ਕੈਨੇਡਾ ਭੇਜਣ ਦੇ ਨਾਂ ’ਤੇ 20 ਲੋਕਾਂ ਨਾਲ 70 ਲੱਖ ਦੀ ਠੱਗੀ
ਮਾਛੀਵਾੜਾ ਸਾਹਿਬ, 16 ਸਤੰਬਰ (ਪਰਮਿੰਦਰ ਵਰਮਾ) : ਅੱਜਕੱਲ੍ਹ ਵਿਦੇਸ਼ ਜਾਣ ਦਾ ਹਰ ਕੋਈ ਚਾਹਵਾਨ ਹੈ, ਕੀ ਗਰੀਬ ਤੇ ਕੀ ਅਮੀਰ, ਹਰ ਕੋਈ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ। ਵਿਦੇਸ਼ ਜਾਣ ਦੀ ਹੋੜ ਵਿੱਚ ਕਈ ਲੋਕਾਂ ਨਾਲ ਏਜੰਟਾਂ ਵੱਲੋਂ ਧੋਖਾ ਵੀ ਕੀਤਾ ਜਾਂਦਾ ਹੈ। ਇਸੇ ਤਰਾਂ ਦਾ ਇੱਕ ਮਾਮਲਾ ਮਾਛੀਵਾੜਾ […]

By : Hamdard Tv Admin
ਮਾਛੀਵਾੜਾ ਸਾਹਿਬ, 16 ਸਤੰਬਰ (ਪਰਮਿੰਦਰ ਵਰਮਾ) : ਅੱਜਕੱਲ੍ਹ ਵਿਦੇਸ਼ ਜਾਣ ਦਾ ਹਰ ਕੋਈ ਚਾਹਵਾਨ ਹੈ, ਕੀ ਗਰੀਬ ਤੇ ਕੀ ਅਮੀਰ, ਹਰ ਕੋਈ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ। ਵਿਦੇਸ਼ ਜਾਣ ਦੀ ਹੋੜ ਵਿੱਚ ਕਈ ਲੋਕਾਂ ਨਾਲ ਏਜੰਟਾਂ ਵੱਲੋਂ ਧੋਖਾ ਵੀ ਕੀਤਾ ਜਾਂਦਾ ਹੈ। ਇਸੇ ਤਰਾਂ ਦਾ ਇੱਕ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ। ਜਿੱਥੇ ਇੱਕ ਟਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਲਈ ਕਰੀਬ 20 ਤੋਂ ਵੱਧ ਪਰਿਵਾਰਾਂ ਤੋਂ 70 ਲੱਖ ਰੁਪਏ ਠੱਗਣ ਮਾਰੀ ਗਈ। ਟਰੈਵਲ ਏਜੰਟ ਵੱਲੋਂ ਇਹਨਾਂ ਪਰਿਵਾਰਾਂ ਦੇ ਪੈਸੇ ਨਾ ਵਾਪਸ ਕਰਨ ਤੇ ਟਰੈਵਲ ਏਜੰਟ ਦੀ ਕੋਠੀ ਦੇ ਬਾਹਰ ਪੀੜਤ ਪਰਿਵਾਰਾਂ ਵਲੋਂ ਪੱਖੇ ਤੌਰ ਤੇ ਧਰਨਾ ਲਾ ਦਿੱਤਾ ਗਿਆ।

ਧਰਨੇ ’ਤੇ ਬੈਠੇ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਕੈਨੇਡਾ ਜਾਣ ਲਈ ਇੱਥੋਂ ਦੇ ਨਿਵਾਸੀ ਪਤੀ-ਪਤਨੀ ਕਮਲਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਪੇਸ਼ਗੀ ਵਜੋਂ ਲੱਖਾਂ ਰੁਪਏ ਦਿੱਤੇ ਪਰ ਉਨ੍ਹਾਂ ਦਾ ਵੀਜ਼ਾ ਨਾ ਲੱਗਿਆ। ਇਨ੍ਹਾਂ ਪੀੜਤ ਪਰਿਵਾਰਾਂ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਜਿਸ ’ਤੇ ਕੇਵਲ ਰਾਜਪਾਲ ਸਿੰਘ ਦੀ ਸ਼ਿਕਾਇਤ ’ਤੇ ਸਤਵਿੰਦਰ ਕੌਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਜਦਕਿ ਬਾਕੀ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ।

ਧਰਨਾਕਾਰੀਆਂ ਨੇ ਕਿਹਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਸਤਵਿੰਦਰ ਕੌਰ ਨੂੰ ਗ੍ਰਿਫ਼ਤਾਰ ਨਾ ਕੀਤਾ ਅਤੇ ਨਾ ਹੀ ਬਾਕੀ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸ਼ਿਕਾਇਤ ’ਤੇ ਮਾਮਲੇ ਦਰਜ ਕੀਤੇ ਗਏ। ਧਰਨਾਕਾਰੀਆਂ ਨੇ ਦੱਸਿਆ ਕਿ ਟਰੈਵਲ ਏਜੰਟ ਪਤੀ-ਪਤਨੀ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਲਾਰੇ ਲਗਾ ਰਹੇ ਸਨ ਕਿ ਉਹ ਅੱਜ ਕੁਝ ਪੈਸੇ ਵਾਪਸ ਦੇ ਦੇਣਗੇ ਜਦਕਿ ਬਾਕੀ ਲੱਖਾਂ ਰੁਪਏ ਰਾਸ਼ੀ ਕਿਸ਼ਤਾਂ ਵਿਚ ਅਦਾ ਕਰ ਦੇਣਗੇ ਜੋ ਇਸ ਵਾਅਦੇ ਤੋਂ ਵੀ ਅੱਜ ਮੁੱਕਰ ਗਏ। ਧਰਨਾਕਾਰੀਆਂ ਅਨੁਸਾਰ ਅਖੀਰ ਉਨ੍ਹਾਂ ਨੂੰ ਅੱਜ ਇਨਸਾਫ਼ ਲਈ ਪੱਕੇ ਤੌਰ ’ਤੇ ਏਜੰਟ ਦੀ ਕੋਠੀ ਬਾਹਰ ਧਰਨਾ ਲਗਾਉਣਾ ਪਿਆ।
ਕਈ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਜਾਣ ਲਈ ਆਪਣੇ ਗਹਿਣੇ, ਜ਼ਮੀਨਾਂ ਆਦਿ ਗਿਰਵੀ ਤੇ ਵਿਆਜ ’ਤੇ ਚੱਕ ਕੇ ਇਸ ਟਰੈਵਲ ਏਜੰਟ ਨੂੰ ਦਿੱਤੇ ਪਰ ਨਾ ਉਹ ਵਿਦੇਸ਼ ਜਾ ਸਕੇ ਅਤੇ ਨਾ ਹੀ ਪੈਸੇ ਵਾਪਸ ਮਿਲ ਰਹੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਉਹ ਕੋਠੀ ਬਾਹਰ ਧਰਨਾ ਜਾਰੀ ਰੱਖਣਗੇ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਟਰੈਵਲ ਏਜੰਟ ਦੇ ਕੋਠੀ ਬਾਹਰ ਧਰਨਾ ਲਗਾ ਕੇ ਬੈਠੇ ਪੀੜਤ ਪਰਿਵਾਰਾਂ ਦੇ ਹੱਕ ਵਿਚ ਆਏ। ਇਸ ਮੌਕੇ ਹਲਕਾ ਇੰਚਾਰਜ਼ ਜਤਿੰਦਰ ਸਿੰਘ ਬਿਜਲੀਪੁਰ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕਰ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਇਹ ਪੀੜਤ ਪਰਿਵਾਰ ਇਨਸਾਫ਼ ਲਈ ਅੱਜ ਧਰਨਾ ਲਗਾ ਕੇ ਬੈਠੇ ਹਨ ਅਸੀਂ ਇਹਨਾਂ ਨੂੰ ਇਨਸਾਫ਼ ਦਿਵਾਉਣ ਲਈ ਆਏ ਹਾਂ ਅਤੇ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਦਾ ਸਾਥ ਦੇ ਰਿਹਾ ਹੈ।

ਟਰੈਵਲ ਏਜੰਟ ਸਤਵਿੰਦਰ ਕੌਰ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਹੇਠ ਮਾਮਲਾ ਦਰਜ ਹੈ ਅਤੇ ਅੱਜ ਜਦੋਂ ਪੀੜਤ ਪਰਿਵਾਰਾਂ ਵਲੋਂ ਉਸਦੀ ਕੋਠੀ ਅੱਗੇ ਧਰਨਾ ਮਾਰਿਆ ਗਿਆ ਤਾਂ ਉਸਦੇ ਪਤੀ ਕਮਲ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿਚ ਉਸਦਾ ਕੋਈ ਕਸੂਰ ਨਹੀਂ। ਕਮਲ ਗਿੱਲ ਨੇ ਕਿਹਾ ਕਿ ਉਸਦੀ ਪਤਨੀ ਹੀ ਵਿਦੇਸ਼ ਭੇਜਣ ਦੇ ਨਾਮ ’ਤੇ ਪੈਸੇ ਲੈਂਦੀ ਸੀ ਅਤੇ ਜਦੋਂ ਹੁਣ ਵਿਵਾਦ ਖੜ੍ਹਾ ਹੋ ਗਿਆ ਤਾਂ ਉਹ ਆਪਣੀ ਪਤਨੀ ਨੂੰ ਜਲੰਧਰ ਛੱਡ ਆਇਆ। ਉਸਨੇ ਕਿਹਾ ਕਿ ਉਸਦੀ ਟਰੈਵਲ ਏਜੰਟ ਪਤਨੀ ਨੇ ਉਸਦੇ ਆਪਣੇ ਚੈਕ ਵੀ ਲੋਕਾਂ ਨੂੰ ਦਿੱਤੇ ਹੋਏ ਹਨ, ਜਿਸ ਤੋਂ ਉਹ ਖੁਦ ਪ੍ਰੇਸ਼ਾਨ ਹੈ।

ਐਸਐਚਓ ਸੰਤੋਖ ਸਿੰਘ ਨੇ ਕਿਹਾ ਕਿ ਅਸੀ ਪਰਚਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਇਹਨਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ, ਜਿਨ੍ਹਾਂ ਨੇ ਬਾਹਰਲੇ ਦੇਸ਼ ਭੇਜਣ ਦੇ ਨਾਂ ’ਤੇ ਰੁਪਏ ਲਏ ਹਨ।


