Fake Call Center News: ਫਰਜ਼ੀ ਕਾਲ ਸੈਂਟਰ ਚਲਾ ਰਹੇ 3 ਜਣੇ ਕਾਬੂ
ਚੰਡੀਗੜ੍ਹ, 19 ਅਪ੍ਰੈਲ, ਨਿਰਮਲ : ਚੰਡੀਗੜ੍ਹ ਸਾਈਬਰ ਸੈੱਲ ਨੇ ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਇਕ ਲੜਕੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਜਾਅਲੀ ਨਿਯੁਕਤੀ ਪੱਤਰ ਦੇ ਕੇ ਠੱਗੀ ਮਾਰਦੇ ਸਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਸ਼ੈਲੇਸ਼ ਕੁਮਾਰ ਸਿੰਘ ਵਾਸੀ ਫਰੀਦਾਬਾਦ, ਹਰਿਆਣਾ, ਆਰਤੀ ਮਹਿਰਾ ਵਾਸੀ ਗਾਜ਼ੀਆਬਾਦ, ਯੂਪੀ ਅਤੇ ਅਵਿਨਾਸ਼ ਵਾਸੀ ਨੋਇਡਾ […]
By : Editor Editor
ਚੰਡੀਗੜ੍ਹ, 19 ਅਪ੍ਰੈਲ, ਨਿਰਮਲ : ਚੰਡੀਗੜ੍ਹ ਸਾਈਬਰ ਸੈੱਲ ਨੇ ਨੋਇਡਾ ’ਚ ਫਰਜ਼ੀ ਕਾਲ ਸੈਂਟਰ ਚਲਾ ਰਹੇ ਇਕ ਲੜਕੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਲੋਕਾਂ ਨੂੰ ਜਾਅਲੀ ਨਿਯੁਕਤੀ ਪੱਤਰ ਦੇ ਕੇ ਠੱਗੀ ਮਾਰਦੇ ਸਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਸ਼ੈਲੇਸ਼ ਕੁਮਾਰ ਸਿੰਘ ਵਾਸੀ ਫਰੀਦਾਬਾਦ, ਹਰਿਆਣਾ, ਆਰਤੀ ਮਹਿਰਾ ਵਾਸੀ ਗਾਜ਼ੀਆਬਾਦ, ਯੂਪੀ ਅਤੇ ਅਵਿਨਾਸ਼ ਵਾਸੀ ਨੋਇਡਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 467, 468, 471, 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ ਇੱਕ ਸਿਮ ਕਾਰਡ ਬਰਾਮਦ ਕੀਤਾ ਹੈ।
ਐਸਪੀ ਕੇਤਨ ਬਾਸਲ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਬਲਜੀਤ ਕੌਰ ਨੇ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਜਾਂਚ ਦੌਰਾਨ ਦੋਸ਼ੀ ਦੀ ਲੋਕੇਸ਼ਨ ਨੋਇਡਾ ਟਰੇਸ ਕੀਤੀ ਗਈ। ਜਿਸ ਤੋਂ ਬਾਅਦ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ’ਚ ਟੀਮ ਦੋਸ਼ੀਆਂ ਨੂੰ ਫੜਨ ਲਈ ਨੋਇਡਾ ਲਈ ਰਵਾਨਾ ਹੋਈ ਅਤੇ ਦੋਸ਼ੀਆਂ ਦੀ ਭਾਲ ’ਚ ਪੁਲਸ ਨੇ ਨੋਇਡਾ ’ਚ ਛਾਪਾ ਮਾਰ ਕੇ ਇਕ ਲੜਕੀ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਜੀਤ ਕੌਰ ਨੇ ਦੱਸਿਆ ਸੀ ਕਿ ਉਹ ਆਪਣੀ ਸਹੇਲੀ ਜਸਪ੍ਰੀਤ ਕੌਰ ਨਾਲ ਬੈਠੀ ਸੀ। ਇਸ ਦੌਰਾਨ, ਉਸਨੇ ਨੌਕਰੀ ਲਈ ਆਪਣਾ ਬਾਇਓਡਾਟਾ ਜੌਬ ਪੋਰਟਲ ’ਤੇ ਅਪਲੋਡ ਕੀਤਾ। ਜਿਸ ਤੋਂ ਬਾਅਦ ਉਸਦੇ ਮੋਬਾਈਲ ਨੰਬਰ ’ਤੇ ਕਾਲ ਆਈ ਅਤੇ ਕਿਹਾ ਕਿ ਉਹ ਬੈਂਕ ਵਿੱਚ ਨੌਕਰੀ ਦਿੰਦਾ ਹੈ। ਇਸ ਤੋਂ ਬਾਅਦ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲ ਆਈ ਅਤੇ ਐਚਡੀਐਫਸੀ ਬੈਂਕ ਵਿੱਚ ਇੰਟਰਵਿਊ ਲਈ ਕਿਹਾ। ਥੋੜ੍ਹੇ ਸਮੇਂ ਦੇ ਅੰਦਰ ਹੀ, ਬੈਂਕ ਦਸਤਾਵੇਜ਼ ਉਸ ਦੀ ਈਮੇਲ ’ਤੇ ਭੇਜੇ ਗਏ ਸਨ, ਜਿਸ ਵਿਚ ਉਸ ਨੂੰ ਪਹਿਲਾਂ 62,835 ਰੁਪਏ ਜਮ੍ਹਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਵੀ ਠੱਗ ਨੇ ਉਸ ਨੂੰ ਕਈ ਵਾਰ ਪੈਸੇ ਜਮ੍ਹਾ ਕਰਵਾਏ ਪਰ ਬਾਅਦ ਵਿਚ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਕਫ ਬੋਰਡ ਨਿਯੁਕਤੀ ਮਾਮਲੇ ਨਾਲ ਜੁੜੇ ਘਪਲੇ ਦੇ ਇਲਜ਼ਾਮਾਂ ’ਚ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਤੋਂ 13 ਘੰਟੇ ਤੱਕ ਪੁੱਛਗਿੱਛ ਕੀਤੀ। ਸਵੇਰੇ 11 ਵਜੇ ਸ਼ੁਰੂ ਹੋਈ ਪੁੱਛਗਿੱਛ ਤੋਂ ਬਾਅਦ ਰਾਤੀ 12.30 ਵਜੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਇਹ ਵੀ ਸੂਚਨਾ ਮਿਲੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਝੂਠ ਨਿਕਲੀ।
ਓਖਲਾ ਤੋਂ ਵਿਧਾਇਕ ਖਾਨ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਈਡੀ ਸਾਹਮਣੇ ਪੇਸ਼ ਹੋਏ ਸਨ। ਅਮਾਨਤੁੱਲ੍ਹਾ ’ਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਹੁੰਦਿਆਂ 32 ਲੋਕਾਂ ਦੀ ਗ਼ੈਰ-ਕਾਨੂੰਨੀ ਨਿਯੁਕਤੀ ਕਰਨ ਦਾ ਇਲਜ਼ਾਮ ਹੈ। ਵਕਫ਼ ਬੋਰਡ ਦੀਆਂ ਜਾਇਦਾਦਾਂ ਨੂੰ ਨਾਜਾਇਜ਼ ਤੌਰ ’ਤੇ ਕਿਰਾਏ ’ਤੇ ਦੇਣ ਦਾ ਵੀ ਦੋਸ਼ ਹੈ। ਏਜੰਸੀ ਨੇ ਉਸ ਦੇ ਕੁਝ ਕਰੀਬੀ ਰਿਸ਼ਤੇਦਾਰਾਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਸੀ।
ਈਡੀ ਦਫ਼ਤਰ ਤੋਂ ਵਾਪਸ ਆਏ ਅਮਾਨਤੁਲ੍ਹਾ ਨੇ ਕਿਹਾ ਕਿ ਮੈਂ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਹੋਇਆ ਸੀ। ਸੁਪਰੀਮ ਕੋਰਟ ਨੇ ਮੈਨੂੰ 18 ਅਪ੍ਰੈਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਮੇਰੇ ਕੋਲੋਂ 12-13 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਮੈਂ ਉਨ੍ਹਾਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਢੁੱਕਵੇਂ ਜਵਾਬ ਦਿੱਤੇ।