ ਵਾਪਰਿਆ। ਇਸ ਦੁਕਾਨ ਵਿੱਚ ਦੁੱਧ ਦਾ ਬੂਥ ਵੀ ਬਣਾਇਆ ਗਿਆ ਹੈ।

ਗੈਸ ਦਾ ਸਿੱਧਾ ਅਸਰ ਦਿਮਾਗ ’ਤੇ ਪਿਆ। ਹਾਦਸੇ ਤੋਂ ਬਾਅਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਸੁਰਭੀ ਮਲਿਕ ਨੇ ਕਿਹਾ ਸੀ ਕਿ ‘ਮਰਣ ਵਾਲਿਆਂ ਦੇ ਸਾਹ ਪ੍ਰਣਾਲੀ ਵਿੱਚ ਦਮ ਘੁਟਣ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ। ਮੌਤ ਦਾ ਕਾਰਨ ਨਿਊਰੋਟੌਕਸਿਨ (ਇੱਕ ਜ਼ਹਿਰ ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ) ਹੋ ਸਕਦਾ ਹੈ। ਰਾਸ਼ਟਰੀ ਆਫ਼ਤ। ਮੈਨੇਜਮੈਂਟ ਫੋਰਸ (ਐਨ.ਡੀ.ਆਰ.ਐੱਫ.) ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਗੈਸ ਲੀਕੇਜ ਨੂੰ ਰੋਕਣ ਲਈ ਮਸ਼ੀਨਾਂ ਲਗਾਈਆਂ ਗਈਆਂ। ਸੀਵਰੇਜ ਦੇ ਮੈਨਹੋਲਾਂ ਤੋਂ ਸੈਂਪਲ ਲਏ ਗਏ।

ਮ੍ਰਿਤਕਾਂ ਦੀਆਂ ਲਾਸ਼ਾਂ ਦਾ ਮੁਆਇਨਾ ਕਰਨ ਵਾਲੇ ਡਾਕਟਰ ਨੇ ਕਿਹਾ ਸੀ ਕਿ ਮੌਤ ਦਿਮਾਗ ਤੱਕ ਜ਼ਹਿਰ ਪਹੁੰਚਣ ਕਾਰਨ ਹੋਈ ਹੈ।

Next Story
ਤਾਜ਼ਾ ਖਬਰਾਂ
Share it