ਸਰਹੱਦ ਤੋਂ ਅਸਲੇ ਸਮੇਤ 35 ਕਰੋੜ ਦਾ ਨਸ਼ਾ ਬਰਾਮਦ
ਅੰਮ੍ਰਿਤਸਰ, 26 ਨਵੰਬਰ (ਨਿਰਮਲ) : ਸਰਹੱਦ ਤੋਂ ਅਸਲੇ ਸਮੇਤ 35 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਪੰਜਾਬ ’ਚ ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਫਿਰ ਹਥਿਆਰਾਂ ਸਮੇਤ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਸਰਹੱਦ ’ਤੇ ਭੇਜਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦੇ ਹੀ ਖੇਤਰ ਨੂੰ ਸੀਲ ਕਰ ਦਿੱਤਾ। ਇਸ ਤੋਂ […]
By : Editor Editor
ਅੰਮ੍ਰਿਤਸਰ, 26 ਨਵੰਬਰ (ਨਿਰਮਲ) : ਸਰਹੱਦ ਤੋਂ ਅਸਲੇ ਸਮੇਤ 35 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਪੰਜਾਬ ’ਚ ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਫਿਰ ਹਥਿਆਰਾਂ ਸਮੇਤ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਸਰਹੱਦ ’ਤੇ ਭੇਜਣ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦੇ ਹੀ ਖੇਤਰ ਨੂੰ ਸੀਲ ਕਰ ਦਿੱਤਾ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਹਥਿਆਰਾਂ ਸਮੇਤ ਕਰੀਬ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ।
ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਸਫ਼ਲਤਾ ਅੰਮ੍ਰਿਤਸਰ ਦੇ ਪਿੰਡ ਚੱਕ-ਅੱਲਾ ਬਖਸ਼ ਵਿੱਚ ਮਿਲੀ ਹੈ। ਬੀਐਸਐਫ ਦੇ ਜਵਾਨ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਸਰਹੱਦ ’ਤੇ ਖੜ੍ਹੇ ਸਨ। ਧੁੰਦ ਦੇ ਵਿਚਕਾਰ ਡਰੋਨ ਦੀ ਆਵਾਜਾਈ ਮਹਿਸੂਸ ਕੀਤੀ ਗਈ। ਪਿੱਛਾ ਕਰਦੇ ਸਮੇਂ ਸਿਪਾਹੀਆਂ ਨੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਦੌਰਾਨ ਬੀਐਸਐਫ ਨੇ ਪਿੰਡ ਦੇ ਬਾਹਰ ਖੇਤਾਂ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ। ਜਿਸ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਖੋਲ੍ਹਿਆ ਗਿਆ। ਬੀਐਸਐਫ ਅਧਿਕਾਰੀਆਂ ਮੁਤਾਬਕ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਇਟਾਲੀਅਨ ਬਣਿਆ ਵਿਦੇਸ਼ੀ ਪਿਸਤੌਲ ਸੀ। ਜਿਸ ਦੇ ਨਾਲ 20 ਜਿੰਦਾ ਰੌਂਦ ਵੀ ਜ਼ਬਤ ਕੀਤੇ ਗਏ। ਇੰਨਾ ਹੀ ਨਹੀਂ 5 ਪੈਕੇਟ ਹੈਰੋਇਨ ਵੀ ਜ਼ਬਤ ਕੀਤੀ ਗਈ। ਜਿਸ ਦਾ ਕੁੱਲ ਵਜ਼ਨ 5.240 ਕਿਲੋ ਦੱਸਿਆ ਗਿਆ ਹੈ। ਪੈਕੇਟ ਦੇ ਨਾਲ ਇੱਕ ਰਿੰਗ ਜੁੜੀ ਹੋਈ ਸੀ, ਜਿਸ ਰਾਹੀਂ ਡਰੋਨ ਤੋਂ ਖੇਪ ਸੁੱਟੀ ਗਈ ਸੀ।
ਸਰਹੱਦ ’ਤੇ ਧੁੰਦ ਵਧਣ ਨਾਲ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਦੀ ਆਵਾਜਾਈ ਵਧਾ ਦਿੱਤੀ ਹੈ। 13 ਨਵੰਬਰ ਤੋਂ ਹੁਣ ਤੱਕ ਬੀਐਸਐਫ ਨੇ 12 ਦੇ ਕਰੀਬ ਡਰੋਨ ਅਤੇ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਸਰਹੱਦ ’ਤੇ ਧੁੰਦ ਕਾਰਨ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਜੋ ਡਰੋਨ ਦੀ ਹਰਕਤ ’ਤੇ ਨਜ਼ਰ ਰੱਖੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ :
ਮਾਨ ਸਰਕਾਰ ਜੋ ਕਿ ਸਿੱਖਿਆ ਦੇ ਖੇਤਰ ਨੂੰ ਹੋਰ ਉੱਚਾ ਅਤੇ ਵਧੀਆ ਕਰਨ ਦੇ ਲਈ ਲਗਾਤਾਰ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਹੀ ਹੈ। ਜਿਸ ਵਿੱਚ ਹੁਣ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਦਾ ਸਿਸਟਮ ਤਿਆਰ ਹੋ ਚੁੱਕਿਆ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਕਮ ਦਿੱਤੇ ਹਨ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ 15 ਦਸੰਬਰ 2023 ਤੋਂ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਯਕੀਨੀ ਬਣਾਈ ਜਾਵੇ।