ਪੀਜੀਆਈ ਦੇ ਐਡਵਾਂਸ ਕਾਰਡੀਓ ਸੈਂਟਰ ’ਚ ਲੱਗੀ ਅੱਗ
ਚੰਡੀਗੜ੍ਹ, 30 ਮਾਰਚ, ਨਿਰਮਲ : ਪੀਜੀਆਈ ਦੇ ਐਡਵਾਂਸ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਅਪਰੇਸ਼ਨ ਥੀਏਟਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ ’ਤੇ ਤੁਰੰਤ ਕਾਬੂ ਪਾ ਲਿਆ ਹੈ। ਜਦੋਂ ਇਹ ਅੱਗ ਲੱਗੀ ਤਾਂ ਓਪਰੇਸ਼ਨ ਥੀਏਟਰ ਵਿੱਚ ਡਾਕਟਰ ਅਪਰੇਸ਼ਨ ਕਰ ਰਿਹਾ ਸੀ। ਅਚਾਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ। ਜਿਸ […]

ਚੰਡੀਗੜ੍ਹ, 30 ਮਾਰਚ, ਨਿਰਮਲ : ਪੀਜੀਆਈ ਦੇ ਐਡਵਾਂਸ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਅਪਰੇਸ਼ਨ ਥੀਏਟਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪ੍ਰਸ਼ਾਸਨ ਨੇ ਇਸ ’ਤੇ ਤੁਰੰਤ ਕਾਬੂ ਪਾ ਲਿਆ ਹੈ। ਜਦੋਂ ਇਹ ਅੱਗ ਲੱਗੀ ਤਾਂ ਓਪਰੇਸ਼ਨ ਥੀਏਟਰ ਵਿੱਚ ਡਾਕਟਰ ਅਪਰੇਸ਼ਨ ਕਰ ਰਿਹਾ ਸੀ। ਅਚਾਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ।
ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਹਸਪਤਾਲ ’ਚ ਕਾਰਡੀਓ ਥੌਰੇਸਿਕ ਐਂਡ ਵੈਸਕੁਲਰ ਸਿਸਟਮ ਦੇ ਐਚਓਡੀ ਸ਼ਿਆਮ ਕੁਮਾਰ ਹਸਪਤਾਲ ’ਚ ਅਪਰੇਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਅਪਰੇਸ਼ਨ ਜਾਰੀ ਰੱਖਿਆ ਪਰ ਮਰੀਜ਼ਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ।
ਹਾਲ ਹੀ ਵਿੱਚ ਪੀਜੀਆਈ ਵਿੱਚ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਪੀਜੀਆਈ ਦੇ ਨਹਿਰੂ ਬਲਾਕ ਵਿੱਚ ਵੀ ਵੱਡੀ ਅੱਗ ਲੱਗ ਗਈ ਸੀ। ਇਸ ਵਿੱਚ ਗਿਆਨੀ ਬਲਾਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਐਡਵਾਂਸਡ ਆਈ ਸੈਂਟਰ ਵਿੱਚ ਅੱਗ ਲੱਗ ਗਈ। ਪ੍ਰਸ਼ਾਸਨ ਨੇ ਤੁਰੰਤ ਇਸ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਚੰਡੀਗੜ੍ਹ ਨੇੜੇ ਸਥਿਤ ਪੀਜੀਆਈ ਦੇ ਜੰਗਲਾਂ ਵਿੱਚ ਅੱਗ ਲੱਗ ਗਈ।ਪ੍ਰਸ਼ਾਸਨ ਨੇ ਇਸ ’ਤੇ ਵੀ ਕਾਬੂ ਪਾ ਲਿਆ ਹੈ। ਪਰ ਅੱਜ ਐਡਵਾਂਸ ਕਾਰਡੀਓ ਸੈਂਟਰ ਵਿੱਚ ਲੱਗੀ ਇਸ ਅੱਗ ਨੂੰ ਲੈ ਕੇ ਪ੍ਰਸ਼ਾਸਨ ਗੰਭੀਰ ਹੈ।
ਇਹ ਖ਼ਬਰ ਵੀ ਪੜ੍ਹੋ
ਐਤਵਾਰ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਹਰਿਆਣਾ-ਪੰਜਾਬ ਵਿੱਚ ਕੱਢੀ ਜਾ ਰਹੀ ਨੌਜਵਾਨ ਕਿਸਾਨ ਸ਼ੁਭਕਰਨ ਦੀ ਅਸਥੀ ਕਲਸ਼ ਯਾਤਰਾ ਸ਼ਰਧਾਂਜਲੀ ਸਭਾ ਨਾਲ ਸਮਾਪਤ ਹੋਵੇਗੀ। ਦੂਜੇ ਪਾਸੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰਿਆਣਾ ਪੁਲਸ ਵੀ ਚੌਕਸ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਸ਼ਰਧਾਂਜਲੀ ਸਮਾਗਮ 31 ਮਾਰਚ ਨੂੰ ਹੋਣਾ ਹੈ। ਕਿਸਾਨਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਘਬਰਾਹਟ ਵਿੱਚ ਹੈ। ਝੂਠੇ ਕੇਸ ਦਰਜ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਰਹੇ ਹਨ।
ਅੰਬਾਲਾ ਪੁਲਿਸ ਦੀ ਸੀਆਈਏ-1 ਨੇ ਸ਼ੁੱਕਰਵਾਰ ਨੂੰ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਉਸ ਦੇ ਸਾਥੀ ਗੁਰਕੀਰਤ ਸਮੇਤ ਮੁਹਾਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਏ.-1 ਨੇ ਨਵਦੀਪ ਸਮੇਤ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ 2 ਦਿਨ ਦੇ ਰਿਮਾਂਡ ’ਤੇ ਦੇ ਦਿੱਤਾ।
ਨਵਦੀਪ ਜਲਬੇੜਾ ਵਿਰੁੱਧ 13 ਫਰਵਰੀ ਨੂੰ ਆਈਪੀਸੀ ਦੀ ਧਾਰਾ 307 ਅਤੇ 379-ਬੀ ਅਤੇ ਕਈ ਹੋਰ ਧਾਰਾਵਾਂ ਤਹਿਤ ਐਫਆਈਆਰ ਨੰਬਰ 40 ਦਰਜ ਕੀਤੀ ਗਈ ਸੀ। ਜਿਸ ਵਿੱਚ ਇਹ ਗ੍ਰਿਫਤਾਰੀ ਹੋਈ। ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ ਪਹਿਲਾਂ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ।
ਦੂਜੇ ਪਾਸੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਸ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇ ਮਾਰ ਰਹੀ ਹੈ। 50 ਕਿਸਾਨ ਆਗੂਆਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਗ੍ਰਿਫਤਾਰ ਨੌਜਵਾਨ ਕਿਸਾਨਾਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਕਿਸਾਨ ਰੇਲਾਂ ਅਤੇ ਸੜਕਾਂ ਨੂੰ ਪੂਰੀ ਤਰ੍ਹਾਂ ਜਾਮ ਕਰ ਦੇਣਗੇ। ਕਿਸਾਨਾਂ ਕਦੇ ਵੀ ਸਰਕਾਰ ਅੱਗੇ ਝੁਕੇ ਨਹੀਂ ਅਤੇ ਨਾ ਹੀ ਕਦੇ ਝੁਕਣਗੇ।