ਇਜ਼ਰਾਇਲੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਹਮਾਸ ਦਾ ਲੜਾਕਾ
ਤੇਲ ਅਵੀਵ, 27 ਅਪ੍ਰੈਲ, ਨਿਰਮਲ : ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਇੱਕ ਇਜ਼ਰਾਈਲੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਇੱਕ ਹਮਾਸ ਲੜਾਕਾਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ 18 ਸਾਲਾ ਨੋਗਾ ਵੇਇਸ ਨੂੰ ਪਿਛਲੇ ਸਾਲ ਗਾਜ਼ਾ ਵਿੱਚ 50 ਦਿਨਾਂ ਤੱਕ ਹਮਾਸ ਨੇ ਬੰਦੀ ਬਣਾ ਕੇ ਰੱਖਿਆ ਸੀ। ਇਸ ਦੌਰਾਨ ਹਮਾਸ ਲੜਾਕੇ ਨੇ ਉਸ […]
By : Editor Editor
ਤੇਲ ਅਵੀਵ, 27 ਅਪ੍ਰੈਲ, ਨਿਰਮਲ : ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਇੱਕ ਇਜ਼ਰਾਈਲੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਇੱਕ ਹਮਾਸ ਲੜਾਕਾਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ 18 ਸਾਲਾ ਨੋਗਾ ਵੇਇਸ ਨੂੰ ਪਿਛਲੇ ਸਾਲ ਗਾਜ਼ਾ ਵਿੱਚ 50 ਦਿਨਾਂ ਤੱਕ ਹਮਾਸ ਨੇ ਬੰਦੀ ਬਣਾ ਕੇ ਰੱਖਿਆ ਸੀ।
ਇਸ ਦੌਰਾਨ ਹਮਾਸ ਲੜਾਕੇ ਨੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਨੋਗਾ ਨੇ ਦੱਸਿਆ ਕਿ ਅਗਵਾ ਦੇ 14ਵੇਂ ਦਿਨ ਲੜਾਕੇ ਨੇ ਉਸ ਨੂੰ ਅੰਗੂਠੀ ਦਿੱਤੀ ਅਤੇ ਕਿਹਾ ਕਿ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਪਰ ਤੁਸੀਂ ਇੱਥੇ ਮੇਰੇ ਕੋਲ ਰਹੋਗੀ ਅਤੇ ਮੇਰੇ ਬੱਚਿਆਂ ਨੂੰ ਜਨਮ ਦਿਓਗੀ।
ਨੋਗਾ ਨੇ ਦੱਸਿਆ ਸੀ ਕਿ ਉਹ ਹਮਾਸ ਲੜਾਕੇ ਦੀਆਂ ਗੱਲਾਂ ਤੋਂ ਬਹੁਤ ਡਰ ਗਈ ਸੀ। ਲੜਾਕੇ ਨੇ ਉਸ ਤੋਂ ਵਿਆਹ ’ਤੇ ਜਵਾਬ ਮੰਗਿਆ ਤਾਂ ਉਸ ਨੇ ਹੱਸ ਕੇ ਸਿਰ ਹਿਲਾ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇਕਰ ਉਸ ਨੇ ਜਵਾਬ ਨਾ ਦਿੱਤਾ ਤਾਂ ਲੜਾਕੇ ਨੇ ਉਸ ਨੂੰ ਗੋਲੀ ਮਾਰ ਦੇਣੀ। ਇਸ ਤੋਂ ਬਾਅਦ ਰਿਹਾਈ ਤੱਕ ਉਹ ਉਸ ਦੇ ਨਾਲ ਹੀ ਰਿਹਾ।
ਲੜਾਕੇ ਨੇ ਬਾਅਦ ਵਿਚ ਨੋਗਾ ਨੂੰ ਮਾਂ ਨਾਲ ਮਿਲਾਇਆ, ਜਿਸ ਨੂੰ 7 ਅਕਤੂਬਰ ਨੂੰ ਉਸ ਦੇ ਨਾਲ ਅਗਵਾ ਕੀਤਾ ਗਿਆ ਸੀ। ਲੜਾਕੇ ਨੇ ਇਹ ਸਭ ਇਸ ਲਈ ਕੀਤਾ ਤਾਂ ਜੋ ਉਹ ਨੋਗਾ ਦਾ ਹੱਥ ਮੰਗ ਸਕੇ। ਲੜਾਕੇ ਦੇ ਦੋਸਤਾਂ ਨੇ ਨੋਗਾ ਨੂੰ ਅਕਸਰ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਨਵੰਬਰ 2023 ਵਿਚ ਨੋਗਾ ਅਤੇ ਉਸ ਦੀ ਮਾਂ ਨੂੰ 4 ਦਿਨਾਂ ਦੀ ਜੰਗਬੰਦੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।
7 ਅਕਤੂਬਰ, 2023 ਨੂੰ, ਹਮਾਸ ਨੇ ਇਜ਼ਰਾਈਲ ਵਿੱਚ ਦਾਖਲ ਹੋ ਕੇ 1200 ਲੋਕਾਂ ਨੂੰ ਮਾਰ ਦਿੱਤਾ ਅਤੇ 234 ਨੂੰ ਬੰਧਕ ਬਣਾ ਲਿਆ। ਇਸ ਵਿਚ ਨੋਗਾ ਅਤੇ ਉਸ ਦੀ ਮਾਂ ਵੀ ਸ਼ਾਮਲ ਸਨ। ਕੁਝ ਘੰਟਿਆਂ ਬਾਅਦ, ਇਜ਼ਰਾਈਲੀ ਫੌਜ ਨੇ ਗਾਜ਼ਾ ’ਤੇ ਹਮਲਾ ਕਰ ਦਿੱਤਾ।
ਫਿਰ ਪਿਛਲੇ ਸਾਲ 24 ਨਵੰਬਰ ਤੋਂ 1 ਦਸੰਬਰ ਤੱਕ ਜੰਗਬੰਦੀ ਦੌਰਾਨ 105 ਬੰਧਕਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ। ਬਾਕੀ ਬੰਧਕ ਅਜੇ ਵੀ ਹਮਾਸ ਦੀ ਕੈਦ ਵਿੱਚ ਹਨ। ਹਮਾਸ ਨੇ ਕਿਹਾ ਹੈ ਕਿ ਇਨ੍ਹਾਂ ’ਚੋਂ 70 ਬੰਧਕ ਮਾਰੇ ਗਏ ਹਨ।
ਇਹ ਵੀ ਪੜ੍ਹੋ
ਸੜਕ ਹਾਦਸਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ । ਇਸੇ ਤਰ੍ਹਾਂ ਪੰਜਾਬ ਵਿਚ ਇੱਕ ਹੋਰ ਭਿਆਨਕ ਹਾਦਸਾ ਵਾਪਰ ਗਿਆ।
ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।
ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐੱਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ ’ਤੇ ਗੱਡੀ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਲੋਕਾ ਵੱਲੋਂ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ. ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ । ਪ੍ਰਤੱਖ ਦਰਸ਼ੀਆਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ । ਜਿਸਦੇ ਚਲਦੇ ਤੇਜ਼ ਰਫਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟ੍ਰਾਂਸਫਾਰਮਰ ਨਾਲ ਟਕਰਾਅ ਗਈ । ਹਾਦਸੇ ”ਚ 4 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਦੀ ਕਿ ਗੱਡੀ ਦੇ ਪਰਖੱਚੇ ਉੱਡ ਗਏ।