ਪਰਲਜ਼ ਘੁਟਾਲਾ ਮਾਮਲੇ ਵਿੱਚ ਤਿੰਨ ਭਗੌੜੇ ਕਾਬੂ
ਚੰਡੀਗੜ੍ਹ, 24 ਅਕਤੂਬਰ ( ਸਵਾਤੀ ਗੌੜ) : 50 ਹਜ਼ਾਰ ਕਰੋੜ ਰੁਪਏ ਦੇ ਪਰਲਸ ਏਗੋਟੇਕ ਕਾਰਪੋਰੇਸ਼ਨ ਲਿਮੀਟਿਡ ਕੇਸ ਵਿੱਚ 3 ਸਾਲ ਤੋਂ ਭਗੌੜੇ ਚੱਲ ਰਹੇ ਤਿੰਨ ਮੁਲਜ਼ਮਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਐਸ.ਆਈ.ਟੀ ਨੇ ਗੁਜਰਾਤ ਸਥਿਤ ਅਹਿਮਦਾਬਾਦ ਤੋਂ ਕਾਬੂ ਕੀਤਾ ਹੈ।ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਤੇ […]
By : Editor Editor
ਚੰਡੀਗੜ੍ਹ, 24 ਅਕਤੂਬਰ ( ਸਵਾਤੀ ਗੌੜ) : 50 ਹਜ਼ਾਰ ਕਰੋੜ ਰੁਪਏ ਦੇ ਪਰਲਸ ਏਗੋਟੇਕ ਕਾਰਪੋਰੇਸ਼ਨ ਲਿਮੀਟਿਡ ਕੇਸ ਵਿੱਚ 3 ਸਾਲ ਤੋਂ ਭਗੌੜੇ ਚੱਲ ਰਹੇ ਤਿੰਨ ਮੁਲਜ਼ਮਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਐਸ.ਆਈ.ਟੀ ਨੇ ਗੁਜਰਾਤ ਸਥਿਤ ਅਹਿਮਦਾਬਾਦ ਤੋਂ ਕਾਬੂ ਕੀਤਾ ਹੈ।ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹਨਾਂ ਤੇ ਇਲਜ਼ਾਮ ਹੈ ਕਿ ਰੋਕ ਦੇ ਬਾਵਜੂਦ ਉਹਨਾਂ ਨੇ ਨਿਯਮਾਂ ਨੂੰ ਤਾਕ ਤੇ ਰੱਖ ਕੇ ਮੋਹਾਲੀ ਵਿੱਚ ਗਰੁੱਪ ਦੀ ਜਾਇਦਾਦਾਂ ਦੀ ਖਰੀਦੋ ਫਰੋਖਤ ਦਾ ਕੰਮ ਕੀਤਾ।ਮੁਲਜ਼ਮਾਂ ਦੀ ਪਛਾਣ ਹਰਕੀਰਤ ਸਿੰਘ ਨਿਵਾਸੀ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪ੍ਰਭਜੋਤ ਸਿੰਘ ਨਿਵਾਸੀ ਪਿੰਡ ਗੋਨਿਆਨਾ ਕਲਾਂ ਬਠਿੰਡਾ ਤੇ ਪ੍ਰਦੀਪ ਸਿੰਘ ਨਿਵਾਸੀ ਪਿੰਡ ਜਲਵੇੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰੂਪ ਵਿੱਚ ਹੋਈ ਹੈ।ਵਿਜੀਲੈਂਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਦੇ ਫੜੇ ਜਾਣ ਨਾਲ ਕੇਸ ਵਿੱਚ ਕਈ ਖੁਲਾਸੇ ਹੋ ਸਕਦੇ ਨੇ।ਵਿਜੀਲੈਂਸ ਨੇ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰ ਰਿਮਾਂਡ ਵੀ ਲਿਆ।ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮਾਂ ਤੇ ਥਾਣਾ ਸ਼ਹਿਰੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜੁਲਾਈ 2020 ਵਿੱਚ ਧੋਖਾਧੜੀ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹਨਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਮੋਹਾਲੀ ਦੇ ਪਿੰਡ ਘੋਲੂਮਾਜਰਾ ਵਿੱਚ ਪੀਏਸੀਐਲ ਵੱਲੋਂ ਵੱਖ-ਵੱਖ ਜਾਇਦਾਦਾਂ ਦਾ ਗੈਰ ਕਾਨੂੰਨੀ ਤੌਰ ਤੇ ਤਬਾਦਲਾ –ਏ-ਮਲਕੀਅਤ ਕੀਤਾ ਸੀ।ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਸੁਪਰੀਮਕ ਕੋਰਟ ਨੇ ਪਹਿਲਾਂ ਹੀ ਪੀਏਸੀਐਲ ਨੂੰ ਕੋਈ ਵੀ ਜਾਇਦਾਦ ਨੂੰ ਵੇਚਣ, ਤਬਾਦਲਾ-ਏ-ਮਲਕੀਅਤ ਕਰਨ ਤੇ ਰੋਕ ਲਗਾਈ ਹੋਈ ਹੈ ਜਿਸ ਵਿੱਚ ਪੀਏਸੀਐਲ ਦਾ ਕਿਸੀ ਵੀ ਰੂਪ ਵਿੱਚ ਕੋਈ ਅਧਿਕਾਰ ਯਾ ਹਿੱਤ ਨਹੀਂ ਬਣਦਾ ਪਰ ਬਾਵਜੂਦ ਇਸ ਦੇ ਇਹਨਾਂ ਨੇ ਜਾਇਦਾਦਾਂ ਦੀ ਖਰੀਦੋ-ਫਰੋਖਤ ਦਾ ਕੰਮ ਜਾਰੀ ਰੱਖਿਆ।
ਦਸ ਦਈਏ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਜਸਟਿਸ ਆਰਐਮ ਲੋਡਾ ਸੰਗਠਨ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਅਧੀਨ ਇਹ ਸਪੱਸ਼ਟ ਹਿਦਾਇਤ ਦਿੱਤੀ ਗਈ ਸੀ ਕਿ ਪੀਏਸੀਐਲ ਲਿਮੀਟਿਡ ਦੀ ਜਾਇਦਾਦਾਂ ਨੂੰ ਵੇਚਣ ਤੋਂ ਬਾਅਦ ਹੋਈ ਵਿਕਰੀ ਦਾ ਇਸਤੇਮਾਲ ਦੋਸ਼ੀ ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਸਾਮੂਹਿਕ ਨਿਵੇਸ਼ ਯੋਜਨਾ ਵਿੱਚ ਆਪਣੀ ਮਹਿਨਤ ਦੀ ਕਮਾਈ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਉਹਨਾਂ ਦੀ ਬਣਦੀ ਰਾਸ਼ੀ ਵਾਪਿਸ ਕਰਨ ਲਈ ਕੀਤਾ ਜਾਵੇ।
ਹਰਕੀਤਰ ਸਿੰਘ ਪੁਲਿਸ ਪੰਜਾਬ ਸਟੇਟ ਕ੍ਰਾਇਮ ਸੈੱਲ ਵਿੱਚ ਫਰਵਰੀ ਧੋਖਾਧੜੀ ਸਮੇਤ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਇਆ ਸੀ , ਇਸ ਵਿੱਚ ਵੀ ਉਹ ਭਗੌੜਾ ਸੀ। ਇਸ ਮਾਮਲੇ ਵਿੱਚ ਜਨਵਰੀ 2023 ਨੂੰ ਹੋਈ ਜਨਰਲ ਬਾਡੀ ਦੀ ਮੀਟਿੰਗ ਦੀ ਫਰਜ਼ੀ ਕਾਰਵਾਈ ਦੇ ਆਧਾਰ ਤੇ ਪੀਏਸੀਐਲ ਦੇ ਤਿੰਨ ਡਾਇਰੈਕਟਰਾਂ ਦੀ ਗੈਰ ਕਾਨੂੰਨੀ ਨਿਯੁਕਤੀ ਤੇ ਪੀਏਸੀਐਲ ਦੀ ਜਾਇਦਾਦਾਂ ਨਾਲ ਜੁੜੇ ਲੋਕਾਂ , ਈਕਾਈਆਂ ਤੋਂ ਪੈਸਾ ਵਸੂਲਣ ਵਿੱਚ ਉਸਦੀ ਭੂਮਿਕਾ ਦੱਸੀ ਜਾ ਰਹੀ ਹੈ।ਪੀਏਸੀਐਲ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਗੈਰ ਕਾਨੂੰਨੀ ਰੂਪ ਨਾਲ ਤਾਇਨਾਤ ਕੀਤੇ ਗਏ ਡਾਇਰੈਕਟਰਾਂ ਚੋਂ ਇੱਕ ਧਰਮਿੰਦਰ ਸਿੰਘ ਸੰਧੂ ਤੇ ਪੀਏਸੈਲ ਦੇ ਗੈਰ ਕਾਨੂੰਨੀ ਡਾਇਰੈਕਟਰਾਂ ਦੀ ਨਿਯੁਕਤੀ ਨਾਲ ਸਬੰਧਿਤ ਦਸਤਾਵੇਜਾਂ ਦੀ ਪੁਸ਼ਟੀ ਕਰਨ ਵਾਲੇ ਸੀਏ ਜਸਵਿੰਦਰ ਸਿੰਘ ਡਾਂਗ ਨੂੰ ਇਸੀ ਕੇਸ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਪਰਲਸ ਗਰੁੱਪ ਦੇ ਮਾਲਿਕ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਾਫੀ ਸਮੇਂ ਤੋਂ ਕੇਸ ਦੀ ਜਾਂਚ ਵਿੱਚ ਸ਼ਾਮਿਲ ਨਾ ਹੋਕੇ ਗ੍ਰਿਫਤਾਰੀ ਤੋਂ ਬੱਚਦੀ ਆ ਰਹੀ ਸੀ।ਪ੍ਰੇਮ ਕੌਰ ਦੇ ਪਤੀ ਦੀ ਪਹਿਲਾਂ ਹੀ ਸੀਬੀਆਈ ਵੱਲੋਂ ਗ੍ਰਿਫਤਾਰੀ ਹੋ ਚੁੱਕੀ ਹੈ।