ਫਰੀਦਕੋਟ: ਸੜਕ ਹਾਦਸੇ ਵਿਚ 5 ਨੌਜਵਾਨਾਂ ਦੀ ਮੌਤ ਦੇ ਮਾਮਲੇ ਵਿਚ ਪੰਜਵੇਂ ਦਿਨ ਕੇਸ ਦਰਜ
ਫਰੀਦਕੋਟ, 8 ਦਸੰਬਰ, ਨਿਰਮਲ : ਫਰੀਦਕੋਟ ’ਚ ਸੜਕ ਹਾਦਸੇ ’ਚ 5 ਨੌਜਵਾਨਾਂ ਦੀ ਮੌਤ ਦੇ 5ਵੇਂ ਦਿਨ ਆਖਿਰਕਾਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਕੇਸ ਨੂੰ ਦਰਜ ਕਰਵਾਉਣ ਲਈ 5 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸਨ। ਦਰਅਸਲ, ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ 2 ਦਸੰਬਰ ਦੀ ਸ਼ਾਮ 7 ਵਜੇ ਵੱਡਾ ਭਾਈਕਾ […]
By : Editor Editor
ਫਰੀਦਕੋਟ, 8 ਦਸੰਬਰ, ਨਿਰਮਲ : ਫਰੀਦਕੋਟ ’ਚ ਸੜਕ ਹਾਦਸੇ ’ਚ 5 ਨੌਜਵਾਨਾਂ ਦੀ ਮੌਤ ਦੇ 5ਵੇਂ ਦਿਨ ਆਖਿਰਕਾਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਕੇਸ ਨੂੰ ਦਰਜ ਕਰਵਾਉਣ ਲਈ 5 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸਨ। ਦਰਅਸਲ, ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ 2 ਦਸੰਬਰ ਦੀ ਸ਼ਾਮ 7 ਵਜੇ ਵੱਡਾ ਭਾਈਕਾ ਅਤੇ ਬਾਜਾਖਾਨਾ ਵਿਚਕਾਰ ਇਕ ਕਾਰ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਨੌਜਵਾਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਸਾਰੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਮਨਪ੍ਰੀਤ ਸਿੰਘ, ਰੋਹਿਤ ਸਿੰਘ, ਅਮਨਦੀਪ ਸਿੰਘ, ਕਾਂਸ਼ੀ ਸਿੰਘ ਅਤੇ ਗੁਰਨਾਨਕ ਮੇਹਰ ਸਿੰਘ ਆਪਣੀ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਤੋਂ ਫਰੀਦਕੋਟ ਵੱਲ ਆ ਰਹੇ ਸਨ। ਰਸਤੇ ਵਿੱਚ ਵੱਡਾ ਭਾਈਕਾ ਅਤੇ ਬਾਜਾਖਾਨਾ ਦੇ ਵਿਚਕਾਰ ਇੱਕ ਚਿੱਟੇ ਰੰਗ ਦੀ ਆਈ-20 ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ’ਚ ਪੰਜ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਆਈ-20 (ਪੀਬੀ08 ਈਸੀ 1233) ਕਾਰ ਦਾ ਚਾਲਕ ਉਥੋਂ ਫ਼ਰਾਰ ਹੋ ਗਿਆ।
ਹਾਦਸੇ ਦੇ ਬਾਅਦ ਤੋਂ ਹੀ ਪੰਜਾਂ ਨੌਜਵਾਨਾਂ ਦੇ ਪਰਿਵਾਰ ਪੁਲਿਸ ਨੂੰ ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਸਨ ਪਰ ਫਰੀਦਕੋਟ ਜ਼ਿਲ੍ਹੇ ਦੇ ਥਾਣਾ ਬਾਜਾਖਾਨਾ ਦੀ ਪੁਲਿਸ ਧਾਰਾ 174 ਤਹਿਤ ਕਾਰਵਾਈ ਨੂੰ ਅੱਗੇ ਨਹੀਂ ਵਧਾ ਰਹੀ ਸੀ। ਅਜਿਹੇ ਵਿੱਚ ਪਰਿਵਾਰ ਵੱਲੋਂ ਨੌਜਵਾਨਾਂ ਨੂੰ ਮਜਬੂਰ ਹੋ ਕੇ ਸ਼ੁੱਕਰਵਾਰ ਨੂੰ ਫਰੀਦਕੋਟ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਗਾਈ।
ਪੀੜਤ ਪਰਿਵਾਰਾਂ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਥਾਣਾ ਬਾਜਾਖਾਨਾ ਦੀ ਪੁਲਸ ਹਰਕਤ ਵਿੱਚ ਆ ਗਈ ਅਤੇ ਆਈ-20 ਕਾਰ (ਪੀਬੀ08 ਈਸੀ 1233) ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ। ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।