Begin typing your search above and press return to search.

ਕਿਰਨ ਖੇਰ ਤੋਂ ਠੱਗੇ 6 ਕਰੋੜ ਵਪਾਰੀ ਨੇ ਮੋੜੇ

ਚੰਡੀਗੜ੍ਹ, 6 ਮਾਰਚ, ਨਿਰਮਲ : ਸਾਂਸਦ ਕਿਰਨ ਖੇਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਤੋਂ 8 ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿਚ ਹੁਣ ਸਮਝੌਤਾ ਹੋ ਗਿਆ ਹੈ। ਵਪਾਰੀ ਚੇਤਨਿਆ ਅਗਰਵਾਲ ਨੇ ਬਾਕੀ ਬਚੀ 6 ਕਰੋੜ ਦੀ ਰਕਮ ਸਾਂਸਦ ਕਿਰਣ ਖੇਰ ਨੂੰ ਵਾਪਸ ਮੋੜ ਦਿੱਤੀ ਹੈ। ਵਪਾਰੀ […]

ਕਿਰਨ ਖੇਰ ਤੋਂ ਠੱਗੇ 6 ਕਰੋੜ ਵਪਾਰੀ ਨੇ ਮੋੜੇ

Editor EditorBy : Editor Editor

  |  6 March 2024 12:21 AM GMT

  • whatsapp
  • Telegram


ਚੰਡੀਗੜ੍ਹ, 6 ਮਾਰਚ, ਨਿਰਮਲ : ਸਾਂਸਦ ਕਿਰਨ ਖੇਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਤੋਂ 8 ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿਚ ਹੁਣ ਸਮਝੌਤਾ ਹੋ ਗਿਆ ਹੈ। ਵਪਾਰੀ ਚੇਤਨਿਆ ਅਗਰਵਾਲ ਨੇ ਬਾਕੀ ਬਚੀ 6 ਕਰੋੜ ਦੀ ਰਕਮ ਸਾਂਸਦ ਕਿਰਣ ਖੇਰ ਨੂੰ ਵਾਪਸ ਮੋੜ ਦਿੱਤੀ ਹੈ। ਵਪਾਰੀ ਦੇ ਵਕੀਲ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਪਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲ ਚੁੱਕੀ ਹੈ। ਹੁਣ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਹੋ ਚੁੱਕਾ ਹੈ। ਇਹ ਸਾਰੀ ਰਕਮ ਚੈਕ ਦੇ ਜ਼ਰੀਏ ਮੋੜੀ ਗਈ ਹੈ। ਇਸ ਵਿਚ ਉਨ੍ਹਾਂ ਦੇ ਖ਼ਿਲਾਫ਼ ਹੋਏ ਮੁਕੱਦਮੇ ਨੂੰ ਖਾਰਜ ਕਰਨ ਦੀ ਪ੍ਰ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਮਨੀਮਾਜਰਾ ਨਿਵਾਸੀ ਵਪਾਰੀ ਚੇਤਨ ਅਗਰਵਾਲ ਨੇ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਖਲ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਦੀ ਸਾਂਸਦ ਕਿਰਣ ਖੇਰ ਨੇ ਉਨ੍ਹਾਂ ਨੂੰ ਅਪਣੇ ਘਰ ਬੁਲਾਇਆ ਸੀ। ਉਥੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ ਗਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ 7 ਦਿਨ ਲਈ ਪੁਲਿਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਸੀ।ਇਸ ਫੈਸਲੇ ਦੇ ਅਗਲੇ ਦਿਨ ਹੀ ਸਾਂਸਦ ਕਿਰਣ ਖੇਰ ਨੇ ਵਪਾਰੀ ਦੇ ਖ਼ਿਲਾਫ਼ 8 ਕਰੋੜ ਰੁਪਏ ਦੀ ਠੱਗੀ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵਪਾਰੀ ਘਰ ਤੋਂ ਗਾਇਬ ਹੋ ਗਿਆ ਸੀ।


ਸਾਂਸਦ ਕਿਰਨ ਖੇਰ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਚੇਤਨਿਆ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਕਿਸੇ ਦੂਜੀ ਜਗ੍ਹਾ ਨਿਵੇਸ਼ ਕਰ ਦਿੱਤੇ ਸੀ ਜਿਸ ਵਿਚ ਉਸ ਨੂੰ ਘਾਟਾ ਪੈ ਗਿਆ ਸੀ। ਇਸ ਕਾਰਨ ਉਸ ਨੇ ਉਨ੍ਹਾਂ ਦੇ ਪੈਸੇ ਨਹੀਂ ਮੋੜੇ। ਇਸ ’ਤੇ ਸ਼ਿਕਾਇਤ ਦੇ ਪੰਜ ਦਿਨ ਬਾਅਦ ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਥਾਣੇ ਵਿਚ ਕੇਸ ਦਰਜ ਕਰ ਲਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ। ਹੁਣ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ

ਅੱਜਕੱਲ੍ਹ ਪੂਰੇ ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪੱਛਮੀ ਤੋਂ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਜਲੰਧਰ ਜਾਂ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ। ਭਾਜਪਾ ਦਿੱਲੀ ਪੱਛਮੀ ਤੋਂ ਕਿਸੇ ਹੋਰ ਉਮੀਦਵਾਰ ’ਤੇ ਦਾਅ ਲਗਾ ਸਕਦੀ ਹੈ। ਬੁੱਧਵਾਰ ਨੂੰ ਭਾਜਪਾ ਆਪਣੀ ਦੂਜੀ ਸੂਚੀ ਜਾਰੀ ਕਰੇਗੀ, ਜਿਸ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਫਿਲਹਾਲ ਕਿਸੇ ਵੀ ਨੇਤਾ ਨੇ ਇਸ ’ਤੇ ਖੁੱਲ੍ਹ ਕੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਲਈ ਜ਼ੋਰਦਾਰ ਤਿਆਰੀਆਂ ਕਰ ਰਹੀਆਂ ਹਨ। ਫਿਲਹਾਲ ਚੋਣ ਕਮਿਸ਼ਨ ਵੱਲੋਂ ਤਰੀਕ ਜਾਰੀ ਨਹੀਂ ਕੀਤੀ ਗਈ ਹੈ ਪਰ ਸਿਆਸਤ ਪਹਿਲਾਂ ਹੀ ਤੇਜ਼ ਹੋ ਗਈ ਹੈ। ਸੰਭਵ ਹੈ ਕਿ ਮਈ ਦੇ ਅਖੀਰ ਜਾਂ ਅਪ੍ਰੈਲ ਦੇ ਸ਼ੁਰੂ ਵਿੱਚ ਚੋਣਾਂ ਹੋ ਸਕਦੀਆਂ ਹਨ।

ਭਾਜਪਾ ਚੋਣਾਂ ਨੂੰ ਲੈ ਕੇ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੁੰਦੀ। ਭਾਜਪਾ ਸੰਸਦੀ ਬੋਰਡ ਦੀ ਬੈਠਕ ਦਿੱਲੀ ’ਚ ਹੋਵੇਗੀ। ਜਿਸ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ। ਜਲੰਧਰ ਅਤੇ ਹੁਸ਼ਿਆਰਪੁਰ ’ਚ ਭਾਜਪਾ ਕੋਲ ਲੋਕ ਸਭਾ ਲਈ ਕੋਈ ਪ੍ਰਮੁੱਖ ਚਿਹਰਾ ਨਹੀਂ ਹੈ, ਜਿਸ ਕਾਰਨ ਇਨ੍ਹਾਂ ਦੋਵਾਂ ਜ਼ਿਲਿਆਂ ’ਚ ਭਾਜਪਾ ਹੰਸ ਰਾਜ ਹੰਸ ’ਤੇ ਦਾਅ ਲਗਾ ਸਕਦੀ ਹੈ।

ਹੰਸਰਾਜ ਹੰਸ ਇੱਕ ਸੂਫੀ ਗਾਇਕ ਹੈ ਅਤੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੇ ਕਰੀਬੀ ਦੋਸਤ ਵੀ ਹਨ। ਇਸ ਵਾਰ ਭਾਜਪਾ ਦਿੱਲੀ ਪੱਛਮੀ ਤੋਂ ਕਿਸੇ ਹੋਰ ਦਲਿਤ ਚਿਹਰੇ ’ਤੇ ਦਾਅ ਲਗਾ ਸਕਦੀ ਹੈ।

ਭਾਜਪਾ ਨਾਲ ਜੁੜੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪਾਰਟੀ ਦਿੱਲੀ ’ਚ ਵੱਡਾ ਫੇਰਬਦਲ ਕਰ ਸਕਦੀ ਹੈ। ਪਹਿਲੀ ਸੂਚੀ ਵਿੱਚ ਇਸ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਤਾ ਲੱਗਾ ਹੈ ਕਿ ਪਾਰਟੀ ਇਸ ਸੀਟ ਤੋਂ ਹੰਸਰਾਜ ਹੰਸ ਨੂੰ ਹਟਾ ਕੇ ਕਿਸੇ ਹੋਰ ਦਲਿਤ ਆਗੂ ਨੂੰ ਟਿਕਟ ਦੇ ਸਕਦੀ ਹੈ। ਕਾਰਨ ਇਹ ਹੈ ਕਿ ਇਸ ਸੀਟ ’ਤੇ ਕਰੀਬ 21 ਫੀਸਦੀ ਦਲਿਤ ਵੋਟ ਬੈਂਕ ਹੈ। ਜੋ ਕਿ ਹੋਰ ਸ਼੍ਰੇਣੀਆਂ ਨਾਲੋਂ ਸਭ ਤੋਂ ਵੱਧ ਹੈ।

ਹਾਲਾਂਕਿ ਹੰਸ ਰਾਜ ਹੰਸ ਵੀ ਦਲਿਤ ਨੇਤਾ ਹਨ, ਫਿਰ ਵੀ ਭਾਜਪਾ ਹੰਸ ਰਾਜ ਹੰਸ ਦੀ ਜਗ੍ਹਾ ਕਿਸੇ ਹੋਰ ਨੇਤਾ ਨੂੰ ਮੈਦਾਨ ’ਚ ਉਤਾਰ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਪੰਜਾਬ ਭੇਜਿਆ ਜਾ ਸਕਦਾ ਹੈ। ਤਾਂ ਜੋ ਪੰਜਾਬ ਵਿੱਚ ਵੀ ਭਾਜਪਾ ਮਜ਼ਬੂਤ ਹੋ ਸਕੇ। ਕਿਉਂਕਿ ਹੰਸ ਰਾਜ ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਹਨ।

Next Story
ਤਾਜ਼ਾ ਖਬਰਾਂ
Share it