ਸੜਕ ’ਤੇ ਬਣੇ ਸੀਮਿੰਟ ਦੇ ਗੇਟ ਨਾਲ ਟਕਰਾਈ ਬੱਸ, 15 ਜ਼ਖ਼ਮੀ
ਬਰਨਾਲਾ, 29 ਅਪ੍ਰੈਲ, ਨਿਰਮਲ : ਬਰਨਾਲਾ ਵਿੱਚ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਬਰਨਾਲਾ ਇਲਾਕੇ ਤੋਂ ਸਪੈਸ਼ਲ ਬੱਸ ਨੇ ਡੇਰਾ ਸਿਰਸਾ ਜਾਣਾ ਸੀ। ਇਹ ਬੱਸ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ’ਤੇ ਇੱਕ ਫਾਟਕ ਨਾਲ ਟਕਰਾ ਗਈ। ਇਹ ਗੇਟ ਕੁਝ ਦਿਨ ਪਹਿਲਾਂ ਅਨਾਜ ਮੰਡੀ ਵੱਲ ਜਾਣ […]
By : Editor Editor
ਬਰਨਾਲਾ, 29 ਅਪ੍ਰੈਲ, ਨਿਰਮਲ : ਬਰਨਾਲਾ ਵਿੱਚ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਬਰਨਾਲਾ ਇਲਾਕੇ ਤੋਂ ਸਪੈਸ਼ਲ ਬੱਸ ਨੇ ਡੇਰਾ ਸਿਰਸਾ ਜਾਣਾ ਸੀ। ਇਹ ਬੱਸ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ’ਤੇ ਇੱਕ ਫਾਟਕ ਨਾਲ ਟਕਰਾ ਗਈ। ਇਹ ਗੇਟ ਕੁਝ ਦਿਨ ਪਹਿਲਾਂ ਅਨਾਜ ਮੰਡੀ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਣ ਲਈ ਬਣਾਇਆ ਗਿਆ ਸੀ।
ਇਸ ਦੀ ਉਚਾਈ ਘੱਟ ਰੱਖੀ ਗਈ ਹੈ ਤਾਂ ਜੋ ਇੱਥੋਂ ਸਿਰਫ਼ ਟੈਕਸੀ ਅਤੇ ਬਾਈਕ ਹੀ ਲੰਘ ਸਕਣ। ਇਸ ਹਾਦਸੇ ਕਾਰਨ ਬੱਸ ਦੇ ਚਾਰੇ ਪਾਸੇ ਦੇ ਸ਼ੀਸ਼ੇ ਟੁੱਟ ਗਏ।
ਜ਼ਖ਼ਮੀ ਲਾਭ ਸਿੰਘ, ਹਰਬੰਸ ਸਿੰਘ, ਸੰਦੀਪ ਸਿੰਘ, ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਬੱਸ ਚਾਲਕ ਨੂੰ ਰੋਕਿਆ ਸੀ ਕਿ ਬੱਸ ਇੱਥੋਂ ਨਹੀਂ ਜਾ ਸਕਦੀ ਪਰ ਫਿਰ ਵੀ ਉਸ ਨੇ ਲਾਪਰਵਾਹੀ ਨਾਲ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਰੀਬ 15 ਲੋਕ ਜ਼ਖਮੀ ਹੋ ਗਏ।
ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਵੱਜਣ ਕਾਰਨ 3 ਫੁੱਟ ਚੌੜਾ ਅਤੇ ਕੰਕਰੀਟ ਦਾ ਬਣਿਆ ਖੰਭਾ ਉਖੜ ਗਿਆ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਰੋਜ਼ਾਨਾ ਹੀ ਕੋਈ ਨਾ ਕੋਈ ਮੰਦਭਾਗੀ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਛੱਤੀਸਗੜ੍ਹ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਦੱਸਦੇ ਚਲੀਏ ਕਿ ਛੱਤੀਸਗੜ੍ਹ ਦੇ ਬੇਮੇਤਾਰਾ ਵਿੱਚ ਦੇਰ ਰਾਤ ਇੱਕ ਪਿਕਅੱਪ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ 5 ਔਰਤਾਂ ਅਤੇ 3 ਬੱਚੇ ਸ਼ਾਮਲ ਹਨ ਅਤੇ 23 ਤੋਂ ਜ਼ਿਆਦਾ ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਰਾਏਪੁਰ ਏਮਜ਼ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਬੇਮੇਤਰਾ ਥਾਣਾ ਖੇਤਰ ਦੇ ਕਠੀਆ ਪਿੰਡ ਵਿਚ ਹੋਇਆ।
ਜਾਣਕਾਰੀ ਅਨੁਸਾਰ ਸਿਮਗਾ ਨੇੜੇ ਪਿੰਡ ਤਿਰਾਈਆਂ ਵਿਖੇ 35 ਤੋਂ ਵੱਧ ਵਿਅਕਤੀ ਇੱਕ ਪਿਕਅੱਪ ਵਿੱਚ ਬੈਠ ਕੇ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਵਾਪਸ ਪਰਤਦੇ ਸਮੇਂ ਰਾਤ ਕਰੀਬ 2.30 ਵਜੇ ਇਹ ਹਾਦਸਾ ਵਾਪਰਿਆ। ਸਾਰੇ ਪਥਰਾ ਪਿੰਡ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬੇਮੇਤਾਰਾ ਕਲੈਕਟਰ ਰਣਵੀਰ ਸ਼ਰਮਾ, ਐਸਪੀ ਰਾਮਕ੍ਰਿਸ਼ਨ ਸਾਹੂ ਅਤੇ ਵਿਧਾਇਕ ਦੀਪੇਸ਼ ਸਾਹੂ ਜ਼ਿਲ੍ਹਾ ਹਸਪਤਾਲ ਪੁੱਜੇ। ਉਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਗੰਭੀਰ ਜ਼ਖ਼ਮੀਆਂ ਨੂੰ ਰਾਏਪੁਰ ਏਮਜ਼ ਭੇਜਣ ਦਾ ਪ੍ਰਬੰਧ ਕੀਤਾ।
ਜਿਨ੍ਹਾਂ 9 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਭੂਰੀ ਨਿਸ਼ਾਦ (50) ਨੀਰਾ ਸਾਹੂ (55) ਗੀਤਾ ਸਾਹੂ (60) ਅਗਨੀਆ ਸਾਹੂ (60) ਖੁਸ਼ਬੂ ਸਾਹੂ (39) ਮਧੂ ਸਾਹੂ (5) ਰਿਕੇਸ਼ ਨਿਸ਼ਾਦ (6) ਟਵਿੰਕਲ ਨਿਸ਼ਾਦ (6) ਸ਼ਾਮਿਲ ਹਨ ਅਤੇ ਨੌਵੇਂ ਮ੍ਰਿਤਕ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।