Begin typing your search above and press return to search.

ਮੋਗਾ ’ਚ ਤਿੰਨ ਦੋਸਤਾਂ ਵੱਲੋਂ ਐਨਆਰਆਈ ਦਾ ਕਤਲ!

ਮੋਗਾ, 24 ਫਰਵਰੀ : ਮੋਗਾ ਤੋਂ ਦੋਹਰੇ ਕਤਲ ਕਾਂਡ ਦੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਪਹਿਲਾਂ ਤਿੰਨ ਦੋਸਤਾਂ ਨੇ ਮਿਲ ਕੇ ਐਨਆਰਆਈ ਦਾ ਕਤਲ ਕੀਤਾ ਅਤੇ ਦੋ ਦੋਸਤਾਂ ਨੇ ਮਿਲ ਕੇ ਆਪਣੇ ਹੀ ਤੀਜੇ ਦੋਸਤ ਦਾ ਵੀ ਕਤਲ ਕਰ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਤੀਜੇ ਦੋਸਤ ਦੇ ਪਰਿਵਾਰਕ ਮੈਂਬਰਾਂ […]

moga nri murder case

Makhan ShahBy : Makhan Shah

  |  24 Feb 2024 6:42 AM GMT

  • whatsapp
  • Telegram
  • koo

ਮੋਗਾ, 24 ਫਰਵਰੀ : ਮੋਗਾ ਤੋਂ ਦੋਹਰੇ ਕਤਲ ਕਾਂਡ ਦੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਪਹਿਲਾਂ ਤਿੰਨ ਦੋਸਤਾਂ ਨੇ ਮਿਲ ਕੇ ਐਨਆਰਆਈ ਦਾ ਕਤਲ ਕੀਤਾ ਅਤੇ ਦੋ ਦੋਸਤਾਂ ਨੇ ਮਿਲ ਕੇ ਆਪਣੇ ਹੀ ਤੀਜੇ ਦੋਸਤ ਦਾ ਵੀ ਕਤਲ ਕਰ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਤੀਜੇ ਦੋਸਤ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ। ਪੁਲਿਸ ਜਾਂਚ ਦੌਰਾਨ ਜੋ ਕੁੱਝ ਸਾਹਮਣੇ ਆਇਆ, ਉਸ ਬਾਰੇ ਜਾਣ ਕੇ ਪੁਲਿਸ ਦੇ ਵੀ ਹੋਸ਼ ਉਡ ਗਏ।

ਮਾਮਲਾ ਕੁੱਝ ਇਸ ਤਰ੍ਹਾਂ ਏ,, ਕਿ ਵੀਰਵਾਰ ਵਾਲੇ ਦਿਨ ਮਨੀਕਰਨ ਸਿੰਘ ਸਵੇਰੇ ਆਪਣੇ ਦੋ ਦੋਸਤਾਂ ਦੇ ਨਾਲ ਫਿਲਮ ਦੇਖਣ ਲਈ ਜਾਣ ਦੀ ਗੱਲ ਕੇ ਕਹਿ ਕੇ ਘਰੋਂ ਨਿਕਲਿਆ ਪਰ ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਜਦੋਂ ਉਸ ਦੇ ਦੋ ਦੋਸਤਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਸਾਰਾ ਸੱਚ ਉਗਲ ਦਿੱਤਾ ਕਿ ਉਨ੍ਹਾਂ ਨੇ ਹੀ ਮਨੀਕਰਨ ਨੂੰ ਮਾਰਿਆ ਏ ਅਤੇ ਉਸ ਦ ਲਾਸ਼ ਨਾਲੇ ਵਿਚ ਸੁੱਟ ਦਿੱਤੀ ਐ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਦੋਸਤਾਂ ਕੋਲੋਂ ਇਕ ਹੋਰ ਖ਼ੁਲਾਸਾ ਹੋਇਆ, ਜਿਸ ਵਿਚ ਉਨ੍ਹਾਂ ਨੇ ਮੰਨਿਆ ਕਿ 15 ਦਿਨ ਪਹਿਲਾਂ ਬੱਧਨੀ ਖ਼ੁਰਦ ਵਿਚ ਐਨਆਰਆਈ ਮਨਦੀਪ ਸਿੰਘ ਦਾ ਕਤਲ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਜੋ ਘਰ ਵਿਚ ਇਕੱਲਾ ਰਹਿੰਦਾ ਸੀ।

ਉਧਰ ਇਸ ਮਾਮਲੇ ਨੂੰ ਲੈ ਕੇ ਜਦੋਂ ਐਸਐਚਓ ਬੱਧਨੀ ਕਲਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪਤਾ ਲਗਾਇਆ ਜਾ ਰਿਹਾ ਏ ਕਿ ਇਹ ਕਤਲ ਕਿਉਂ ਕੀਤਾ ਗਿਆ।

ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਐ।

Next Story
ਤਾਜ਼ਾ ਖਬਰਾਂ
Share it