Begin typing your search above and press return to search.

ਕੈਨੇਡਾ ’ਚ ਪੰਜਾਬੀ ਗੈਂਗਸਟਰਾਂ ਦੇ ਕਾਤਲਾਂ ਨੂੰ 25 ਸਾਲ ਕੈਦ

ਵੈਨਕੂਵਰ , 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਨਾਮੀ ਗੈਂਗਸਟਰ ਸੰਦੀਪ ਦੂਹਰੇ ਦੀ ਹੱਤਿਆ ਅਤੇ ਸੁਖ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਦੋ ਜਣਿਆਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। 17 ਜਨਵਰੀ 2012 ਨੂੰ ਵੈਨਕੂਵਰ ਦੇ ਸ਼ੈਰੇਟਨ ਵਾਲ ਸੈਂਟਰ ਵਿਖੇ ਹੋਏ ਕਤਲ ਦੇ ਦੋਸ਼ ਹੇਠ ਰਬੀਹ ਅਲਖਲੀਲ ਨੂੰ 25 ਸਾਲ […]

ਕੈਨੇਡਾ ’ਚ ਪੰਜਾਬੀ ਗੈਂਗਸਟਰਾਂ ਦੇ ਕਾਤਲਾਂ ਨੂੰ 25 ਸਾਲ ਕੈਦ
X

Editor EditorBy : Editor Editor

  |  12 Dec 2023 6:56 AM IST

  • whatsapp
  • Telegram

ਵੈਨਕੂਵਰ , 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਨਾਮੀ ਗੈਂਗਸਟਰ ਸੰਦੀਪ ਦੂਹਰੇ ਦੀ ਹੱਤਿਆ ਅਤੇ ਸੁਖ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਦੋ ਜਣਿਆਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। 17 ਜਨਵਰੀ 2012 ਨੂੰ ਵੈਨਕੂਵਰ ਦੇ ਸ਼ੈਰੇਟਨ ਵਾਲ ਸੈਂਟਰ ਵਿਖੇ ਹੋਏ ਕਤਲ ਦੇ ਦੋਸ਼ ਹੇਠ ਰਬੀਹ ਅਲਖਲੀਲ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਸੁੱਖ ਢੱਕ ਦੀ ਹੱਤਿਆ ਦੀ ਸਾਜ਼ਿਸ਼ ਲਈ 20 ਸਾਲ ਕੈਦ ਦਾ ਵੱਖਰੇ ਤੌਰ ’ਤੇ ਐਲਾਨ ਕੀਤਾ ਗਿਆ। ਰਬੀਹ ਅਲਖਲੀਲ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ ਪਰ ਉਸ ਦਾ ਸਾਥੀ ਜੇਲ ਵਿਚ ਹੈ। ਸੁਖ ਢੱਕ ਦਾ ਕਤਲ ਨਵੰਬਰ 2012 ਵਿਚ ਬਰਨਬੀ ਵਿਖੇ ਕੀਤਾ ਗਿਆ ਸੀ ਅਤੇ ਸੋਮਵਾਰ ਨੂੰ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਹੈਲਜ਼ ਏਂਜਲ ਗੈਂਗ ਦੇ ਲੈਰੀ ਅਮੈਰੋ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਸੰਦੀਪ ਦੂਹਰੇ ਅਤੇ ਸੁਖਵੀਰ ਢੱਕ ਦਾ ਹੋਇਆ ਸੀ ਕਤਲ

ਪੁਲਿਸ ਵੱਲੋਂ ਰਬੀਹ ਅਲਖਲੀਲ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਲੰਘੀਆਂ ਗਰਮੀਆਂ ਦੌਰਾਨ ਪੋਰਟ ਕੌਕੁਇਟਲੈਮ ਦੀ ਜੇਲ ਵਿਚੋਂ ਫਰਾਰ ਹੋ ਗਿਆ ਸੀ। ਜਸਟਿਸ ਮਿਰੀਅਮ ਮਾਇਸਨਵਿਲ ਨੇ ਸਜ਼ਾ ਦਾ ਐਲਾਨ ਕਰਦਿਆ ਕਿਹਾ ਕਿ ਨਿਜੀ ਦੁਸ਼ਮਣੀ ਅਤੇ ਬਦਲਾਖੋਰੀ ਦੀਆਂ ਕਰਤੂਤਾਂ ਕਰ ਕੇ ਜਨਤਕ ਥਾਵਾਂ ਆਮ ਲੋਕਾਂ ਵਾਸਤੇ ਖਤਰਨਾਕ ਬਣ ਗਈਆਂ। ਆਲੇ ਦੁਆਲੇ ਮੌਜੂਦ ਲੋਕਾਂ ਦੀ ਜਾਨ ਜਾ ਸਕਦੀ ਸੀ ਜਾਂ ਉਹ ਜ਼ਖਮੀ ਹੋ ਸਕਦੇ ਸਨ। ਇਥੇ ਦਸਣਾ ਬਣਦਾ ਹੈ ਕਿ ਲੈਰੀ ਅਮੈਰੋ ਜਨਵਰੀ 2018 ਤੋਂ ਜੇਲ ਵਿਚ ਹੈ ਅਤੇ ਉਸ ਨੂੰ 9 ਸਾਲ ਹੋਰ ਜੇਲ ਵਿਚ ਕੱਟਣੇ ਹੋਣਗੇ। ਰਿਹਾਈ ਮਗਰੋਂ ਹਥਿਆਰ ਰੱਖਣ ’ਤੇ ਉਮਰ ਭਰ ਦੀ ਪਾਬੰਦੀ ਲਾਗੂ ਕੀਤੀ ਗਈ ਹੈ ਅਤੇ ਸੁਖ ਢੱਕ ਦੇ ਪਰਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਾ ਕਰਨ ਦੇ ਹੁਕਮ ਦਿਤੇ ਗਏ ਹਨ।

Next Story
ਤਾਜ਼ਾ ਖਬਰਾਂ
Share it