Begin typing your search above and press return to search.

ਕੈਨੇਡਾ ਤੋਂ ਆਈ ਬੱਚੀ ਸਣੇ 4 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ

ਸ੍ਰੀਗੰਗਾਨਗਰ, 27 ਮਾਰਚ, ਨਿਰਮਲ : ਕਾਰ ਵਿਚ ਸਵਾਰ ਹੋ ਕੇ ਪਰਤ ਰਹੇ ਪੰਜਾਬ ਦੇ 4 ਲੋਕਾਂ ਦੀ ਸ੍ਰੀਗੰਗਾਨਗਰ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੈਨੇਡਾ ਤੋਂ ਆਈ ਬੱਚੀ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ। ਮੋਗਾ ਜ਼ਿਲੇ ’ਚ ਰਹਿਣ ਵਾਲੇ ਪਰਿਵਾਰ ਦੇ ਇਕ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ […]

ਕੈਨੇਡਾ ਤੋਂ ਆਈ ਬੱਚੀ ਸਣੇ 4 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ
X

Editor EditorBy : Editor Editor

  |  27 March 2024 6:36 AM IST

  • whatsapp
  • Telegram


ਸ੍ਰੀਗੰਗਾਨਗਰ, 27 ਮਾਰਚ, ਨਿਰਮਲ : ਕਾਰ ਵਿਚ ਸਵਾਰ ਹੋ ਕੇ ਪਰਤ ਰਹੇ ਪੰਜਾਬ ਦੇ 4 ਲੋਕਾਂ ਦੀ ਸ੍ਰੀਗੰਗਾਨਗਰ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੈਨੇਡਾ ਤੋਂ ਆਈ ਬੱਚੀ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ।

ਮੋਗਾ ਜ਼ਿਲੇ ’ਚ ਰਹਿਣ ਵਾਲੇ ਪਰਿਵਾਰ ਦੇ ਇਕ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਾਰ ਵਿੱਚ ਘਰ ਪਰਤ ਰਹੇ ਸਨ। ਕਾਰ ਨੂੰ ਸਾਹਮਣੇ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣਾ ਖੇਤਰ ਦੇ ਪਿੰਡ ਨੱਥੂਵਾਲਾ ਗਰਬਾ ਵਾਸੀ 30 ਸਾਲਾ ਸੂਰਜਵੀਰ ਸਿੰਘ ਆਪਣੀ 28 ਸਾਲਾ ਪਤਨੀ ਮਨਦੀਪ ਕੌਰ, 55 ਸਾਲਾ ਮਾਤਾ ਕੁਲਦੀਪ ਨਾਲ ਕੌਰ ਅਤੇ ਭੈਣ ਮਨਵੀਰ ਕੌਰ ਅਤੇ ਮਨਵੀਰ ਦੀ ਬੇਟੀ ਵਾਣੀ ਪੰਜਾਬ ਤੋਂ ਕਾਰ ’ਚ ਸ਼੍ਰੀਗੰਗਾਨਗਰ ਆਈਆਂ ਸਨ। ਉਹ ਮੰਗਲਵਾਰ ਦੁਪਹਿਰ ਨੂੰ ਉੱਥੇ ਇੱਕ ਜਾਣਕਾਰ ਨੂੰ ਮਿਲਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਹੇ ਸੀ। ਇਸ ਦੌਰਾਨ ਘੜਸਾਨਾ ਤੋਂ ਸ੍ਰੀਗੰਗਾਨਗਰ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ 1 ਸਾਲ ਦੀ ਭਤੀਜੀ ਵਾਣੀ ਦੀ ਵੀ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮ੍ਰਿਤਕ 1 ਸਾਲ ਦੀ ਵਾਣੀ ਕੈਨੇਡਾ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦਾ ਚਾਚਾ ਸੁਖਵਿੰਦਰ ਸਿੰਘ ਮੰਗਲਵਾਰ ਸ਼ਾਮ 5 ਵਜੇ ਸ੍ਰੀਗੰਗਾਨਗਰ ਪਹੁੰਚਿਆ। ਉਸ ਨੇ ਦੱਸਿਆ ਕਿ ਸੂਰਜਵੀਰ, ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਕੁਲਦੀਪ ਕੌਰ ਪੰਜਾਬ ਰਹਿੰਦੇ ਸਨ। ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਰਹਿੰਦੀ ਹੈ। ਉਸ ਦੇ ਨਾਲ ਉਸ ਦੀ 1 ਸਾਲ ਦੀ ਬੇਟੀ ਵਾਣੀ ਵੀ ਸੀ, ਜਿਸ ਦੀ ਹਾਦਸੇ ’ਚ ਮੌਤ ਹੋ ਗਈ। ਦੂਜੇ ਪਾਸੇ ਚੁਨਾਵੜ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 5 ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Next Story
ਤਾਜ਼ਾ ਖਬਰਾਂ
Share it