Begin typing your search above and press return to search.

ਬੱਬਰ ਖਾਲਸਾ ਦੇ 2 ਖਾੜਕੂ ਗ੍ਰਿਫਤਾਰ

ਜਲੰਧਰ, 7 ਮਾਰਚ, ਨਿਰਮਲ : ਪੰਜਾਬ ਵਿਚੋਂ ਬੱਬਰ ਖਾਲਸਾ ਦੇ 2 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਪਿਸਟਲ ਅਤੇ 4 ਮੈਗਜੀਨ ਬਰਾਮਦ ਕੀਤੇ ਹਨ।ਦੱਸਦੇ ਚਲੀਏ ਕਿ ਜਲੰਧਰ ਤੋਂ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਦੇ 2 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਤੋਂ ਪਤਾ ਚਲਿਆ ਕਿ ਕਾਊਂਟਰ ਇੰਟੈਲੀਜੈਂਸ ਨੇ ਖੁਫੀਆ […]

ਬੱਬਰ ਖਾਲਸਾ ਦੇ 2 ਖਾੜਕੂ ਗ੍ਰਿਫਤਾਰ
X

Editor EditorBy : Editor Editor

  |  7 March 2024 5:57 AM IST

  • whatsapp
  • Telegram


ਜਲੰਧਰ, 7 ਮਾਰਚ, ਨਿਰਮਲ : ਪੰਜਾਬ ਵਿਚੋਂ ਬੱਬਰ ਖਾਲਸਾ ਦੇ 2 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਪਿਸਟਲ ਅਤੇ 4 ਮੈਗਜੀਨ ਬਰਾਮਦ ਕੀਤੇ ਹਨ।
ਦੱਸਦੇ ਚਲੀਏ ਕਿ ਜਲੰਧਰ ਤੋਂ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਦੇ 2 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਤੋਂ ਪਤਾ ਚਲਿਆ ਕਿ ਕਾਊਂਟਰ ਇੰਟੈਲੀਜੈਂਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਅਪਰੇਸ਼ਨ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਮੁਲਜ਼ਮ ਪੰਜਾਬ ਵਿਚ ਕਿਸੇ ਵੱਡੇ ਨੇਤਾ ਨੂੰ ਟਾਰਗੈਟ ਕਰਨ ਆਏ ਸਨ। ਫਿਲਹਾਲ ਇਸ ਨੂੰ ਲੈ ਕੇ ਕਾਊਂਟਰ ਇੰਟੈਲੀਜੈਂਸ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਗ੍ਰਿਫਤਾਰ ਕੀਤੇ ਖਾੜਕੂਆਂ ਨੂੰ ਪੁਲਿਸ ਜਲਦ ਹੀ ਕੋਰਟ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵੇਗੀ।
ਅੱਤਵਾਦੀ ਮਾਡਿਊਲ ਦਾ ਸੰਚਾਲਨ ਅਮਰੀਕਾ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸਰਗਨਾ ਕੋਈ ਹੋਰ ਨਹੀਂ ਬਲਕਿ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਅਨ ਹੈ। ਜੋ ਕਿ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਸੰਧੂ ਦਾ ਸਾਥੀ ਹੈ। ਦੂਜੇ ਪਾਸੇ ਉਨ੍ਹਾਂ ਨੂੰ ਆਰਮੇਨਿਆ ਤੋਂ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵੀ ਹੁਕਮ ਦਿੰਦਾ ਸੀ। ਪਾਸਿਅਨ ਦੇ ਕਹਿਣ ’ਤੇ ਅੱਤਵਾਦੀਆਂ ਨੇ ਦੋਆਬਾ ਵਿਚ ਟਾਰਗੈਟ ਕਿÇਲੰਗ ਕਰਨੀ ਸੀ। ਇਸ ਨੂੰ ਲੈ ਕੇ ਅੰਮ੍ਰਿਤਸਰ ਐਸਐਸਓਸੀ ਵਲੋਂ ਯੂਏਪੀਏ ਅਤੇ ਆਰਮਸ ਐਕਟ ਸਮੇਤ ਵਿਭਿੰਨ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ

ਅਮਰੀਕੀ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਤੋਂ ਨਿੱਕੀ ਹੈਲੀ ਨੇ ਅਪਣਾ ਨਾਂ ਵਾਪਸ ਲੈ ਲਿਆ ਹੈ।

ਅਮਰੀਕਾ ਵਿੱਚ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਚੋਣਾਂ ਚੱਲ ਰਹੀਆਂ ਹਨ। ਬੁੱਧਵਾਰ ਨੂੰ 15 ਸੂਬਿਆਂ ’ਚ ਵੋਟਿੰਗ ਹੋਈ। ਇਨ੍ਹਾਂ ਵਿੱਚ ਬਾਈਡਨ ਨੇ ਡੈਮੋਕ੍ਰੇਟਿਕ ਪਾਰਟੀ ਦੀਆਂ ਸਾਰੀਆਂ 15 ਸੀਟਾਂ ਜਿੱਤੀਆਂ ਹਨ। ਟਰੰਪ ਨੇ ਰਿਪਬਲਿਕਨ ਪਾਰਟੀ ਤੋਂ 14 ਸੀਟਾਂ ਜਿੱਤੀਆਂ ਹਨ।

ਟਰੰਪ ਨੇ ਭਾਰਤੀ ਮੂਲ ਦੀ ਨਿੱਕੀ ਹੈਲੀ ਨੂੰ ਹਰਾਇਆ। ਹੈਲੀ ਸਿਰਫ 1 ਸੀਟ ਹੀ ਜਿੱਤ ਸਕੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨਿੱਕੀ ਹੈਲੀ ਦੂਜੀ ਭਾਰਤੀ ਮੂਲ ਦੀ ਉਮੀਦਵਾਰ ਹੈ ਜੋ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰੀ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਵਿਵੇਕ ਰਾਮਾਸਵਾਮੀ ਨੇ ਮੁੱਢਲੀਆਂ ਚੋਣਾਂ ਹਾਰਨ ਤੋਂ ਬਾਅਦ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।

ਬੁੱਧਵਾਰ ਦੇਰ ਰਾਤ ਨਿੱਕੀ ਨੇ ਕਿਹਾ, ਮੈਂ ਉਹੀ ਸ਼ਬਦ ਦੁਹਰਾ ਰਹੀ ਹਾਂ ਜਿਨ੍ਹਾਂ ਨਾਲ ਮੈਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਔਰਤਾਂ ਅਤੇ ਲੜਕੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ। ਸਾਨੂੰ ਭਵਿੱਖ ਵਿੱਚ ਵੀ ਮਜਬੂਤ ਅਤੇ ਹੌਂਸਲਾ ਰੱਖਣਾ ਹੋਵੇਗਾ। ਡਰਨ ਦੀ ਲੋੜ ਨਹੀਂ ਤੇ ਨਾ ਹੀ ਹਿੰਮਤ ਹਾਰਨ ਦੀ। ਜੇਕਰ ਅਸੀਂ ਅਜਿਹਾ ਕਰਦੇ ਹਾਂ, ਤਾਂ ਤੁਸੀਂ ਅਤੇ ਮੈਂ ਜਿੱਥੇ ਵੀ ਜਾਵਾਂਗੇ, ਪਰਮੇਸ਼ਵਰ ਸਾਡੇ ਨਾਲ ਹੋਵੇਗਾ। ਇਸ ਮੁਹਿੰਮ ਦੌਰਾਨ ਮੈਂ ਆਪਣੇ ਦੇਸ਼ ਦੀ ਮਹਾਨਤਾ ਦੇਖੀ। ਅੱਜ, ਮੈਂ ਦਿਲ ਤੋਂ ਬੱਸ ਇਹ ਕਹਿਣਾ ਚਾਹੁੰਦੀ ਹਾਂ… ਧੰਨਵਾਦ ਅਮਰੀਕਾ।

ਸੁਪਰ ਮੰਗਲਵਾਰ ਨੂੰ 14 ਰਾਜਾਂ ਤੋਂ ਹਾਰਨ ਤੋਂ ਬਾਅਦ, ਲਗਭਗ ਮੰਨਿਆ ਜਾ ਰਿਹਾ ਸੀ ਕਿ ਨਿੱਕੀ ਹੈਲੀ ਦੌੜ ਤੋਂ ਹਟ ਜਾਵੇਗੀ। ਅਤੇ ਆਖਰਕਾਰ ਬੁੱਧਵਾਰ ਨੂੰ ਉਸ ਨੇ ਇਸ ਦਾ ਐਲਾਨ ਕੀਤਾ। ਅਮਰੀਕਾ ਵਿੱਚ ਨਵੰਬਰ 2024 ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦੋਵੇਂ ਮੁੱਖ ਪਾਰਟੀਆਂ (ਡੈਮੋਕਰੇਟਿਕ ਅਤੇ ਰਿਪਬਲਿਕਨ) ਆਪੋ-ਆਪਣੇ ਉਮੀਦਵਾਰਾਂ ਦੀ ਚੋਣ ਕਰ ਰਹੀਆਂ ਹਨ। ਇਸ ਦੇ ਲਈ ਵੱਖ-ਵੱਖ ਰਾਜਾਂ ਵਿੱਚ ਵੋਟਿੰਗ ਹੋਈ ਹੈ।

Next Story
ਤਾਜ਼ਾ ਖਬਰਾਂ
Share it