ਭਾਖੜਾ ਨਹਿਰ ਵਿਚ ਮੁੰਡਾ-ਕੁੜੀ ਨੇ ਮਾਰੀ ਛਾਲ
ਪਟਿਆਲਾ, 9 ਦਸੰਬਰ, ਨਿਰਮਲ : ਭਾਖੜਾ ਨਹਿਰ ਵਿਚ ਇਕ ਕਾਲਜ ਦੇ ਦੋ ਵਿਦਿਆਰਥੀ ਰੁੜ੍ਹ ਗਏ। ਨਹਿਰ ਵਿਚ ਰੁੜ੍ਹੀ ਵਿਦਿਆਰਥਣ ਦੀ ਪਛਾਣ ਸਰਬਜੀਤ ਕੌਰ ਵਾਸੀ ਟੋਹਾਣਾ ਹਰਿਆਣਾ ਤੇ ਲੜਕੇ ਦੀ ਪਛਾਣ ਜਗਨੂਰ ਸਿੰਘ ਵਾਸੀ ਕੜਾਹ ਵਾਲਾ ਚੌਕ ਪਟਿਆਲਾ ਵਜੋਂ ਹੋਈ ਹੈ। ਗੋਤਾਖੋਰਾਂ ਦੀ ਮਦਦ ਨਾਲ ਲੜਕੀ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ ਜਦੋਂਕਿ ਲੜਕੇ […]
By : Editor Editor
ਪਟਿਆਲਾ, 9 ਦਸੰਬਰ, ਨਿਰਮਲ : ਭਾਖੜਾ ਨਹਿਰ ਵਿਚ ਇਕ ਕਾਲਜ ਦੇ ਦੋ ਵਿਦਿਆਰਥੀ ਰੁੜ੍ਹ ਗਏ। ਨਹਿਰ ਵਿਚ ਰੁੜ੍ਹੀ ਵਿਦਿਆਰਥਣ ਦੀ ਪਛਾਣ ਸਰਬਜੀਤ ਕੌਰ ਵਾਸੀ ਟੋਹਾਣਾ ਹਰਿਆਣਾ ਤੇ ਲੜਕੇ ਦੀ ਪਛਾਣ ਜਗਨੂਰ ਸਿੰਘ ਵਾਸੀ ਕੜਾਹ ਵਾਲਾ ਚੌਕ ਪਟਿਆਲਾ ਵਜੋਂ ਹੋਈ ਹੈ। ਗੋਤਾਖੋਰਾਂ ਦੀ ਮਦਦ ਨਾਲ ਲੜਕੀ ਦੀ ਲਾਸ਼ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ ਜਦੋਂਕਿ ਲੜਕੇ ਦੀ ਭਾਲ ਦੇਰ ਸ਼ਾਮ ਤੱਕ ਜਾਰੀ ਰਹੀ। ਭੋਲੇ ਸ਼ੰਕਰ ਗੋਤਾਖੋਰ ਕਲੱਬ ਮੁਖੀ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਦੁਪਹਿਰ ਕਰੀਬ ਦੋ ਵਜੇ ਇਕ ਲੜਕੀ ਨੇ ਨਹਿਰ ਵਿਚ ਛਾਲ ਮਾਰੀ, ਜਿਸ ਤੋਂ ਬਾਅਦ ਇਕ ਲੜਕੇ ਨੇ ਵੀ ਛਾਲ ਮਾਰ ਦਿੱਤੀ। ਪਤਾ ਲੱਗਦਿਆਂ ਹੀ ਨਹਿਰ ਕੰਢੇ ਬੈਠੇ ਗੋਤਾਖੋਰਾਂ ਨੇ ਲੜਕੀ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਦੋਂਕਿ ਲੜਕੇ ਦੀ ਲਾਸ਼ ਪਾਣੀ ਦੇ ਤੇਜ਼ ਵਹਾਅ ਦੇ ਨਾਲ ਅੱਗੇ ਰੁੜ੍ਹ ਗਈ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਸ਼ੰਕਰ ਨੇ ਦੱਸਿਆ ਕਿ ਦੋਵੇਂ ਜਣੇ ਸੰਗਰੂਰ ਰੋਡ ਸਥਿਤ ਇਕ ਕਾਲਜ ਦੇ ਵਿਦਿਆਰਥੀ ਸਨ। ਵਿਦਿਆਰਥੀ ਜਗਨੂਰ ਸਿੰਘ ਦੇ ਛੋਟੇ ਭਰਾ ਯੋਗਵੀਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਆ ਕੇ ਪਤਾ ਲੱਗਿਆ ਹੈ ਕਿ ਲੜਕੀ ਨੂੰ ਬਚਾਉਣ ਲਈ ਜਗਨੂਰ ਨੇ ਛਾਲ ਮਾਰੀ ਸੀ ਪਰ ਉਹ ਆਪ ਵੀ ਪਾਣੀ ਵਿਚ ਰੁੜ੍ਹ ਗਿਆ ਹੈ। ਥਾਣਾ ਪਸਿਆਣਾ ਮੁਖੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ, ਲੜਕੇ ਦੀ ਲਾਸ਼ ਦੀ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।