ਪਾਕਿਸਤਾਨ ਵਿਚ ਇਮਾਰਤ ਡਿੱਗਣ ਕਾਰਨ 9 ਲੋਕਾਂ ਦੀ ਮੌਤ
ਮੁਲਤਾਨ, 12 ਮਾਰਚ, ਨਿਰਮਲ : ਪਾਕਿਸਤਾਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਇਮਾਰਤ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਮਾਰਤ ਦੇ ਅਚਾਨਕ ਡਿੱਗਣ ਕਾਰਨ ਪੂਰਾ ਘਰ ਮਲਬੇ ਵਿਚ ਤਬਦੀਲ ਹੋ ਗਿਆ। ਇਸ ਦੇ ਚਲਦਿਆਂ ਗੁਆਂਢ ਵਿਚ ਮੌਜੂਦ ਘਰਾਂ ਨੂੰ ਨੁਕਸਾਨ ਪੁੱਜਿਆ। […]
By : Editor Editor
ਮੁਲਤਾਨ, 12 ਮਾਰਚ, ਨਿਰਮਲ : ਪਾਕਿਸਤਾਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਇਮਾਰਤ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਮਾਰਤ ਦੇ ਅਚਾਨਕ ਡਿੱਗਣ ਕਾਰਨ ਪੂਰਾ ਘਰ ਮਲਬੇ ਵਿਚ ਤਬਦੀਲ ਹੋ ਗਿਆ। ਇਸ ਦੇ ਚਲਦਿਆਂ ਗੁਆਂਢ ਵਿਚ ਮੌਜੂਦ ਘਰਾਂ ਨੂੰ ਨੁਕਸਾਨ ਪੁੱਜਿਆ।
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਮੁਲਤਾਨ ਵਿਚ ਮੰਗਲਵਾਰ ਨੂੰ ਵੱਡਾ ਹਦਸਾ ਵਾਪਰ ਗਿਆ। ਇੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਪਈ। ਇਸ ਘਟਨਾ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿਚ ਚਾਰ ਇੱਕੋ ਪਰਵਾਰ ਨਾਲ ਜੁੜੇ ਲੋਕ ਦੱਸੇ ਜਾ ਰਹੇ ਹਨ।
ਦੱਸਦੇ ਚਲੀਏ ਕਿ ਪਾਕਿਸਤਾਨ ਵਿਚ ਇਮਾਰਤਾਂ ਦਾ ਡਿੱਗਣਾ ਕੋਈ ਨਵੀਂ ਗੱਲ ਨਹੀਂ ਹੈ। ਸਸਤੇ ਮੈਟੀਰੀਅਲ ਅਤੇ ਸੁਰੱਖਿਆ ਗਾਈਡ ਲਾਈਨਜ਼ ਦੀ ਕਮੀ ਦੇ ਚਲਦਿਆਂ ਕਮਜ਼ੋਰ ਘਰਾਂ ਦੇ ਡਿੱਗਣ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਜੂਨ 2020 ਵਿਚ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਅਪਾਰਟਮੈਂਟ ਬਿਲਡਿੰਗ ਡਿੱਗਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ
ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ ਜਾਰੀ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਦੱਸਦੇ ਚਲੀਏ ਕਿ ਮੰਗਲਵਾਰ ਸਵੇਰੇ ਲਗਭਗ ਛੇ ਵਜੇ ਐਨਆਈਏ ਦੀ ਟੀਮ ਵਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਦੇ ਨਾਲ Çਲੰਕ ਨਿਕਲਣ ਦੇ ਚਲਦਿਆਂ ਐਨਆਈਏ ਨੇ ਉਸ ਦੇ ਘਰ ਰੇਡ ਮਾਰੀ।
ਫਿਲਹਾਲ ਐਨਆਈਏ ਟੀਮ ਜਾਂਚ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਐਨਆਈਏ ਨੇ ਰੇਡ ਮਾਰੀ। ਟੀਮ ਰਵਿੰਦਰ ਦੇ ਨਾਂ ’ਤੇ ਚਲ ਰਹੇ ਮੋਬਾਈਲ ਨੰਬਰ ਦੇ ਬਾਰੇ ਵਿਚ ਜਾਣਕਾਰੀ ਲੈਣ ਪਹੁੰਚੀ ਸੀ। ਮੋਗਾ ਦੇ ਚੌਗਾਵਾਂ ਵਿਚ ਵੀ ਟੀਮ ਨੇ ਇੱਕ ਘਰ ਵਿਚ ਰੇਡ ਮਾਰੀ।
ਹਰਿਆਣਾ ਦੇ ਹਿਸਾਰ ਵਿਚ ਐਨਆਈਏ ਦੀ ਟੀਮ ਪਹੁੰਚੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸਿਵਾਨੀ ਦੇ ਦਰਿਆਪੁਰ ਢਾਣੀ ਵਿਚ ਟਰਾਂਸਪੋਰਟਰ ਦੇ ਘਰ ਛਾਪੇਮਾਰੀ ਕੀਤੀ। ਅਧਿਕਾਰੀਆਂ ਦੁਆਰਾ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।