ਇਜ਼ਰਾਈਲ ਨਾਲ ਜੰਗ ਦਰਮਿਆਨ ਹਮਾਸ ਦੇ 3 ਟੌਪ ਕਮਾਂਡਰ ਢੇਰ
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ-ਹਮਾਸ ਜੰਗ 9ਵੇਂ ਦਿਨ ਵੀ ਜਾਰੀ ਹੈ। ਦੋਵਾਂ ਵੱਲੋਂ ਇੱਕ-ਦੂਜੇ ’ਤੇ ਹਮਲੇ ਕੀਤੇ ਜਾ ਰਹੇ ਨੇ। ਇਸ ਜੰਗ ’ਚ ਹਮਾਸ ਦੇ ਹੁਣ ਤੱਕ 3 ਟੌਪ ਕਮਾਂਡਰ ਮਾਰੇ ਜਾ ਚੁੱਕੇ ਨੇ। ਉੱਧਰ ਭਾਰਤ ਵੱਲੋਂ ਇਜ਼ਰਾਈਲ ਵਿੱਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਮਿਸ਼ਨ ਜਾਰੀ ਹੈ। ਇਸੇ ਤਹਿਤ ਜਿੱਥੇ ਬੀਤੇ ਰਾਤ ਤੀਜੇ […]
By : Hamdard Tv Admin
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ-ਹਮਾਸ ਜੰਗ 9ਵੇਂ ਦਿਨ ਵੀ ਜਾਰੀ ਹੈ। ਦੋਵਾਂ ਵੱਲੋਂ ਇੱਕ-ਦੂਜੇ ’ਤੇ ਹਮਲੇ ਕੀਤੇ ਜਾ ਰਹੇ ਨੇ। ਇਸ ਜੰਗ ’ਚ ਹਮਾਸ ਦੇ ਹੁਣ ਤੱਕ 3 ਟੌਪ ਕਮਾਂਡਰ ਮਾਰੇ ਜਾ ਚੁੱਕੇ ਨੇ। ਉੱਧਰ ਭਾਰਤ ਵੱਲੋਂ ਇਜ਼ਰਾਈਲ ਵਿੱਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਮਿਸ਼ਨ ਜਾਰੀ ਹੈ। ਇਸੇ ਤਹਿਤ ਜਿੱਥੇ ਬੀਤੇ ਰਾਤ ਤੀਜੇ ਫਲਾਈਟ ਦਿੱਲੀ ਪੁੱਜ ਗਈ, ਉੱਥੇ ਤੇਲ ਅਵੀਵ ਤੋਂ ਰਵਾਨਾ ਹੋਈ ਚੌਥੀ ਫਲਾਈਟ ਵੀ ਜਲਦ ਹੀ ਭਾਰਤ ਪਹੁੰਚ ਰਹੀ ਹੈ।
ਇਜ਼ਰਾਈਲੀ ਡਿਫੈਂਸ ਫੋਰਸ ਦੇ 10 ਹਜ਼ਾਰ ਫੌਜੀ ਗਾਜਾ ਵਿੱਚ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੇ ਹਨ। ਇਸ ਵਿਚਾਲੇ ਇਜ਼ਰਾਈਨ ਨੇ ਉੱਤਰੀ ਗਾਜਾ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕੁਝ ਘੰਟੇ ਦਾ ਸਮਾਂ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਉੱਧਰ ਹਿਜਬੁੱਲਾ ਸੰਗਠਨ ਨੇ ਲੈਬਨਾਨ ਵੱਲੋਂ ਅੱਜ ਫਿਰ ਇਜ਼ਰਾਈਲ ਦੇ ਸਰਹੱਦੀ ਇਲਾਕੇ ਸ਼ਤੂਲਾ ਵਿੱਚ ਹਵਾਈ ਹਮਲਾ ਕੀਤਾ, ਜਿਸ ਵਿੱਚ ਇੱਕ ਇਜ਼ਰਾਈਲੀ ਫੌਜੀ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਜੰਗ ’ਚ ਹਮਾਸ ਦੇ ਹੁਣ ਤੱਕ 3 ਟੌਪ ਕਮਾਂਡਰ ਮਾਰੇ ਜਾ ਚੁੱਕੇ ਹਨ। ਇਸੇ ਦਰਮਿਆਨ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਾਸ ਲੋਕਾਂ ਨੂੰਗਾਜਾ ਸਿਟੀ ਖਾਲੀ ਕਰਨ ਤੋਂ ਰੋਕ ਰਿਹਾ ਹੈ। ਉਸ ਨੇ ਥਾਂ-ਥਾਂ ਬੈਰੀਅਰ ਲਾਏ ਹੋਏ ਨੇ ਤਾਂ ਜੋ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਜਾ ਸਕਣ।
ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਕਿ ਉਹ ਗਾਜਾ ਵਿੱਚ ਜ਼ਮੀਨੀ ਹਮਲਾ ਕਰਨ ਲਈ ਤਿਆਰ ਨੇ। ਹੁਣ ਤੱਕ ਏਅਰਸਟਰਾਈਕ ਕਰ ਰਹੇ ਸੀ, ਪਰ ਹੁਣ ਉਹ ਤਿੰਨੇ ਪਾਸਿਓਂ, ਭਾਵ ਜ਼ਮੀਨ, ਸਮੁੰਦਰ ਅਤੇ ਆਸਮਾਨ ਤੋਂ ਗਾਜਾ ’ਤੇ ਹਮਲਾ ਕਰਨਗੇ। ਇਸ ਵਿਚਕਾਰ ਜੰਗਬੰਦੀ ਲਈ ਵੀ ਕੋਸ਼ਿਸ਼ ਜਾਰੀ ਹੈ। ਇੱਕ ਪਾਸੇ ਜਿੱਥੇ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਜ਼ਰਾਈਲ ਅਤੇ ਹਮਾਸ ਨਾਲ ਸੀਜ਼ਫਾਇਰ ਮੁੱਦੇ ’ਤੇ ਚਰਚਾ ਕਰਨ ਲਈ ਕਿਹਾ ਹੈ। ਉੱਥੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਨੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਹੈ।
ਜੰਗ ਦਰਮਿਆਨ ‘ਆਪ੍ਰੇਸ਼ਨ ਅਜੇ’ ਤਹਿਤ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਵੀ ਕੰਮ ਜਾਰੀ ਹੈ। ਇਸ ਲੜੀ ਵਿੱਚ ਤੇਲ ਅਵੀਵ ਤੋਂ ਭਾਰਤੀਆਂ ਦਾ ਤੀਜਾ ਜੱਥਾ ਇੱਕ ਵਿਸ਼ੇਸ਼ ਉਡਾਣ ਰਾਹੀਂ ਦੇਰ ਰਾਤ ਦਿੱਲੀ ਪਹੁੰਚਿਆ। ਇਸ ਬੈਚ ਵਿੱਚ 197 ਭਾਰਤੀ ਸ਼ਾਮਲ ਹਨ। ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਨੇ ਹਵਾਈ ਅੱਡੇ ’ਤੇ ਇਜ਼ਰਾਈਲ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨਾਗਰਿਕਾਂ ਦੀ ਸੇਵਾ ਲਈ ਸਮਰਪਿਤ ਹਨ। ਉਨ੍ਹਾਂ ਦੇ ਸਮਰਪਣ ਕਾਰਨ ਇਜ਼ਰਾਈਲ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਕੀਤੀ ਜਾ ਰਹੀ ਹੈ। ਆਪਣੇ ਦੇਸ਼ ਪਰਤਣ ਤੋਂ ਬਾਅਦ ਹਰ ਕੋਈ ਖੁਸ਼ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ ’ਤੇ ਇਕ ਪੋਸਟ ’ਚ ਕਿਹਾ ਸੀ ਕਿ ਆਪਰੇਸ਼ਨ ਅਜੇ ਅੱਗੇ ਵਧ ਰਿਹਾ। ਦੱਸ ਦੇਈਏ ਕਿ ਇਜ਼ਰਾਈਲ ਤੋਂ 235 ਭਾਰਤੀਆਂ ਦਾ ਦੂਜਾ ਜੱਥਾ ਸ਼ਨੀਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚਿਆ। ਜਦੋਂ ਕਿ ਪਹਿਲੀ ਉਡਾਣ ਤੋਂ 212 ਭਾਰਤੀ ਵਾਪਸ ਪਰਤੇ ਹਨ। ਹੁਣ ਤੱਕ 644 ਭਾਰਤੀ ਇਜ਼ਰਾਈਲ ਤੋਂ ਪਰਤੇ ਹਨ। ਕੇਂਦਰ ਸਰਕਾਰ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਘਰ ਵਾਪਸੀ ਦੇ ਚਾਹਵਾਨ ਲੋਕਾਂ ਲਈ ਆਪਰੇਸ਼ਨ ਅਜੇ ਸ਼ੁਰੂ ਕੀਤਾ ਹੈ।