Begin typing your search above and press return to search.
ਕੈਨੇਡਾ ’ਚ ਮੱਖਣ ਅਤੇ ਦੇਸੀ ਘਿਉ ਚੋਰੀ ਕਰਦੇ 3 ਗ੍ਰਿਫ਼ਤਾਰ
ਗੁਐਲਫ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਨਾਲ ਸਬੰਧਤ ਤਿੰਨ ਜਣਿਆਂ ਨੂੰ ਉਨਟਾਰੀਓ ਦੇ ਗੁਐਲਫ ਸ਼ਹਿਰ ਵਿਖੇ ਮੱਖਣ ਅਤੇ ਘਿਉ ਚੋਰੀ ਕਰਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਐਲਫ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਇਕ ਹਜ਼ਾਰ ਡਾਲਰ ਮੁੱਲ ਦਾ ਮੱਖਣ ਅਤੇ ਦੇਸੀ ਘਿਉ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੂੰ ਗੁਐਲਫ ਦੇ ਦੱਖਣੀ […]
By : Editor Editor
ਗੁਐਲਫ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਨਾਲ ਸਬੰਧਤ ਤਿੰਨ ਜਣਿਆਂ ਨੂੰ ਉਨਟਾਰੀਓ ਦੇ ਗੁਐਲਫ ਸ਼ਹਿਰ ਵਿਖੇ ਮੱਖਣ ਅਤੇ ਘਿਉ ਚੋਰੀ ਕਰਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਐਲਫ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਇਕ ਹਜ਼ਾਰ ਡਾਲਰ ਮੁੱਲ ਦਾ ਮੱਖਣ ਅਤੇ ਦੇਸੀ ਘਿਉ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੂੰ ਗੁਐਲਫ ਦੇ ਦੱਖਣੀ ਇਲਾਕੇ ਵਿਚ ਸਥਿਤ ਇਕ ਗਰੌਸਰੀ ਸਟੋਰ ’ਤੇ ਸੱਦਿਆ ਗਿਆ ਜਿਥੇ ਦੋ ਜਣੇ ਬਗੈਰ ਅਦਾਇਗੀ ਕੀਤਿਆਂ ਹੀ ਮੱਖਣ ਅਤੇ ਘਿਉ ਲੈ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਅਫਸਰਾਂ ਨੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗੱਡੀ ਲੱਭ ਲਈ ਜੋ ਨੇੜੇ ਹੀ ਇਕ ਹੋਰ ਗਰੌਸਰੀ ਸਟੋਰ ’ਤੇ ਖੜ੍ਹੀ ਸੀ। ਪੁਲਿਸ ਨੇ ਗੱਡੀ ਵਿਚ ਬੈਠੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਤੀਜਾ ਸਾਥੀ ਸਟੋਰ ਦੇ ਅੰਦਰ ਗਿਆ ਹੋਇਆ ਸੀ। ਜਿਉਂ ਹੀ ਉਹ ਬਾਹਰ ਨਿਕਲਿਆ ਤਾਂ ਉਸ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ।
ਗੁਐਲਫ ਪੁਲਿਸ ਨੇ 145 ਟਿੱਕੀਆਂ ਮੱਖਣ ਅਤੇ 17 ਡੱਬੇ ਘਿਉ ਕੀਤਾ ਬਰਾਮਦ
ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਤੀਜੇ ਸ਼ੱਕੀ ਨੇ ਪੁਲਿਸ ਅਫਸਰਾਂ ਨੂੰ ਵੇਖ ਕੇ ਆਪਣਾ ਸਮਾਨ ਸਟੋਰ ਦੇ ਬਾਹਰ ਹੀ ਢੇਰੀ ਕਰ ਦਿਤਾ। ਗੁਐਲਫ ਪੁਲਿਸ ਵੱਲੋਂ ਮੱਖਣ ਦੀਆਂ 145 ਟਿੱਕੀਆਂ ਅਤੇ ਘਿਉ ਦੇ 17 ਡੱਬੇ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਸ਼ੱਕੀਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਇਨ੍ਹਾਂ ਦੀ ਉਮਰ 49 ਸਾਲ, 29 ਸਾਲ ਅਤੇ 25 ਸਾਲ ਦੱਸੀ ਜਾ ਰਹੀ ਹੈ। ਗੁਐਲਫ ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਜਦਕਿ ਇਕ ਸ਼ੱਕੀ ਵਿਰੁੱਧ ਪੁਲਿਸ ਨੂੰ ਗਲਤ ਨਾਂ ਦੱਸਣ ਦਾ ਦੋਸ਼ ਵੀ ਲਾਇਆ ਗਿਆ ਹੈ।
Next Story