ਕਪੂਰਥਲਾ ਵਿਚ ਚਲਦੇ ਟਰੱਕ ਨੂੰ ਲੱਗੀ ਅੱਗ
ਕਪੂਰਥਲਾ, 18 ਮਾਰਚ, ਨਿਰਮਲ : ਕਪੂਰਥਲਾ ਵਿਚ ਕਾਲਾ ਸੰਘਿਆ ਰੋਡ ’ਤੇ ਦੇਰ ਰਾਤ ਇੱਕ ਚਲਦੇ ਟਰੱਕ ਵਿਚ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਜਿਸ ਵਿਚ ਟਰੱਕ ਡਰਾਈਵਰ ਨੇ ਸਮਾਂ ਰਹਿੰਦੇ ਟਰੱਕ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾ ਲਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਨੇ […]
By : Editor Editor
ਕਪੂਰਥਲਾ, 18 ਮਾਰਚ, ਨਿਰਮਲ : ਕਪੂਰਥਲਾ ਵਿਚ ਕਾਲਾ ਸੰਘਿਆ ਰੋਡ ’ਤੇ ਦੇਰ ਰਾਤ ਇੱਕ ਚਲਦੇ ਟਰੱਕ ਵਿਚ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਜਿਸ ਵਿਚ ਟਰੱਕ ਡਰਾਈਵਰ ਨੇ ਸਮਾਂ ਰਹਿੰਦੇ ਟਰੱਕ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾ ਲਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਨੇ ਰੈਸਕਿਊ ਅਪਰੇਸ਼ਨ ਚਲਾ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਪੁਲਿਸ ਟੀਮ ਨੇ ਦੱਸਿਆ ਕਿ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ ਜਦ ਕਿ ਟਰੱਕ ਦੀ ਬਾਡੀ ਦਾ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਦੇਰ ਰਾਤ ਕਪੂਰਥਲਾ-ਕਾਲਾ ਸੰਘਿਆ ਰੋਡ ’ਤੇ ਸਥਿਤ ਬਿਜਲੀ ਘਰ ਦੇ ਨਜ਼ਦੀਕ ਇੱਕ ਚਲਦੇ ਹੋਏ ਟਰੱਕ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਟਰੱਕ ਡਰਾਈਵਰ ਨੇ ਛਾਲ ਮਾਰ ਦਿੱਤੀ। ਜਦ ਕਿ ਪਿੱਛੇ ਆ ਰਹੀਆਂ ਗੱਡੀਆਂ ਟਰੱਕ ਤੋਂ ਕਾਫੀ ਪਿੱਛੇ ਹੀ ਰੁਕ ਗਈਆਂ।
ਅੱਧੇ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਧੇ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਘਟਨਾ ਦੀ ਜਾਂਚ ਕਰ ਰਹੇ ਕਾਲਾ ਸੰਘਿਆ ਚੌਕੀ ਇੰਚਾਰਜ ਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਬਲਜੀਤ ਸਿੰਘ ਵਾਸੀ ਕਪੂਰਥਲਾ ਜਲੰਧਰ ਦੇ ਜਮਸ਼ੇਰ ਖੇਤਰ ਵਿਚ ਸਮਾਨ ਉਤਾਰਨ ਗਿਆ ਸੀ। ਰਾਤ ਨੂੰ ਪਰਤਦੇ ਸਮੇਂ ਟਰੱਕ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ ਤੇ ਡਰਾਈਵਰ ਦੀ ਵੀ ਜਾਨ ਬਚ ਗਈ।
ਇਹ ਖ਼ਬਰ ਵੀ ਪੜ੍ਹੋ
ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਹਫਤੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 22 ਮਾਰਚ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਸਥਿਤ ਪਾਰਟੀ ਦ1ੇ ਹੈਡਕੁਆਰਟਰ ਵਿਚ ਹੋਵੇਗੀ।
ਇਸ ਮੀਟਿੰਗ ਵਿਚ ਪਾਰਟੀ ਦੁਆਰਾ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਪਣੀ ਰਣਨੀਤੀ ਬਣਾਈ ਜਾਵੇਗੀ। ਮੰਨਿਆ ਜਾ ਰਿਹਾ ਕਿ ਬੀਜੇਪੀ ਨਾਲ ਗਠਜੋੜ ਨੁੂੰ ਲੈ ਕੇ ਵੀ ਇਸ ਮੀਟਿੰਗ ਵਿਚ ਫੈਸਲਾ ਲਿਆ ਜਾ ਸਕਦਾ ਹੈ। ਨਾਲ ਹੀ ਉਮੀਦਵਾਰਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਵੇਗਾ।
ਹਾਲਾਂਕਿ ਅਜੇ ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ’ਤੇ ਨਿਕਲੇ ਹੋਏ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਪਾ ਕੇ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅਪਣੀ ਪੋਸਟ ਵਿਚ ਲਿਖਿਆ ਕਿ ਮੀਟਿੰਗ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ ਵਿਸਤਾਰ ਨਾਲ ਆਖਰੀ ਰੂਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿਚ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਰਚਾ ਹੋਵੇਗੀ।