Begin typing your search above and press return to search.

ਫ਼ਿਲਮ ‘ਜਵਾਨ’ ਦੀ ਇਸ ਅਦਾਕਾਰਾ ਨੇ ਮਸਾਂ ਬਚਾਈ ਜਾਨ

ਸ਼ਾਹਰੁਖ ਦੀ ਹੀਰੋਇਨ ਨਾਲ ਥਾਈਲੈਂਡ ’ਚ ਵਾਪਰਿਆ ਵੱਡਾ ਹਾਦਸਾ ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਹਾਲ ਹੀ ’ਚ ਫ਼ਿਲਮ ‘ਜਵਾਨ’ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਫ਼ਿਲਮ ’ਚ ਅਭਿਨੇਤਰੀਆਂ ਦੀ ਲੰਬੀ ਲਾਈਨ ਵੇਖਣ ਨੂੰ ਮਿਲੀ ਸੀ। ਆਲੀਆ ਕੁਰੈਸ਼ੀ ਨਾਂ ਦੀ ਅਦਾਕਾਰਾ ਵੀ ਇਸ ਫ਼ਿਲਮ ’ਚ ਸੀ, ਜਿਸ ਨਾਲ […]

ਫ਼ਿਲਮ ‘ਜਵਾਨ’ ਦੀ ਇਸ ਅਦਾਕਾਰਾ ਨੇ ਮਸਾਂ ਬਚਾਈ ਜਾਨ
X

Hamdard Tv AdminBy : Hamdard Tv Admin

  |  14 Oct 2023 10:54 AM IST

  • whatsapp
  • Telegram


ਸ਼ਾਹਰੁਖ ਦੀ ਹੀਰੋਇਨ ਨਾਲ ਥਾਈਲੈਂਡ ’ਚ ਵਾਪਰਿਆ ਵੱਡਾ ਹਾਦਸਾ


ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਹਾਲ ਹੀ ’ਚ ਫ਼ਿਲਮ ‘ਜਵਾਨ’ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲਿਆ। ਇਸ ਫ਼ਿਲਮ ’ਚ ਅਭਿਨੇਤਰੀਆਂ ਦੀ ਲੰਬੀ ਲਾਈਨ ਵੇਖਣ ਨੂੰ ਮਿਲੀ ਸੀ। ਆਲੀਆ ਕੁਰੈਸ਼ੀ ਨਾਂ ਦੀ ਅਦਾਕਾਰਾ ਵੀ ਇਸ ਫ਼ਿਲਮ ’ਚ ਸੀ, ਜਿਸ ਨਾਲ ਇਕ ਭਿਆਨਕ ਹਾਦਸਾ ਹੋਇਆ। ਅਦਾਕਾਰਾ ਨੇ ਆਪਣੇ ਇਸ ਮਾੜੇ ਦਿਨ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਸੋਸ਼ਲ ਮੀਡੀਆ ’ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ।

ਜਵਾਨ ਫਿਲਮ ਵਿੱਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਦਿਖਾਈ ਦੇਣ ਵਾਲੀ ਅਦਾਕਾਰਾ ਆਲੀਆ ਕੁਰੈਸ਼ੀ ਨਾਲ ਜਾਨਲੇਵਾ ਹਾਦਸਾ ਵਾਪਰਿਆ ਹੈ। ਜਿਸ ਬਾਰੇ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਆਲੀਆ ਥਾਇਲੈਂਡ ਵਿੱਚ ਸੀ ਜਿਸ ਸਮੇਂ ਉਸਦੇ ਨਾਲ ਇਹ ਹਾਦਸਾ ਵਾਪਰਿਆ ਹੈ ਉਸਨੂੰ ਕੁੱਝ ਸ਼ੂਟਰਾਂ ਨੇ ਘੇਰ ਲਿਆ ਜਿਨ੍ਹਾਂ ਕੋਲੋ ਉਸਨੇ ਮਸਾਂ ਆਪਣੀ ਜਾਨ ਬਚਾਈ। ਇਸ ਘਟਨਾ ਬਾਲੇ ਸੋਸ਼ਲ ਮੀਡੀਆ ਉੱਪਰ ਲਿਕਦੇ ਹੋਏ ਆਲੀਆ ਕੁਰੈਸ਼ੀ ਦੱਸਦੀ ਹੈ ਕਿ ਉਸ ਨੇ ਥਾਈਲੈਂਡ ’ਚ ਕਿਵੇਂ ਇੱਕ 14 ਸਾਲ ਦੇ ਬੱਚੇ ਨੂੰ ਗੋਲੀਬਾਰੀ ਕਰਦੇ ਵੇਖਿਆ। ਮੇਰੀਆਂ ਅੱਖਾਂ ਦੇ ਸਾਹਮਣੇ ਉਸ ਗੋਲੀਬਾਰੀ ’ਚ 2 ਲੋਕਾਂ ਦੀ ਮੌਤ ਹੋ ਗਈ।


ਦੱਸ ਦਈਏ ਕਿ ਆਲੀਆ ਕੁਰੈਸ਼ੀ ਨੇ ਆਪਣੇ ਇੰਸਟਾਗ੍ਰਾਮ ’ਤੇ ਹਾਦਸੇ ਵਾਲੇ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਆਲੀਆ ਨੇ ਇਨ੍ਹਾਂ ਤਸਵੀਰਾਂ ਨਾਲ ਇਕ ਲੰਬੀ ਪੋਸਟ ਲਿਖੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਉਹ ਅਤੇ ਉਸ ਦੇ ਦੋਸਤ ਅਠੰ ’ਚ ਦੇਰੀ ਕਾਰਨ ਸ਼ੂਟਰ ਦੇ ਨਿਸ਼ਾਨੇ ’ਤੇ ਹੋਣ ਤੋਂ ਬਚ ਗਏ। ਠੀਕ ਹੈ, ਇਹ ਲਿਖਣਾ ਮੁਸ਼ਕਿਲ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਮੇਰਾ ਇੰਸਟਾਗ੍ਰਾਮ ਅਜਿਹੀ ਜਗ੍ਹਾ ਬਣੇ ਜਿੱਥੇ ਮੈਂ ਸਿਰਫ ਚਮਕ ਅਤੇ ਖੁਸ਼ੀ ਬਾਰੇ ਗੱਲ ਕਰਾਂ।


ਆਲੀਆ ਕੁਰੈਸ਼ੀ ਨੇ ਅੱਗੇ ਲਿਖਿਆ, ’ਇਹ ਕਿੰਨਾ ਵੀ ਭਿਆਨਕ ਕਿਉਂ ਨਾ ਹੋਵੇ, ਮੈਂ ਇੱਥੇ ਲਿਖ ਰਹੀ ਹਾਂ। ਜਿਵੇਂ ਕਿ ਤੁਹਾਡੇ ’ਚੋਂ ਕਈਆਂ ਨੇ ਪੁੱਛਿਆ ਹੈ, ਮੈਂ ਸਿਆਮ ਪੈਰਾਗਨ ਦੀ ਸ਼ੂਟਿੰਗ ਦੌਰਾਨ ਥਾਈਲੈਂਡ ’ਚ ਸੀ। ਦਰਅਸਲ, ਜਦੋਂ ਇਹ ਘਟਨਾ ਵਾਪਰੀ, ਮੈਂ ਅਤੇ ਮੇਰੇ ਦੋ ਦੋਸਤ ਮਾਲ ’ਚ ਸੀ। ਅਸੀਂ ਐਸਕੇਲੇਟਰ ’ਤੇ ਆ ਰਹੇ ਸੀ ਜਦੋਂ ਅਸੀਂ ਇੱਕ ਭਾਰੀ ਰੌਲਾ ਦੇਖਿਆ ਅਤੇ ਕਿਸੇ ਨੇ ’ਸ਼ੂਟਰ’ ਚੀਕਿਆ। ਜਦੋਂ ਅਸੀਂ ਹੇਠਾਂ ਵੱਲ ਭੱਜੇ ਤਾਂ ਅਸੀਂ ਤਿੰਨ ਗੋਲੀਆਂ ਦੀ ਆਵਾਜ਼ ਸੁਣੀ। ਇਹ ਇੱਕ ਭਿਆਨਕ ਅਨੁਭਵ ਸੀ।


ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਤੇ ਮੇਰੇ ਦੋਸਤ ਇਸ ਘਟਨਾ ਦੌਰਾਨ ਜ਼ਿੰਦਾ ਬਚ ਗਏ ਅਤੇ ਮੈਨੂੰ ਬਹੁਤ ਬੁਰਾ ਵੀ ਲੱਗਿਆ ਕਿ 2 ਬੇਕਸੂਰ ਲੋਕ ਬਚ ਨਹੀਂ ਸਕੇ। ਮੈਂ ਚਾਹੁੰਦੀ ਹਾਂ ਕਿ ਅਸਲ ਜ਼ਿੰਦਗੀ ਵੀ ਐਕਸ਼ਨ ਫ਼ਿਲਮਾਂ ਵਰਗੀ ਹੋਵੇ, ਜਿੱਥੇ ਤੁਸੀਂ ਨਿਡਰ ਹੋ ਕੇ ਛਾਲ ਮਾਰ ਸਕਦੇ ਹੋ। ਕੋਈ ਵੀ ਬੇਰਹਿਮ ਲੜਾਈ ਤੋਂ ਐਕਸ਼ਨ ਕਰਕੇ ਬਚ ਸਕਦੇ ਹੋ ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਸਾਡੇ ਮਨ ’ਚ ਇੱਕੋ ਇੱਕ ਵਿਚਾਰ ਹੁੰਦਾ ਹੈ ਕਿ ਉੱਥੋਂ ਜ਼ਿੰਦਾ ਬਾਹਰ ਨਿਕਲ ਜਾਓ। ਇਹ ਸੋਚਣ ਲਈ ਕਿ ਜਦੋਂ ਦਿਨ ਸ਼ੁਰੂ ਹੋਇਆ, ਅਸੀਂ ਆਰਾਮ ਕਰ ਰਹੇ ਸੀ ਅਤੇ ਕੁੱਤਿਆਂ ਨਾਲ ਖੇਡ ਰਹੇ ਸੀ ਅਤੇ ਦਿਨ ਦੇ ਅੰਤ ਤੱਕ ਅਸੀਂ ਇੱਕ-ਦੂਜੇ ਤੋਂ ਦੂਰ ਭੱਜ ਰਹੇ ਸੀ।’

Next Story
ਤਾਜ਼ਾ ਖਬਰਾਂ
Share it