ਸੁਨਿਆਰੇ ਨੂੰ ਅਗਵਾ ਕਰਕੇ ਕਿਲੋ ਸੋਨਾ ਲੁੱਟਿਆ
ਅਬੋਹਰ, 5 ਮਾਰਚ, ਨਿਰਮਲ : ਅਬੋਹਰ ਵਿਚ ਪਿਸਤੌਲ ਦੀ ਨੋਕ ’ਤੇ ਕਿਲੋ ਸੋਨਾ ਲੁੱਟ ਲਿਆ। ਜਵੈਲਰ ਦਿੱਲੀ ਤੋਂ ਕਿਲੋ ਕੱਚਾ ਸੋਨਾ ਲੈ ਕੇ ਆ ਰਿਹਾ ਸੀ। ਲੁਟੇਰਿਆਂ ਨੇ ਜਵੈਲਰ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਘਟਨਾ ਸਿਟੀ ਟੂ ਤੋਂ ਕੁਝ ਦੂਰੀ ’ਤੇ ਹੋਈ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ […]
By : Editor Editor
ਅਬੋਹਰ, 5 ਮਾਰਚ, ਨਿਰਮਲ : ਅਬੋਹਰ ਵਿਚ ਪਿਸਤੌਲ ਦੀ ਨੋਕ ’ਤੇ ਕਿਲੋ ਸੋਨਾ ਲੁੱਟ ਲਿਆ। ਜਵੈਲਰ ਦਿੱਲੀ ਤੋਂ ਕਿਲੋ ਕੱਚਾ ਸੋਨਾ ਲੈ ਕੇ ਆ ਰਿਹਾ ਸੀ। ਲੁਟੇਰਿਆਂ ਨੇ ਜਵੈਲਰ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਹ ਘਟਨਾ ਸਿਟੀ ਟੂ ਤੋਂ ਕੁਝ ਦੂਰੀ ’ਤੇ ਹੋਈ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਖੰਗਾਲ ਰਹੀ ਹੈ।
ਜਾਣਕਾਰੀ ਮੁਤਜਾਬਕ ਅੰਨਾ ਮਰਾਠਾ ਮੰਡੀ ਨੰਬਰ 2 ਸਥਿਤ ਅੰਨਾ ਗੋਲਡ ਟੈਸਟਿੰਗ ਲੈਬਾਰਟਰੀ ਦੇ ਸੰਚਾਲਕ ਹਨ, ਜੋ ਦਿੱਲੀ ਤੋਂ ਕੱਚਾ ਸੋਨਾ ਲਿਆਉਂਦੇ ਹਨ, ਉਸ ਵਿਚ ਸੋਧ ਕਰਕੇ ਉਸ ਨੂੰ ਪੂਰੀ ਤਰ੍ਹਾਂ ਤਿਆਰ ਕਰਦੇ ਹਨ ਫਿਰ ਇਸ ਤੋਂ ਬਾਅਦ ਸੁਨਿਆਰਿਆਂ ਨੂੰ ਸੋਨਾ ਸਪਲਾਈ ਕਰਦੇ ਹਨ। ਉਨ੍ਹਾਂ ਦੀ ਦੁਕਾਨ ਦਾ ਮਾਲਕ ਸੰਨੀ ਨਿਵਾਸੀ ਨਬੀ ਆਦੀ ਦੇ ਨਾਲ ਦਿੱਲੀ ਲੈਣ ਗਿਆ ਸੀ।
ਸੰਨੀ ਦੇ ਭਰਾ ਦੀਪਕ ਨੇ ਦੱਸਿਆ ਕਿ ਅੱਜ ਸਵੇਰੇ ਜਦ ਦਿੱਲੀ ਤੋਂ ਸ੍ਰੀ ਗੰਗਾਨਗਰ ਆਉਣ ਵਾਲੀ ਟਰੇਨ ਅਬੋਹਰ ਸਟੇਸ਼ਨ ’ਤੇ ਰੁਕੀ ਤਾਂ ਉਸ ਦਾ ਭਰਾ ਨਵੀਂ ਆਬਾਦੀ ਤੋਂ ਹੁੰਦੇ ਹੋਏ ਅਪਣੇ ਘਰ ਆ ਗਿਆ, ਜਦ ਕਿ ਅੰਨਾ ਉਥੋਂ ਈ ਰਿਕਸ਼ਾ ਵਿਚ ਸਵਾਰ ਹੋ ਕੇ ਅਪਣੀ ਮੰਜ਼ਿਲ ਵੱਲ ਆ ਰਿਹਾ ਸੀ। ਜਦ ਉਹ ਲੱਕੜ ਮੰਡੀ ਪਹੁੰਚਿਆ ਤਾਂ ਇੱਕ ਚਿੱਟੇ ਰੰਗ ਦੀ ਕਾਰ ਆਈ ਅਤੇ ਉਸ ਵਿਚ ਸਵਾਰ ਕੁਝ ਨੌਜਵਾਨਾਂ ਨੇ ਈ ਰਿਕਸ਼ਾ ਰੁਕਵਾ ਲਿਆ ਅਤੇ ਬੰਦੂਕ ਦੀ ਨੋਕ ’ਤੇ ਉਸ ਨੂੰ ਅਗਵਾ ਕਰ ਲਿਆ।
ਇਸ ਤੋਂ ਬਾਅਦ ਉਸ ਨੂੰ ਕਾਰ ਵਿਚ ਬਿਠਾ ਲਿਆ ਤੇ ਗੋਬਿੰਦਗੜ੍ਹ ਟੀ ਪੁਆਇੰਟ ’ਤੇ ਲੈ ਗਏ, ਉਸ ਕੋਲੋਂ ਕਿਲੋ ਸੋਨਾ ਲੁੱਟ ਲਿਆ ਅਤੇ ਉਸ ਨੂੰ ਉਥੇ ਹੀ ਛੱਡ ਦਿੱਤਾ ਇਸ ਤੋਂ ਬਾਅਦ ਇਸ ਦੀ ਸੂਚਨਾ ਸੰਨੀ ਨੂੰ ਦਿੱਤੀ ਜਿਸ ਨੇ ਮੌਕੇ ’ਤੇ ਜਾ ਕੇ ਸਿਟੀ ਵਨ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਡੀਐਸਪੀ ਅਰੁਣ ਮੁੰਡਨ, ਡੀਐਸਪੀ ਸੁਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਨਵਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਿਨ੍ਹਾਂ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੁਨਿਆਰ ਕੋਲੋਂ ਲੁੱਟ ਖੋਹ ਕਰਕੇ ਬਗੈਰ ਕਿਸੇ ਮਾਰਕੁੱਟ ਦੇ ਛੱਡ ਦੇਣ ਦੀ ਗੱਲ ਵੀ ਮਾਮਲੇ ਦੇ ਸ਼ੱਕੀ ਹੋਣ ਦਾ ਇਸ਼ਾਰਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਰਲੇਵਾਂ ਹੋਣ ਜਾ ਰਿਹਾ ਹੈ।
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਰਲੇਵਾਂ ਹੋਣ ਜਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ, ਜੋ ਅੱਜ ਸ਼ਾਮ ਹੋਣ ਦੀ ਸੰਭਾਵਨਾ ਹੈ। ਜਿਸ ਵਿੱਚ ਉਹ ਦੋਵੇਂ ਪਾਰਟੀਆਂ ਦੇ ਰਲੇਵੇਂ ਦਾ ਜਨਤਕ ਐਲਾਨ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਢੀਂਡਸਾ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਆਗੂਆਂ ਤੋਂ ਮਨਜ਼ੂਰੀ ਮਿਲ ਗਈ ਹੈ। ਜਦੋਂ ਕਿ ਰਲੇਵੇਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਦੋਵਾਂ ਪਾਰਟੀਆਂ ਵਿਚਾਲੇ ਪਹਿਲਾਂ ਵੀ ਗੱਲਬਾਤ ਹੋਈ ਸੀ, ਪਰ ਉਹ ਅਕਾਲੀ ਦਲ ਅਤੇ ਭਾਜਪਾ ਨਾਲ ਮੁੜ ਗਠਜੋੜ ਦੀ ਸੰਭਾਵਨਾ ਦਾ ਹਿੱਸਾ ਸੀ।
ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਪਰਿਮਦਰ ਸਿੰਘ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ 2012-2017 ਵਿੱਚ ਵਿੱਤ ਮੰਤਰੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਜਲਦ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਇਸ ’ਤੇ ਵਿਚਾਰ ਕਰ ਰਹੀ ਹੈ ਅਤੇ ਰਲੇਵੇਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਦੀ ਦਿਸ਼ਾ ਸਪੱਸ਼ਟ ਹੋਣ ’ਤੇ ਇਸ ਦਾ ਐਲਾਨ ਕਰ ਸਕਦੀ ਹੈ।
ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਲੈ ਕੇ ਪਿਛਲੇ ਸਾਲ 24 ਦਸੰਬਰ ਤੋਂ ਗੱਲਬਾਤ ਚੱਲ ਰਹੀ ਹੈ। ਤਦ ਸੁਖਬੀਰ ਬਾਦਲ ਨੇ ਜਨਤਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਪਣੀ ਪਾਰਟੀ ਦੇ ਨੇਤਾਵਾਂ ਦੇ ਸਾਰੇ ਕਥਿਤ ਗਲਤ ਕੰਮਾਂ ਲਈ ਮੁਆਫ਼ੀ ਮੰਗੀ ਸੀ। ਜਿਸ ਤੋਂ ਬਾਅਦ ਢੀਂਡਸਾ ਨੇ ਅਪਣੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ। 5 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਸੀ ਜਿਸ ਨੇ ਰਲੇਵੇਂ ’ਤੇ ਰਿਪੋਰਟ ਤਿਆਰ ਕਰਕੇ ਸੌਂਪਣੀ ਸੀ।