99 ਸਾਲਾ ਭਾਰਤੀ ਔਰਤ ਨੂੰ ਮਿਲੀ ਅਮਰੀਕੀ ਨਾਗਰਿਕਤਾ
ਵਾਸ਼ਿੰਗਟਨ , 8 ਅਪ੍ਰੈਲ (ਰਾਜ ਗੋਗਨਾ)- ਇਕ ਭਾਰਤੀ ਔਰਤ ਦਾਈਬਾਈ ਨੂੰ 99 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਹੈ। ਇਹ ਐਲਾਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਕਸ ਪਲੇਟਫਾਰਮ (ਟਵਿੱਟਰ ) ਦੇ ਰਾਹੀਂ ਇਸ ਦਾ ਐਲਾਨ ਕੀਤਾ ਹੈ। 99 ਸਾਲਾ ਦਾਈਬਾਈ ਇਸ ਗੱਲ ਦਾ ਸਬੂਤ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ। ਭਾਰਤ […]
By : Editor Editor
ਵਾਸ਼ਿੰਗਟਨ , 8 ਅਪ੍ਰੈਲ (ਰਾਜ ਗੋਗਨਾ)- ਇਕ ਭਾਰਤੀ ਔਰਤ ਦਾਈਬਾਈ ਨੂੰ 99 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਹੈ। ਇਹ ਐਲਾਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਕਸ ਪਲੇਟਫਾਰਮ (ਟਵਿੱਟਰ ) ਦੇ ਰਾਹੀਂ ਇਸ ਦਾ ਐਲਾਨ ਕੀਤਾ ਹੈ।
99 ਸਾਲਾ ਦਾਈਬਾਈ ਇਸ ਗੱਲ ਦਾ ਸਬੂਤ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ। ਭਾਰਤ ਤੋ ਅਮਰੀਕੀ ਨਾਗਰਿਕ ਬਣਨ ਲਈ ਦਾਈਬਾਈ ਬੜੇ ਉਤਸ਼ਾਹ ਨਾਲ ਅਮਰੀਕਾ ਦੇ ਓਰਲੈਂਡੋ ਰਾਜ ਦੇ ਦਫਤਰ ਆਈ। ਨਵੇਂ ਅਮਰੀਕੀ ਨਾਗਰਿਕ ਨੂੰ ਇੰਮੀਗ੍ਰੇਸ਼ਨ ਦੇ ਪੂਰੇ ਸਟਾਫ ਨੇ ਵਧਾਈਆਂ, ਦਿੱਤੀਆਂ। ਇਸ ਸਬੰਧੀ ਯੂਐਸਸੀਆਈਐਸ ਨੇ ਪੋਸਟ ਕੀਤਾ। ਬਹੁਤ ਸਾਰੇ ਨੇਟਿਜ਼ਨ ਡਾਈਬਾਈ ਨੂੰ ਅਮਰੀਕੀ ਨਾਗਰਿਕਤਾ ਮਿਲਣ ’ਤੇ ਵਧਾਈ ਦੇ ਰਹੇ ਹਨ। ਜਦਕਿ ਦੂਸਰੇ ਸਵਾਲ ਕਰ ਰਹੇ ਹਨ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੰਨਾ ਸਮਾਂ ਕਿਉਂ ਲੱਗਾ।
ਇਹ ਖ਼ਬਰ ਵੀ ਪੜ੍ਹੋ
ਮੋਜਾਂਬਿਕ ਤੋਂ ਬਹੁਤ ਹੀ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਂਬਿਕ ਵਿੱਚ ਐਤਵਾਰ ਦੇਰ ਰਾਤ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ 91 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਹਨ। ਅੰਕੜਾ ਵਧਣ ਦੀ ਉਮੀਦ ਹੈ।
ਬ੍ਰਿਟਿਸ਼ ਮੀਡੀਆ ਬੀਬੀਸੀ ਮੁਤਾਬਕ ਮੱਛੀ ਫੜਨ ਵਾਲੀ ਕਿਸ਼ਤੀ ’ਤੇ 130 ਲੋਕ ਸਵਾਰ ਸਨ, ਜੋ ਕਿ ਇਸਦੀ ਸਮਰੱਥਾ ਤੋਂ ਵੱਧ ਸੀ। ਇਨ੍ਹਾਂ ’ਚੋਂ ਹੁਣ ਤੱਕ 5 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਕਈ ਲਾਪਤਾ ਹਨ।
ਇਹ ਲੋਕ ਮੋਜ਼ਾਂਬਿਕ ਦੇ ਨਾਮਪੁਲਾ ਸੂਬੇ ਦੇ ਲੁੰਗਾ ਸ਼ਹਿਰ ਤੋਂ ਮੋਜ਼ਾਂਬਿਕ ਦੇ ਮੁੱਖ ਟਾਪੂ ਵੱਲ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹੈਜ਼ੇ ਦੀ ਬਿਮਾਰੀ ਤੋਂ ਬਚਣ ਲਈ ਪਲਾਇਨ ਕਰ ਰਹੇ ਸਨ।
ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਲੋਕਾਂ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਲਾਸ਼ਾਂ ਸਮੁੰਦਰ ਦੇ ਕੰਢੇ ਦੇਖੀਆਂ ਜਾ ਸਕਦੀਆਂ ਹਨ।
ਨਾਮਪੁਲਾ ਪ੍ਰਾਂਤ ਹੈਜ਼ੇ ਦੇ ਪ੍ਰਕੋਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਰਿਹਾ ਹੈ। ਇਹ ਬਿਮਾਰੀ ਜਨਵਰੀ 2023 ਤੋਂ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਫੈਲ ਗਈ ਹੈ। ਹੈਜ਼ਾ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਭੋਜਨ ਅਤੇ ਪਾਣੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕੁਝ ਘੰਟਿਆਂ ਵਿੱਚ ਮੌਤ ਹੋ ਸਕਦੀ ਹੈ।
ਯੂਨੀਸੈਫ ਦੇ ਅਨੁਸਾਰ, ਮੌਜੂਦਾ ਪ੍ਰਕੋਪ 25 ਸਾਲਾਂ ਵਿੱਚ ਸਭ ਤੋਂ ਘਾਤਕ ਹੈ। ਅਕਤੂਬਰ 2023 ਤੋਂ ਮੋਜ਼ਾਂਬਿਕ ਵਿੱਚ ਹੈਜ਼ੇ ਦੇ 13,700 ਮਾਮਲੇ ਸਾਹਮਣੇ ਆਏ ਹਨ। 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲਗਭਗ 400 ਸਾਲਾਂ ਤੱਕ, ਮੋਜ਼ਾਂਬਿਕ ਦਾ ਟਾਪੂ ਪੁਰਤਗਾਲੀ ਪੂਰਬੀ ਅਫਰੀਕਾ ਦੀ ਰਾਜਧਾਨੀ ਸੀ। ਇਸ ਟਾਪੂ ਨੂੰ ਇਸਦੀ ਬਸਤੀਵਾਦੀ ਆਰਕੀਟੈਕਚਰ ਲਈ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸਦੇ ਚਲੀਏ ਕਿ ਨਾਈਜੀਰੀਆ ਵਿੱਚ 103 ਲੋਕਾਂ ਦੀ ਮੌਤ ਹੋ ਗਈ। 14 ਜੂਨ, 2023 ਨੂੰ, ਨਾਈਜੀਰੀਆ ਦੇ ਕਵਾਰਾ ਵਿੱਚ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ’ਚ 103 ਲੋਕਾਂ ਦੀ ਮੌਤ ਹੋ ਗਈ ਸੀ, 97 ਲੋਕ ਲਾਪਤਾ ਹੋ ਗਏ ਸਨ। ਇਸ ਦੇ ਨਾਲ ਹੀ 100 ਲੋਕਾਂ ਨੂੰ ਬਚਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ਵਿੱਚ 300 ਲੋਕ ਸਵਾਰ ਸਨ।
ਸੀਐਨਐਨ ਦੀ ਰਿਪੋਰਟ ਅਨੁਸਾਰ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਕੁਝ ਲੋਕ ਪਿੰਡ ਵਿੱਚ ਇੱਕ ਵਿਆਹ ਵਿੱਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਅਜਿਹੇ ’ਚ ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ। ਉਸਨੇ ਦੱਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂਕਿਸ਼ਤੀ ਪਾਣੀ ਵਿੱਚ ਲੁਕੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਇਹ ਦੋ ਹਿੱਸਿਆਂ ਵਿਚ ਟੁੱਟ ਕੇ ਪਾਣੀ ਵਿਚ ਡੁੱਬ ਗਿਆ।