Begin typing your search above and press return to search.

ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀ ਹਥਿਆਰਾਂ ਸਮੇਤ ਕਾਬੂ

ਜਲੰਧਰ, 25 ਫਰਵਰੀ : ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀਆਂ ਨੂੰ ਭਾਰੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਇਹ ਤਿੰਨੇ ਹਥਿਆਰਾਂ ਦੀ ਸਮਗÇਲੰਗ ਕਰਦੇ ਸੀ ਜੋ ਸਸਤੇ ਭਾਅ ਵਿਚ ਹਥਿਆਰ ਲੈ ਕੇ ਆਉਂਦੇ ਸੀ ਅਤੇ ਇੱਥੇ ਮਹਿੰਗੇ ਭਾਅ ਵਿਚ ਵੇਚ ਦਿੰਦੇ ਸੀ। ਜਲੰਧਰ ਪੁਲਿਸ […]

3 gangster arrested with weapons
X

Makhan ShahBy : Makhan Shah

  |  25 Feb 2024 6:55 AM IST

  • whatsapp
  • Telegram

ਜਲੰਧਰ, 25 ਫਰਵਰੀ : ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀਆਂ ਨੂੰ ਭਾਰੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਇਹ ਤਿੰਨੇ ਹਥਿਆਰਾਂ ਦੀ ਸਮਗÇਲੰਗ ਕਰਦੇ ਸੀ ਜੋ ਸਸਤੇ ਭਾਅ ਵਿਚ ਹਥਿਆਰ ਲੈ ਕੇ ਆਉਂਦੇ ਸੀ ਅਤੇ ਇੱਥੇ ਮਹਿੰਗੇ ਭਾਅ ਵਿਚ ਵੇਚ ਦਿੰਦੇ ਸੀ।

ਜਲੰਧਰ ਪੁਲਿਸ ਨੇ ਹਥਿਆਰਾਂ ਦੀ ਸਮਗਲਿਗ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਏ, ਜਿਸ ਦੇ ਤਹਿਤ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਪੁਲਿਸ ਵੱਲੋਂ ਕਰੀਬ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਕੀਤੇ ਗਏ ਨੇ। ਇਹ ਸਾਰੇ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਖ਼ਰੀਦ ਕੇ ਲਿਆਉਂਦੇ ਸੀ ਅਤੇ ਇੱਥੇ ਪੰਜਾਬ ਵਿਚ ਮਹਿੰਗੇ ਭਾਅ ਵਿਚ ਹਥਿਆਰ ਵੇਚਣ ਦਾ ਧੰਦਾ ਕਰਦੇ ਸੀ। ਪੁਲਿਸ ਨੇ ਇਨ੍ਹਾਂ ਤਿੰਨਾਂ ਵਿਰੁੱਧ ਆਰਮਜ਼ ਐਕਟ ਸਮੇਤ ਹੋਰ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਏ।

ਪੰਜਾਬ ਦੇ ਮੋਸਟ ਵਾਂਟੇਡ ਲਖਬੀਰ ਸਿੰਘ ਲੰਡਾ ’ਤੇ ਰਾਸ਼ਟਰੀ ਜਾਂਚ ਏਜੰਸੀ ਯਾਨੀ ਐਨਆਈਏ ਵੱਲੋਂ ਹਾਲੇ ਪਿਛਲੇ ਬੁੱਧਵਾਰ ਨੂੰ ਹੀ 15 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਏ। ਲਖਬੀਰ ਲੰਡਾ ’ਤੇ ਪੰਜਾਬ ਵਿਚ ਅੱਤਵਾਦ ਫ਼ੈਲਾਉਣ ਦੇ ਦੋਸ਼ ਵੀ ਐਨਆਈਏ ਵੱਲੋਂ ਲਗਾਏ ਗਏ ਨੇ। ਵੁਹ ਸਾਲ 2017 ਵਿਚ ਵਿਦੇਸ਼ ਭੱਜ ਗਿਆ, ਉਦੋਂ ਤੋਂ ਹੀ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਐ।

ਲਖਬੀਰ ਲੰਡਾ ਪੰਜਾਬ ਵਿਚ ਕਈ ਅੱਤਵਾਦੀ ਘਟਨਾਵਾਂ ਅਤੇ ਪਾਕਿਸਤਾਨ ਤੋਂ ਅਸਲੇ ਦੀ ਸਪਲਾਈ ਕਰਨ ਵਿਚ ਸ਼ਾਮਲ ਰਿਹਾ ਏ। ਪੰਜਾਬ ਪੁਲਿਸ ਦੇ ਅਨੁਸਾਰ 33 ਸਾਲਾ ਲਖਬੀਰ ਲੰਡਾ ਇਕ ਖ਼ਤਰਨਾਕ ਗੈਂਗਸਟਰ ਐ ਜੋ ਮੂਲ ਰੂਪ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਏ। ਮੌਜੂਦਾ ਸਮੇਂ ਲਖਬੀਰ ਲੰਡਾ ਕੈਨੇਡਾ ਦੇ ਐਡਮਿੰਟਨ, ਅਲਬਰਟਾ ਵਿਚ ਲੁਕਿਆ ਹੋਇਆ ਏ। ਪੰਜਾਬ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਵਿਚ ਉਸ ਦੇ ਖ਼ਿਲਾਫ਼ ਹਥਿਆਰਾਂ ਕਤਲ, ਕਤਲ ਦੇ ਯਤਨ, ਜ਼ਬਰਨ ਵਸੂਲੀ, ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਅਗਵਾ ਅਤੇ ਨਾਜਾਇਜ਼ ਹਥਿਆਰਾਂ ਦੇ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ।

ਦੱਸ ਦਈਏ ਕਿ ਪੁਲਿਸ ਦੇ ਰਿਕਾਰਡ ਮੁਤਾਬਕ ਮੌਜੂਦਾ ਸਮੇਂ ਲਖਬੀਰ ਲੰਡਾ ਕੈਨੇਡਾ ਤੋਂ ਹੀ ਆਪਣੇ ਨੈਟਵਰਕ ਨੂੰ ਚਲਾ ਰਿਹਾ ਏ। ਪੁਲਿਸ ਦਾ ਮੰਨਣਾ ਏ ਕਿ ਉਹ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਛੋਟੇ ਮੋਟੇ ਅਪਰਾਧੀਆਂ ਦੀ ਵਰਤੋਂ ਕਰਕੇ ਕੰਟਰੈਕਟ ਕਿਲਿਲੰਗ, ਜ਼ਬਰਨ ਵਸੂਲੀ, ਫਿਰੌਤੀ ਦੇ ਲਈ ਕਰਦਾ ਆ ਰਿਹਾ ਏ। ਇਸ ਨੈੱਟਵਰਕ ਦੀ ਮਦਦ ਨਾਲ ਉਹ ਅਮੀਰ ਵਪਾਰੀਆਂ, ਡਾਕਟਰਾਂ ਅਤੇ ਮਸ਼ਹੂਰ ਹਸਤੀਆਂ ਕੋਲੋਂ ਰੰਗਦਾਰੀ ਦੀ ਵੀ ਮੰਗ ਕਰਦਾ ਰਹਿੰਦਾ ਏ, ਪਰ ਹੁਣ ਐਨਆਈਏ ਲਖਬੀਰ ਲੰਡੇ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀ ਐ, ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਜਾ ਸਕਦਾ ਏ।

Next Story
ਤਾਜ਼ਾ ਖਬਰਾਂ
Share it