Begin typing your search above and press return to search.

ਫੇਸਬੁੱਕ ਮਹਿਲਾ ਦੋਸਤ ਵਲੋਂ ਕਾਰੋਬਾਰੀ ਨੂੰ 95 ਲੱਖ ਦਾ ਚੂਨਾ

ਗੁਜਰਾਤ, 15 ਮਾਰਚ, ਨਿਰਮਲ : ਫੇਸਬੁੱਕ ਮਹਿਲਾ ਦੋਸਤ ਨੇ ਗੁਜਰਾਤ ਦੇ ਕਾਰੋਬਾਰੀ ਨੂੰ 95 ਲੱਖ ਦਾ ਚੂਨਾ ਲਗਾਇਆ ਹੈ।ਗੁਜਰਾਤ ਦੇ ਕਾਰੋਬਾਰੀ ਦੀ ਦੋਸਤੀ ਫੇਸਬੁੱਕ ’ਤੇ ਇੱਕ ਮਹਿਲਾ ਨਾਲ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਨਾਲ ਫਰੌਡ ਹੋਇਆ ਅਤੇ ਖਾਤੇ ਤੋਂ 95 ਲੱਖ ਰੁਪਏ ਨਿਕਲ ਗਏ।ਆਨਲਾਈਨ ਦੋਸਤੀ ਅਤੇ ਆਨਲਾਈਨ ਪਿਆਰ ਕਈ ਵਾਰ ਤਾਂ ਜ਼ਿੰਦਗੀ ਸੰਵਾਰਨ […]

ਫੇਸਬੁੱਕ ਮਹਿਲਾ ਦੋਸਤ ਵਲੋਂ ਕਾਰੋਬਾਰੀ ਨੂੰ 95 ਲੱਖ ਦਾ ਚੂਨਾ
X

Editor EditorBy : Editor Editor

  |  15 March 2024 11:44 AM IST

  • whatsapp
  • Telegram


ਗੁਜਰਾਤ, 15 ਮਾਰਚ, ਨਿਰਮਲ : ਫੇਸਬੁੱਕ ਮਹਿਲਾ ਦੋਸਤ ਨੇ ਗੁਜਰਾਤ ਦੇ ਕਾਰੋਬਾਰੀ ਨੂੰ 95 ਲੱਖ ਦਾ ਚੂਨਾ ਲਗਾਇਆ ਹੈ।
ਗੁਜਰਾਤ ਦੇ ਕਾਰੋਬਾਰੀ ਦੀ ਦੋਸਤੀ ਫੇਸਬੁੱਕ ’ਤੇ ਇੱਕ ਮਹਿਲਾ ਨਾਲ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਨਾਲ ਫਰੌਡ ਹੋਇਆ ਅਤੇ ਖਾਤੇ ਤੋਂ 95 ਲੱਖ ਰੁਪਏ ਨਿਕਲ ਗਏ।
ਆਨਲਾਈਨ ਦੋਸਤੀ ਅਤੇ ਆਨਲਾਈਨ ਪਿਆਰ ਕਈ ਵਾਰ ਤਾਂ ਜ਼ਿੰਦਗੀ ਸੰਵਾਰਨ ਵਾਲੀ ਹੁੰਦੀ ਹੈ ਲੇਕਿਨ ਕਈ ਵਾਰ ਇਹ ਜ਼ਿੰਦਗੀ ਬਰਬਾਦ ਕਰਨ ਵਾਲੀ ਵੀ ਹੁੰਦੀ ਹੈ। ਇੱਕ ਤਾਜ਼ਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ। ਗੁਜਰਾਤ ਦੇ ਇੱਕ ਕਾਰੋਬਾਰੀ ਦੀ ਦੋਸਤੀ ਫੇਸਬੁੱਕ ’ਤੇ ਇੱਕ ਔਰਤ ਨਾਲ ਹੋਈ ਅਤੇ ਉਸ ਤੋਂ ਬਾਅਦ ਉਸ ਦੇ ਨਾਲ ਫਰੌਡ ਹੋਇਆ। ਖਾਤੇ ਤੋਂ 95 ਲੱਖ ਰੁਪਏ ਨਿਕਲ ਗਏ। ਆਓ ਜਾਣਦੇ ਹਾਂ ਪੂਰਾ ਮਾਮਲਾ।

ਰਿਪੋਰਟ ਮੁਤਾਬਕ ਅਲਕਾਪੁਰੀ ਦੇ ਰਹਿਣ ਵਾਲੇ ਦੇਸਾਈ ਦੇ ਕੋਲ ਫੇਸਬੁੱਕ ’ਤੇ ਇੱਕ ਅਣਜਾਣ ਫਰੈਂਡ ਰਿਕਵੈਸਟ ਆਈ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਲੇਕਿਨ ਉਨ੍ਹਾਂ ਅੰਦਾਜ਼ਾ ਨਹੀਂ ਸੀ ਕਿ ਇਹ ਫਰੈਂਡ ਰਿਕਵੈਸਟ ਉਨ੍ਹਾਂ ਲਈ ਕਿੰਨੀ ਵੱਡੀ ਮੁਸੀਬਤ ਬਣਨ ਜਾ ਰਹੀ ਹੈ। ਉਨ੍ਹਾਂ ਕੋਲ ਸਟੈਫ ਮਿਜ਼ ਨਾਂ ਦੀ ਔਰਤ ਦੀ ਫਰੈਂਡ ਰਿਕਵੈਸਟ ਆਈ ਅਤੇ ਗੱਲਾਂ ਹੋਣ ਲੱਗੀਆਂ।
ਵੀਰੇਂਦਰ ਅਤੇ ਦੇਸਾਈ ਦੀ ਗੱਲਾਂ ਹੋਣ ਲੱਗੀਆਂ ਅਤੇ ਪੈਸੇ ਟਰਾਂਸਫਰ ਹੋਣ ਲੱਗੇ। ਇਸ ਤਰ੍ਹਾਂ ਕੁਲ 68 ਲੱਖ ਰੁਪਏ ਦੇਸਾਈ ਨੇ ਵੀਰੇਂਦਰ ਦੇ ਖਾਤੇ ਵਿਚ ਪਾ ਦਿੱਤੇ। ਇਸ ਤੋਂ ਬਾਅਦ ਜਦੋਂ ਫਿਰ ਤੋਂ ਵੀਰੇਂਦਰ ਨੇ ਪੈਸੇ ਮੰਗੇ ਤਾਂ ਦੇਸਾਈ ਨੂੰ ਸ਼ੱਕ ਹੋਇਆ। ਉਸ ਤੋਂ ਬਾਅਦ ਦੇਸਾਈ ਨੇ ਵੀਰੇਂਦਰ ਤੋਂ ਪੈਸੇ ਵਾਪਸ ਮੰਗੇ ਅਤੇ ਦੋਵਾਂ ਦੇ ਵਿਚ ਫੋਨ ’ਤੇ ਬਹਿਸ ਵੀ ਹੋਈ।
ਇਸ ਤੋਂ ਬਾਅਦ ਦੇਸਾਈ ਨੇ ਜਦ ਸੈਂਪਲ ਪੈਕਟ ਖੋਲੇ ਤਾਂ ਉਸ ਵਿਚੋਂ ਚਿਪਸ ਨਿਕਲੇ। ਇਸ ਤੋਂ ਬਾਅਦ ਦੇਸ਼ਾਈ ਦੇ ਹੋਸ ਉਡ ਗਏ। ਹੁਣ ਦੇਸਾਈ ਨੂੰ ਲੱਗਾ ਉਨ੍ਹਾਂ ਦੇ ਨਾਲ ਫਰੌਡ ਹੋ ਗਿਆ। ਉਸ ਤੋਂ ਬਾਅਦ ਦੇਸਾਈ ਨੇ ਪੁਲਿਸ ਵਿਚ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।

ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।

ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it