ਵਿਦੇਸ਼ੀ ਏਅਰਪੋਰਟ ’ਤੇ 6 ਭਾਰਤੀ ਗ੍ਰਿਫ਼ਤਾਰ
ਬੈਂਕਾਕ, 8 ਮਾਰਚ, ਨਿਰਮਲ : ਥਾਈਲੈਂਡ ਵਿਚ ਬੈਂਕਾਕ ਏਅਰਪੋਰਟ ’ਤੇ 87 ਜੰਗਲੀ ਜਾਨਵਰਾਂ ਦੀ ਤਸਕਰੀ ਦੇ ਇਲਜ਼ਾਮ ਵਿਚ 6 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਇੱਕ ਪਾਂਡਾ ਅਤੇ ਮੰਕੀ ਸ਼ਾਮਲ ਹੈ। ਸਾਰੇ ਮੁਲਜ਼ਮਾਂ ਨੇ ਅਪਣੇ ਲਗੇਜ ਵਿਚ ਜਾਨਵਰਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਉਹ ਬੈਂਕਾਕ ਤੋਂ ਮੁੰਬਈ ਆ ਰਹੇ ਸੀ। ਤਸਕਰੀ ਦੀ […]
By : Editor Editor
ਬੈਂਕਾਕ, 8 ਮਾਰਚ, ਨਿਰਮਲ : ਥਾਈਲੈਂਡ ਵਿਚ ਬੈਂਕਾਕ ਏਅਰਪੋਰਟ ’ਤੇ 87 ਜੰਗਲੀ ਜਾਨਵਰਾਂ ਦੀ ਤਸਕਰੀ ਦੇ ਇਲਜ਼ਾਮ ਵਿਚ 6 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਇੱਕ ਪਾਂਡਾ ਅਤੇ ਮੰਕੀ ਸ਼ਾਮਲ ਹੈ। ਸਾਰੇ ਮੁਲਜ਼ਮਾਂ ਨੇ ਅਪਣੇ ਲਗੇਜ ਵਿਚ ਜਾਨਵਰਾਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਉਹ ਬੈਂਕਾਕ ਤੋਂ ਮੁੰਬਈ ਆ ਰਹੇ ਸੀ। ਤਸਕਰੀ ਦੀ ਲਿਸਟ ਵਿਚ 29 ਮੌਨੀਟਰ ਲਿਜ਼ਰਡ, 21 ਸੱਪ ਅਤੇ ਤੋਤੇ ਸਮੇਤ 15 ਪੰਛੀ ਸ਼ਾਮਲ ਸੀ। ਕਸਟਮ ਵਿਭਾਗ ਮੁਤਾਬਕ ਸਾਰੇ ਜਾਨਵਰਾਂ ਨੂੰ ਬੇਹੱਦ ਚੌਕਸੀ ਦੇ ਨਾਲ ਸਮਾਨ ਵਿਚ ਲੁਕਾਇਆ ਗਿਆ ਸੀ। ਦੋਸ਼ੀ ਸਾਬਤ ਹੋਣ ’ਤੇ ਇਨ੍ਹਾਂ ਮੁਲਜ਼ਮਾਂ ਨੂੰ 10 ਸਾਲ ਦੀ ਸਜ਼ਾ ਜਾਂ ਇੰਪੋਰਟ ਡਿਊਟੀ ਤੋਂ 4 ਗੁਣਾ ਜ਼ਿਆਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਇੱਕ ਮੰਗੋਲੀਆ ਵਿਅਕਤੀ ਨੂੰ ਬੈਂਕਾਕ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਕਤੂਬਰ 2023 ਵਿਚ ਇੱਕ ਯਾਤਰੀ ਨੇ 30 ਜਾਨਵਰਾਂ ਦੀ ਥਾਈਲੈਂਡ ਤੋਂ ਤਾਈਵਾਨ ਤਸਕਰੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ
ਅਮਰੀਕੀ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਤੋਂ ਨਿੱਕੀ ਹੈਲੀ ਨੇ ਅਪਣਾ ਨਾਂ ਵਾਪਸ ਲੈ ਲਿਆ ਹੈ। ਅਮਰੀਕਾ ਵਿੱਚ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਚੋਣਾਂ ਚੱਲ ਰਹੀਆਂ ਹਨ। ਬੁੱਧਵਾਰ ਨੂੰ 15 ਸੂਬਿਆਂ ’ਚ ਵੋਟਿੰਗ ਹੋਈ। ਇਨ੍ਹਾਂ ਵਿੱਚ ਬਾਈਡਨ ਨੇ ਡੈਮੋਕ੍ਰੇਟਿਕ ਪਾਰਟੀ ਦੀਆਂ ਸਾਰੀਆਂ 15 ਸੀਟਾਂ ਜਿੱਤੀਆਂ ਹਨ। ਟਰੰਪ ਨੇ ਰਿਪਬਲਿਕਨ ਪਾਰਟੀ ਤੋਂ 14 ਸੀਟਾਂ ਜਿੱਤੀਆਂ ਹਨ।
ਟਰੰਪ ਨੇ ਭਾਰਤੀ ਮੂਲ ਦੀ ਨਿੱਕੀ ਹੈਲੀ ਨੂੰ ਹਰਾਇਆ। ਹੈਲੀ ਸਿਰਫ 1 ਸੀਟ ਹੀ ਜਿੱਤ ਸਕੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨਿੱਕੀ ਹੈਲੀ ਦੂਜੀ ਭਾਰਤੀ ਮੂਲ ਦੀ ਉਮੀਦਵਾਰ ਹੈ ਜੋ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰੀ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਵਿਵੇਕ ਰਾਮਾਸਵਾਮੀ ਨੇ ਮੁੱਢਲੀਆਂ ਚੋਣਾਂ ਹਾਰਨ ਤੋਂ ਬਾਅਦ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।
ਬੁੱਧਵਾਰ ਦੇਰ ਰਾਤ ਨਿੱਕੀ ਨੇ ਕਿਹਾ, ਮੈਂ ਉਹੀ ਸ਼ਬਦ ਦੁਹਰਾ ਰਹੀ ਹਾਂ ਜਿਨ੍ਹਾਂ ਨਾਲ ਮੈਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਔਰਤਾਂ ਅਤੇ ਲੜਕੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ। ਸਾਨੂੰ ਭਵਿੱਖ ਵਿੱਚ ਵੀ ਮਜਬੂਤ ਅਤੇ ਹੌਂਸਲਾ ਰੱਖਣਾ ਹੋਵੇਗਾ। ਡਰਨ ਦੀ ਲੋੜ ਨਹੀਂ ਤੇ ਨਾ ਹੀ ਹਿੰਮਤ ਹਾਰਨ ਦੀ। ਜੇਕਰ ਅਸੀਂ ਅਜਿਹਾ ਕਰਦੇ ਹਾਂ, ਤਾਂ ਤੁਸੀਂ ਅਤੇ ਮੈਂ ਜਿੱਥੇ ਵੀ ਜਾਵਾਂਗੇ, ਪਰਮੇਸ਼ਵਰ ਸਾਡੇ ਨਾਲ ਹੋਵੇਗਾ। ਇਸ ਮੁਹਿੰਮ ਦੌਰਾਨ ਮੈਂ ਆਪਣੇ ਦੇਸ਼ ਦੀ ਮਹਾਨਤਾ ਦੇਖੀ। ਅੱਜ, ਮੈਂ ਦਿਲ ਤੋਂ ਬੱਸ ਇਹ ਕਹਿਣਾ ਚਾਹੁੰਦੀ ਹਾਂ… ਧੰਨਵਾਦ ਅਮਰੀਕਾ।
ਸੁਪਰ ਮੰਗਲਵਾਰ ਨੂੰ 14 ਰਾਜਾਂ ਤੋਂ ਹਾਰਨ ਤੋਂ ਬਾਅਦ, ਲਗਭਗ ਮੰਨਿਆ ਜਾ ਰਿਹਾ ਸੀ ਕਿ ਨਿੱਕੀ ਹੈਲੀ ਦੌੜ ਤੋਂ ਹਟ ਜਾਵੇਗੀ। ਅਤੇ ਆਖਰਕਾਰ ਬੁੱਧਵਾਰ ਨੂੰ ਉਸ ਨੇ ਇਸ ਦਾ ਐਲਾਨ ਕੀਤਾ। ਅਮਰੀਕਾ ਵਿੱਚ ਨਵੰਬਰ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦੋਵੇਂ ਮੁੱਖ ਪਾਰਟੀਆਂ (ਡੈਮੋਕਰੇਟਿਕ ਅਤੇ ਰਿਪਬਲਿਕਨ) ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਕਰ ਰਹੀਆਂ ਹਨ। ਇਸ ਦੇ ਲਈ ਵੱਖ-ਵੱਖ ਰਾਜਾਂ ਵਿੱਚ ਵੋਟਿੰਗ ਹੋਈ ਹੈ।