ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਘਰ ਵਿਚੋਂ 42 ਕਰੋੜ ਰੁਪਏ ਮਿਲੇ
ਬੈਂਗਲੁਰੂ, 14 ਅਕਤੂਬਰ, ਨਿਰਮਲ-ਬੈਂਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਮਿਲੇ ਹਨ। 12 ਅਕਤੂਬਰ ਦੀ ਰਾਤ ਨੂੰ ਬੈਂਗਲੁਰੂ ਦੇ ਆਰਟੀ ਨਗਰ ਵਿੱਚ ਇੱਕ ਘਰ ਵਿੱਚ ਬੈਡ ਦੇ ਹੇਠਾਂ 22 ਬਕਸਿਆਂ ਵਿੱਚ 42 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਸੀ। ਇਹ ਰਕਮ ਸਾਬਕਾ ਮਹਿਲਾ ਕੌਂਸਲਰ […]
By : Hamdard Tv Admin
ਬੈਂਗਲੁਰੂ, 14 ਅਕਤੂਬਰ, ਨਿਰਮਲ-ਬੈਂਗਲੁਰੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਮਿਲੇ ਹਨ। 12 ਅਕਤੂਬਰ ਦੀ ਰਾਤ ਨੂੰ ਬੈਂਗਲੁਰੂ ਦੇ ਆਰਟੀ ਨਗਰ ਵਿੱਚ ਇੱਕ ਘਰ ਵਿੱਚ ਬੈਡ ਦੇ ਹੇਠਾਂ 22 ਬਕਸਿਆਂ ਵਿੱਚ 42 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਸੀ। ਇਹ ਰਕਮ ਸਾਬਕਾ ਮਹਿਲਾ ਕੌਂਸਲਰ ਅਸ਼ਵਥੰਮਾ, ਉਸ ਦੇ ਪਤੀ ਆਰ ਅੰਬਿਕਾਪਤੀ, ਧੀ ਅਤੇ ਜੀਜਾ ਦੇ ਖਿਲਾਫ ਮਾਰੇ ਗਏ ਛਾਪੇਮਾਰੀ ਦੌਰਾਨ ਮਿਲੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਘਰ ਕਿਸ ਦਾ ਹੈ।
ਅਸ਼ਵਥੰਮਾ ਸਾਬਕਾ ਕਾਂਗਰਸ ਵਿਧਾਇਕ ਸ਼੍ਰੀਨਿਵਾਸਮੂਰਤੀ ਦੀ ਵੱਡੀ ਭੈਣ ਹੈ। ਉਸਦਾ ਪਤੀ ਆਰ ਅੰਬਿਕਾਪਤੀ ਬ੍ਰੁਹਤ ਬੈਂਗਲੁਰੂ ਮਹਾਨਗਰ ਪਾਲੀਕੇ ਠੇਕੇਦਾਰ ਐਸੋਸੀਏਸ਼ਨ ਦਾ ਉਪ-ਪ੍ਰਧਾਨ ਹੈ।
ਇਹ ਰਕਮ ਕਥਿਤ ਤੌਰ ’ਤੇ ਬੈਂਗਲੁਰੂ ਤੋਂ ਹੈਦਰਾਬਾਦ ਰਾਹੀਂ ਚੇਨਈ ਲਿਜਾਈ ਜਾਣੀ ਸੀ। ਆਮਦਨ ਕਰ ਅਧਿਕਾਰੀਆਂ ਨੇ ਇਹ ਛਾਪੇਮਾਰੀ ਕਿਸੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ।
ਅੰਬਿਕਾਪਤੀ ਨੇ ਕਰਨਾਟਕ ਦੀ ਸਾਬਕਾ ਬਸਵਰਾਜ ਬੋਮਈ ਸਰਕਾਰ ’ਤੇ ਆਪਣੀਆਂ ਯੋਜਨਾਵਾਂ ’ਚ 40 ਫੀਸਦੀ ਕਮਿਸ਼ਨ ਲੈਣ ਦਾ ਦੋਸ਼ ਲਗਾਇਆ ਸੀ। ਇਸ ਕਾਰਨ ਭਾਜਪਾ ਵਿਧਾਇਕ ਮੁਨੀਰਤਨ ਨੇ ਅੰਬਿਕਾਪਤੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।
ਇਸ ਦੌਰਾਨ ਕਰਨਾਟਕ ਕੰਟਰੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ ਕੈਮਪੰਨਾ ਨੇ ਇਨਕਮ ਟੈਕਸ ਦੇ ਛਾਪੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਅੱਠ ਸਾਲਾਂ ਤੋਂ ਕੋਈ ਕੰਮ ਨਹੀਂ ਕੀਤਾ। ਮੇਰੀ ਪਤਨੀ ਨੇ ਮੈਨੂੰ ਫੋਨ ’ਤੇ ਦੱਸਿਆ ਸੀ ਕਿ ਅੰਬਿਕਾਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਛਾਪਾ ਮਾਰਿਆ ਗਿਆ ਹੈ।
ਸਾਬਕਾ ਕੌਂਸਲਰ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਦੌਰਾਨ 42 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ। ਇਹ ਰਕਮ 500-500 ਰੁਪਏ ਦੇ ਨੋਟਾਂ ਨਾਲ ਭਰੇ 22 ਬਕਸਿਆਂ ਵਿੱਚ ਰੱਖੀ ਗਈ ਸੀ।
ਤੇਲੰਗਾਨਾ ਦੇ ਵਿੱਤ ਮੰਤਰੀ ਹਰੀਸ਼ ਰਾਓ ਨੇ ਇਸ ਨਕਦੀ ਨੂੰ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਹੈ। ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਨੇਤਾ ਨੇ ਦਾਅਵਾ ਕੀਤਾ ਕਿ ਇਹ ਰਕਮ ਬਿਲਡਰਾਂ, ਸੋਨੇ ਦੇ ਵਪਾਰੀਆਂ ਅਤੇ ਠੇਕੇਦਾਰਾਂ ਤੋਂ ਤੇਲੰਗਾਨਾ ਟੈਕਸ ਦੇ ਨਾਂ ’ਤੇ ਲਈ ਗਈ ਸੀ। ਇਹ ਰਕਮ ਉਸ 1500 ਕਰੋੜ ਰੁਪਏ ਦਾ ਹਿੱਸਾ ਹੈ ਜੋ ਕਾਂਗਰਸ ਨੇ ਤੇਲੰਗਾਨਾ ਵਿੱਚ ਕੇਸੀਆਰ ਵਿਰੁੱਧ ਚੋਣ ਲੜਨ ਲਈ ਗੁਆਂਢੀ ਰਾਜਾਂ ਵਿੱਚ ਮੰਗੀ ਹੈ। ਹਰੀਸ਼ ਰਾਓ ਨੇ ਦੋਸ਼ ਲਾਇਆ ਕਿ ਕਾਂਗਰਸ ਤੇਲੰਗਾਨਾ ਵਿੱਚ ਚੋਣਾਂ ਜਿੱਤਣ ਲਈ ਪੈਸਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।