Begin typing your search above and press return to search.

ਗੁਰੂ ਨਗਰੀ ਅੰਮ੍ਰਿਤਸਰ ’ਚ ਪਿਆ ਵੱਡਾ ਡਾਕਾ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਤਾਂ ਉਸ ਵੇਲੇ ਹੱਦ ਹੀ ਹੋ ਗਈ, ਜਦੋਂ ਲੁਟੇਰਿਆਂ ਨੇ ਹੋਲਸੇਲ ਦਵਾਈਆਂ ਦੀ ਇੱਕ ਦੁਕਾਨ ਵਿੱਚ ਵੱਡਾ ਡਾਕਾ ਮਾਰਦੇ ਹੋਏ ਲੱਖਾਂ ਰੁਪਏ ਲੁੱਟ ਲਏ। ਇੱਥੋਂ ਤੱਕ ਕੇ ਲੁਟੇਰਿਆਂ ਨੇ ਦੁਕਾਨਦਾਰਾਂ ਦੇ ਮੋਬਾਇਲ ਤੇ ਬਟੂਏ ਤੱਕ ਨਹੀਂ ਛੱਡੇ। ਹੋਲਸੇਲ […]

ਗੁਰੂ ਨਗਰੀ ਅੰਮ੍ਰਿਤਸਰ ’ਚ ਪਿਆ ਵੱਡਾ ਡਾਕਾ
X

Editor EditorBy : Editor Editor

  |  7 Nov 2023 8:48 AM IST

  • whatsapp
  • Telegram

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ। ਅੱਜ ਤਾਂ ਉਸ ਵੇਲੇ ਹੱਦ ਹੀ ਹੋ ਗਈ, ਜਦੋਂ ਲੁਟੇਰਿਆਂ ਨੇ ਹੋਲਸੇਲ ਦਵਾਈਆਂ ਦੀ ਇੱਕ ਦੁਕਾਨ ਵਿੱਚ ਵੱਡਾ ਡਾਕਾ ਮਾਰਦੇ ਹੋਏ ਲੱਖਾਂ ਰੁਪਏ ਲੁੱਟ ਲਏ। ਇੱਥੋਂ ਤੱਕ ਕੇ ਲੁਟੇਰਿਆਂ ਨੇ ਦੁਕਾਨਦਾਰਾਂ ਦੇ ਮੋਬਾਇਲ ਤੇ ਬਟੂਏ ਤੱਕ ਨਹੀਂ ਛੱਡੇ।

ਹੋਲਸੇਲ ਦਵਾਈਆਂ ਦੀ ਦੁਕਾਨ ’ਚ 10 ਲੱਖ ਦੀ ਲੁੱਟ


ਬੀਤੀ ਦੇਰ ਰਾਤ ਅੰਮ੍ਰਿਤਸਰ ਦੀ ਹੋਲਸੇਲ ਮਾਰਕੀਟ ਕਟਰਾ ਸ਼ੇਰ ਸਿੰਘ ਦੇ ਵਿੱਚ ਇੱਕ ਐਨ ਵੀ ਫਾਰਮ ਸਰਜੀਕਲ ਦੀ ਦੁਕਾਨ ’ਤੇ ਕੁਝ ਲੁਟੇਰਿਆਂ ਵੱਲੋਂ ਪਿਸਤੌਲਾਂ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਿਆਂ ਦੀ ਲੁੱਟ ਕੀਤੀ ਗਈ ਹੈ। ਪੀੜਤ ਦੁਕਾਨਦਾਰ ਨਿਤਿਨ ਸਰੀਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਦੁਕਾਨ ’ਤੇ ਬੈਠੇ ਹੋਏ ਸੀ। ਪੰਜ ਛੇ ਦੇ ਕਰੀਬ ਨੌਜਵਾਨ ਸਾਡੀ ਦੁਕਾਨ ਦੇ ਅੰਦਰ ਦਾਖਿਲ ਹੋਏ ਉਹਨਾਂ ਦੇ ਹੱਥਾਂ ਵਿੱਚ ਇੱਕ ਨਹੀਂ, ਸਗੋਂ ਦੋ-ਦੋ ਵਿੱਚ ਪਿਸਤੌਲਾਂ ਸਨ। ਉਨ੍ਹਾਂ ਨੇ ਹਥਿਆਰਾਂ ਦੀ ਨੋਕ ’ਤੇ ਦੁਕਾਨਾਂ ਵਿੱਚ ਪਿਆ ਸਾਰਾ ਕੈਸ਼ ਲੁੱਟ ਲਿਆ। ਜੋ ਕਿ ਲਗਭਗ 8 ਤੋਂ 10 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਉਹ ਦੁਕਾਨਦਾਰ ਤੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਦੇ ਮੋਬਾਇਲ ਤੇ ਬਟੂਏ ਤੱਕ ਖੋਹ ਕੇ ਲੈ ਗਏ। ਇਹ ਸਾਰੀ ਘਟਨਾ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।


ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਦੇਵ ਰਾਜ ਨੇ ਮੰਗ ਕੀਤੀ ਕਿ ਜਿਹੜੇ ਵਿਅਕਤੀ ਸ਼ੱਕ ਦੇ ਘੇਰੇ ਵਿੱਚ ਨੇ, ਉਨ੍ਹਾਂ ਵਿਰੁੱਧ ਵੀ ਸਖਤ ਵਰਤੀ ਜਾਵੇ।


ਉੱਥੇ ਹੀ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਸੀਸੀਟੀਵੀ ਦੇ ਵਿੱਚ ਪੰਜ ਦੇ ਕਰੀਬ ਨੌਜਵਾਨ ਪਿਸਤੋਲਾਂ ਦੇ ਨੋਕ ਤੇ ਲੁੱਟ ਦੀ ਵਾਰਤਾਦ ਨੂੰ ਅੰਜਾਮ ਦੇ ਕੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਆਲੇ ਦੁਆਲੇ ਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it