Begin typing your search above and press return to search.

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਈਰਾਨ ਦੇ ਇਸਲਾਮਿਕ ਗਣਤੰਤਰ ਦੇ ਰਾਸ਼ਟਰਪਤੀ ਡਾਕਟਰ ਸਈਦ ਇਬਰਾਇਮ ਰਾਏਸੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਦਮਾ ਲੱਗਾ ਹੈ। ਭਾਰਤ ਅਤੇ ਈਰਾਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ […]

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ
X

Editor EditorBy : Editor Editor

  |  20 May 2024 5:43 AM IST

  • whatsapp
  • Telegram

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਈਰਾਨ ਦੇ ਇਸਲਾਮਿਕ ਗਣਤੰਤਰ ਦੇ ਰਾਸ਼ਟਰਪਤੀ ਡਾਕਟਰ ਸਈਦ ਇਬਰਾਇਮ ਰਾਏਸੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਦਮਾ ਲੱਗਾ ਹੈ। ਭਾਰਤ ਅਤੇ ਈਰਾਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗ। ਉਨ੍ਹਾਂ ਦੇ ਪਰਵਾਰ ਅਤੇ ਈਰਾਨ ਦੀ ਜਨਤਾ ਦੇ ਪ੍ਰਤੀ ਮੇਰੀ ਸੰਵੇਦਨਾਵਾਂ ਹਨ। ਇਸ ਦੁੱਖ ਘੜੀ ਵਿਚ ਭਾਰਤ, ਈਰਾਨ ਦੇ ਨਾਲ ਖੜ੍ਹਾ ਹੈ।

ਦੱਸਦੇ ਚਲੀਏ ਕਿ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਹੋਰ 9 ਲੋਕ ਵੀ ਸਵਾਰ ਸੀ। ਈਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਨਾਲ ਮੌਜੂਦ ਵਿਦੇਸ਼ੀ ਮੰਤਰੀ ਦੀ ਵੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ।

ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਨਹੀਂ ਮਿਲ ਰਿਹਾ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ। ਇਹ ਪ੍ਰਗਟਾਵਾ ਈਰਾਨ ਦੀ ਖਬਰ ਏਜੰਸੀ ਨਿਊਜ਼ ਨੈਟਵਰਕ ਪ੍ਰੈਸ ਟੀ ਵੀ ਨੇ ਕੀਤਾ ਹੈ।
ਰਾਏਸੀ ਦਾ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀ ਪਹਾੜੀਆਂ ’ਤੇ ਮਿਲਿਆ ਹੈ। ਇਸ ਵਿਚ ਸਵਾਰ ਰਾਸ਼ਟਰਪਤੀ ਰਾਏਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੋਸੈਨ ਅਮੀਰਾਬਦੁੱਲਾ ਸਮੇਤ 9 ਲੋਕ ਨਹੀਂ ਮਿਲੇ ਹਨ। ਹੈਲੀਕਾਪਟਰ ਐਤਵਾਰ ਸ਼ਾਮ 7.30 ਵਜੇ ਅਜ਼ਰਬੈਜਾਨ ਦੇ ਕੋਲ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ਵਿਚ ਭਾਰੀ ਵਰਖਾ, ਕੋਹਰਾ ਅਤੇ ਠੰਡ ਦੇ ਕਾਰਨ ਲੱਭਣ ਵਿਚ ਕਾਫੀ ਦਿੱਕਤਾਂ ਆਈਆਂ। ਇਸ ਦੌਰਾਨ 3 ਬਚਾਅ ਕਰਮੀ ਵੀ ਗਇਬ ਹੋ ਗਏ।

ਇਹ ਖ਼ਬਰ ਵੀ ਪੜੋ੍ਹ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰੈਲੀ ਅੱਜ ਚੰਡੀਗੜ੍ਹ ਦੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਮੈਦਾਨ ਵਿੱਚ ਹੋਵੇਗੀ। ਇਸ ਦੇ ਲਈ ਭਾਜਪਾ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਖੇਤਰਾਂ ਵਿਚ ਭੀੜ ਜੁਟਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਥਾਂ ਭਾਜਪਾ ਵੱਲੋਂ ਜਾਣਬੁੱਝ ਕੇ ਚੁਣੀ ਗਈ ਹੈ। ਕਿਉਂਕਿ ਮਲੋਆ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਛੋਟੇ ਫਲੈਟਾਂ ਵਿੱਚ ਰਹਿਣ ਵਾਲੇ ਵੋਟਰਾਂ ਦੀ ਗਿਣਤੀ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੱਧ ਹੈ। ਇਸ ਲਈ ਉਨ੍ਹਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਾਉਣ ਲਈ ਮਲੋਆ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ।

ਭਾਜਪਾ ਯੋਗੀ ਆਦਿੱਤਿਆਨਾਥ ਦੇ ਪ੍ਰੋਗਰਾਮ ਕਾਰਨ ਚੰਡੀਗੜ੍ਹ ਵਿੱਚ ਕੁੱਲ ਵੋਟਾਂ ਦੇ 60 ਫੀਸਦੀ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੇ ਪ੍ਰੋਗਰਾਮ ਲਈ ਸਾਰੇ ਨੇਤਾ ਤਿਆਰ ਹਨ। ਸਮਾਗਮ ਵਾਲੀ ਥਾਂ ’ਤੇ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਚੰਡੀਗੜ੍ਹ ਦੇ ਲੋਕ ਸੰਜੇ ਟੰਡਨ ਨੂੰ ਕੁੱਲ 60% ਤੋਂ ਵੱਧ ਵੋਟਾਂ ਨਾਲ ਜਿਤਾਉਣਗੇ। ਜਿੱਥੇ ਸ਼ਹਿਰੀ ਵੋਟਰ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਹੀ ਪੇਂਡੂ ਵੋਟਰਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਵੀ ਲਿਆ ਹੈ।

ਭਾਜਪਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਮਈ ਤੋਂ ਬਾਅਦ ਕਿਸੇ ਵੀ ਸਮੇਂ ਚੰਡੀਗੜ੍ਹ ’ਚ ਜਨ ਸਭਾ ਨੂੰ ਸੰਬੋਧਨ ਕਰ ਸਕਦੇ ਹਨ। ਇਸ ਤੋਂ ਇਲਾਵਾ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀਆਂ ਵੀ ਚੰਡੀਗੜ੍ਹ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ। ਰਾਜਸਥਾਨ ਦੇ ਮੁੱਖ ਮੰਤਰੀ ਦੀ ਇੱਕ ਜਨਤਕ ਮੀਟਿੰਗ ਵੀ ਚੰਡੀਗੜ੍ਹ ਵਿੱਚ ਹੋਣੀ ਹੈ। ਇਸ ਦੇ ਲਈ ਅਜੇ ਸਮਾਂ ਤੈਅ ਨਹੀਂ ਕੀਤਾ ਗਿਆ ਹੈ। ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਉਮੀਦਵਾਰਾਂ ਦਾ ਵੀ ਫੈਸਲਾ ਹੋ ਗਿਆ ਹੈ। ਇਸ ਤੋਂ ਬਾਅਦ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ

Next Story
ਤਾਜ਼ਾ ਖਬਰਾਂ
Share it