ਹਿਮਾਚਲ 'ਚ 600 ਸਾਲ ਪੁਰਾਣਾ ਕਿਲਾ ਢਹਿ-ਢੇਰੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਖੇ 15ਵੀਂ ਸਦੀ ਦੇ ਕਿਲ੍ਹੇ ਦਾ ਇੱਕ ਕੋਨਾ ਭਾਰੀ ਮੀਂਹ ਕਾਰਨ ਢਹਿ ਗਿਆ। ਇਸ ਕਾਰਨ ਕਿਲੇ ਦੇ 4 ਕਮਰੇ ਨੁਕਸਾਨੇ ਗਏ ਹਨ। ਇਹ ਹਾਦਸਾ ਕਿਲੇ ਦੇ ਹੇਠਾਂ ਜ਼ਮੀਨ ਧਸਣ ਕਾਰਨ ਵਾਪਰਿਆ। ਜ਼ਮੀਨ ਖਿਸਕਣ ਨਾਲ ਹੈਰੀਟੇਜ ਰਿਜੋਰਟ ਫੋਰਟ ਨੂੰ ਖਤਰਾ ਪੈਦਾ ਹੋ ਗਿਆ ਹੈ। ਇਹ ਘਟਨਾ ਸਵੇਰੇ 11 ਵਜੇ ਵਾਪਰੀ। […]
By : Editor (BS)
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਖੇ 15ਵੀਂ ਸਦੀ ਦੇ ਕਿਲ੍ਹੇ ਦਾ ਇੱਕ ਕੋਨਾ ਭਾਰੀ ਮੀਂਹ ਕਾਰਨ ਢਹਿ ਗਿਆ। ਇਸ ਕਾਰਨ ਕਿਲੇ ਦੇ 4 ਕਮਰੇ ਨੁਕਸਾਨੇ ਗਏ ਹਨ। ਇਹ ਹਾਦਸਾ ਕਿਲੇ ਦੇ ਹੇਠਾਂ ਜ਼ਮੀਨ ਧਸਣ ਕਾਰਨ ਵਾਪਰਿਆ।
ਜ਼ਮੀਨ ਖਿਸਕਣ ਨਾਲ ਹੈਰੀਟੇਜ ਰਿਜੋਰਟ ਫੋਰਟ ਨੂੰ ਖਤਰਾ ਪੈਦਾ ਹੋ ਗਿਆ ਹੈ। ਇਹ ਘਟਨਾ ਸਵੇਰੇ 11 ਵਜੇ ਵਾਪਰੀ। ਅਚਾਨਕ ਜ਼ਮੀਨ ਖਿਸਕਣ ਕਾਰਨ ਕਿਲ੍ਹੇ ਦੇ ਸੰਚਾਲਕਾਂ ਨੂੰ ਕਮਰਿਆਂ ਵਿੱਚੋਂ ਸਮਾਨ ਕੱਢਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਜ਼ਮੀਨ ਖਿਸਕਣ ਤੋਂ ਬਾਅਦ ਨੁਕਸਾਨੇ ਗਏ ਕਮਰਿਆਂ ਦਾ ਮਲਬਾ ਸੜਕ 'ਤੇ ਆ ਗਿਆ। ਇਸ ਦੌਰਾਨ ਨਾ ਤਾਂ ਕੋਈ ਵਾਹਨ ਅਤੇ ਨਾ ਹੀ ਕੋਈ ਵਿਅਕਤੀ ਸੜਕ 'ਤੇ ਸੀ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਕਿਲੇ ਦਾ ਨੁਕਸਾਨ ਲੱਖਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ।
ਕਿਲ੍ਹੇ ਨੂੰ ਰਾਜਾ ਬਿਕਰਮ ਚੰਦ ਨੇ 1421 ਵਿੱਚ ਬਣਵਾਇਆ ਸੀ। ਹੁਣ ਇਸ ਵਿੱਚ ਹੈਰੀਟੇਜ ਹੋਟਲ ਚੱਲ ਰਿਹਾ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਪਹੁੰਚਦੇ ਹਨ ਅਤੇ ਇੱਥੇ ਰਹਿਣਾ ਪਸੰਦ ਕਰਦੇ ਹਨ।