ਪੁਣੇ ਪੋਰਸ਼ ਐਕਸੀਡੈਂਟ ਮਾਮਲੇ ਵਿਚ 2 ਡਾਕਟਰ ਗ੍ਰਿਫ਼ਤਾਰ
ਪੁਣੇ, 27 ਮਈ, ਨਿਰਮਲ : ਕ੍ਰਾਈਮ ਬ੍ਰਾਂਚ ਨੇ ਸੋਮਵਾਰ ਸਵੇਰੇ ਪੁਣੇ ਪੋਰਸ਼ ਐਕਸੀਡੈਂਟ ਮਾਮਲੇ ’ਚ ਦੋ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਡਾਕਟਰ ਅਜੇ ਤਾਵਰੇ, ਸਾਸੂਨ ਜਨਰਲ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਅਤੇ ਡਾਕਟਰ ਸ਼੍ਰੀਹਰੀ ਹਾਰਲੋਰ ’ਤੇ ਨਾਬਾਲਗ ਦੋਸ਼ੀ ਦੇ ਖੂਨ ਦੇ ਨਮੂਨੇ ਨਾਲ ਛੇੜਛਾੜ ਕਰਨ ਦੇ ਦੋਸ਼ […]
By : Editor Editor
ਪੁਣੇ, 27 ਮਈ, ਨਿਰਮਲ : ਕ੍ਰਾਈਮ ਬ੍ਰਾਂਚ ਨੇ ਸੋਮਵਾਰ ਸਵੇਰੇ ਪੁਣੇ ਪੋਰਸ਼ ਐਕਸੀਡੈਂਟ ਮਾਮਲੇ ’ਚ ਦੋ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਡਾਕਟਰ ਅਜੇ ਤਾਵਰੇ, ਸਾਸੂਨ ਜਨਰਲ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਅਤੇ ਡਾਕਟਰ ਸ਼੍ਰੀਹਰੀ ਹਾਰਲੋਰ ’ਤੇ ਨਾਬਾਲਗ ਦੋਸ਼ੀ ਦੇ ਖੂਨ ਦੇ ਨਮੂਨੇ ਨਾਲ ਛੇੜਛਾੜ ਕਰਨ ਦੇ ਦੋਸ਼ ਹਨ।
ਪੁਲਸ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਦਾ ਅਲਕੋਹਲ ਬਲੱਡ ਟੈਸਟ ਦੋ ਵਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਪਹਿਲੇ ਨਮੂਨੇ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਦੂਜੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੂਜੇ ਟੈਸਟ ਵਿੱਚ ਪਾਇਆ ਗਿਆ ਕਿ ਮੁਲਜ਼ਮ ਦੇ ਖੂਨ ਵਿੱਚ ਅਲਕੋਹਲ ਸੀ।
ਪੁਲਸ ਦੋਵਾਂ ਡਾਕਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੋਵਾਂ ਨੂੰ ਅੱਜ ਦੁਪਹਿਰ ਸ਼ਿਵਾਜੀਨਗਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਵੀ ਕਰਨਗੇ, ਜਿਸ ਵਿੱਚ ਕੁਝ ਹੋਰ ਨਵੇਂ ਖੁਲਾਸੇ ਹੋ ਸਕਦੇ ਹਨ।
18 ਮਈ ਨੂੰ ਪੁਣੇ ਦੇ ਕਲਿਆਣੀ ਨਗਰ ’ਚ ਸ਼ਰਾਬ ਦੇ ਨਸ਼ੇ ’ਚ ਇਕ ਨਾਬਾਲਗ ਨੇ ਬਾਈਕ ਸਵਾਰ ਨੌਜਵਾਨ ਅਤੇ ਲੜਕੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਹੁਣ ਤੱਕ ਕੁੱਲ 9 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਮੁਲਜ਼ਮ ਦੇ ਦਾਦਾ ਅਤੇ ਪਿਤਾ ਅਤੇ 2 ਡਾਕਟਰ ਸ਼ਾਮਲ ਹਨ।
ਇਨ੍ਹਾਂ ਵਿੱਚ ਪੱਬ ਦੇ ਮਾਲਕ, 2 ਪ੍ਰਬੰਧਕ ਅਤੇ 2 ਸਟਾਫ਼ ਵੀ ਸ਼ਾਮਲ ਹੈ। ਇਨ੍ਹਾਂ ਦੀ ਪਛਾਣ ਵਿੱਚ ਕੋਜੀ ਰੈਸਟੋਰੈਂਟ ਦੇ ਮਾਲਕ ਪ੍ਰਹਿਲਾਦ ਭੁਟਾਡਾ, ਉਸ ਦੇ ਮੈਨੇਜਰ ਸਚਿਨ ਕਾਟਕਰ, ਬਲੈਕ ਕਲੱਬ ਹੋਟਲ ਦੇ ਮੈਨੇਜਰ ਸੰਦੀਪ ਸਾਂਗਲੇ ਅਤੇ ਉਸ ਦਾ ਸਟਾਫ਼ ਜੈੇਸ਼ ਬੋਨਕਰ ਅਤੇ ਨਿਤੇਸ਼ ਸ਼ੇਵਾਨੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ’ਤੇ ਨਾਬਾਲਗ ਮੁਲਜ਼ਮ ਨੂੰ ਸ਼ਰਾਬ ਪਿਲਾਉਣ ਦਾ ਦੋਸ਼ ਹੈ।
ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਸੀ ਕਿ ਨਾਬਾਲਗ ਦੇ ਪਿਤਾ ਅਤੇ ਦਾਦਾ ਨੇ ਮਿਲ ਕੇ ਡਰਾਈਵਰ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਸੀ। ਡਰਾਈਵਰ ਦੀ ਸ਼ਿਕਾਇਤ ’ਤੇ, ਪੁਲਿਸ ਨੇ ਦੋਵਾਂ ਵਿਰੁੱਧ ਆਈਪੀਸੀ ਦੀ ਧਾਰਾ 365 (ਗਲਤ ਤਰੀਕੇ ਨਾਲ ਕੈਦ ਕਰਨ ਦੇ ਇਰਾਦੇ ਨਾਲ ਅਗਵਾ ਕਰਨਾ) ਅਤੇ 368 (ਗਲਤ ਢੰਗ ਨਾਲ ਲੁਕਾਉਣਾ ਜਾਂ ਸੀਮਤ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪਿਤਾ ਵਿਸ਼ਾਲ ਅਗਰਵਾਲ ਨੂੰ ਪੁਲਸ ਨੇ 21 ਮਈ ਨੂੰ ਗ੍ਰਿਫਤਾਰ ਕੀਤਾ ਸੀ। ਦਾਦਾ ਨੂੰ 25 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 28 ਮਈ ਤੱਕ ਪੁਲਿਸ ਹਿਰਾਸਤ ਵਿੱਚ ਹੈ।
ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਮੁਤਾਬਕ 18-19 ਮਈ ਦੀ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਦੋਸ਼ੀ ਦੇ ਦਾਦਾ ਅਤੇ ਪਿਤਾ ਨੇ ਨਾਬਾਲਗ ਨੂੰ ਬਚਾਉਣ ਲਈ ਡਰਾਈਵਰ ਨੂੰ ਫਸਾਉਣ ਦੀ ਯੋਜਨਾ ਬਣਾਈ ਸੀ। 42 ਸਾਲਾ ਡਰਾਈਵਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਸੁਰਿੰਦਰ ਅਗਰਵਾਲ ਦਾ ਫੋਨ ਆਇਆ। ਉਸ ਨੇ ਪਹਿਲਾਂ ਫ਼ੋਨ ’ਤੇ ਰੌਲਾ ਪਾਇਆ। ਫਿਰ ਉਹ ਮੈਨੂੰ ਜ਼ਬਰਦਸਤੀ ਆਪਣੀ ਭੰਾਂ ਕਾਰ ਵਿੱਚ ਬਿਠਾ ਕੇ ਆਪਣੇ ਬੰਗਲੇ ਲੈ ਗਿਆ। 19-20 ਮਈ ਤੱਕ ਉਥੇ ਕੈਦ ਰਹੇ।
ਡਰਾਈਵਰ ਮੁਤਾਬਕ ਨਾਬਾਲਗ ਦੇ ਪਿਤਾ ਅਤੇ ਦਾਦੇ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਸੀ। ਉਨ੍ਹਾਂ ਨੇ ਉਸ ਨੂੰ ਹਾਦਸੇ ਦਾ ਜ਼ਿੰਮੇਦਾਰ ਬਣਾਉਣ ਲਈ ਪੈਸੇ ਦਾ ਲਾਲਚ ਦਿੱਤਾ ਅਤੇ ਕਿਹਾ ਕਿ ਉਹ ਜਲਦੀ ਹੀ ਉਸ ਨੂੰ ਜੇਲ੍ਹ ਤੋਂ ਛੁਡਵਾ ਦੇਣਗੇ। ਦੋਵਾਂ ਨੇ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਇਸ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਯਾਦ ਰੱਖਣਾ। ਮੇਰੀ ਪਤਨੀ ਨੇ ਮੈਨੂੰ ਬਚਾਇਆ।
ਪੁਣੇ ਦੇ ਪੁਲਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਸ਼ਨੀਵਾਰ (25 ਮਈ) ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਡਰਾਈਵਰ ਨੇ ਸ਼ੁਰੂਆਤ ’ਚ ਦੱਸਿਆ ਸੀ ਕਿ ਉਹ ਕਾਰ ਚਲਾ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਨਾਬਾਲਗ ਹੀ ਕਾਰ ਚਲਾ ਰਿਹਾ ਸੀ। ਅਗਲੇ ਹਫਤੇ ਤੱਕ ਦੋਸ਼ੀਆਂ ਦੀ ਖੂਨ ਅਤੇ ਡੀਐਨਏ ਰਿਪੋਰਟ ਆਉਣ ਦੀ ਉਮੀਦ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਯਰਵਦਾ ਪੁਲਿਸ ਸਟੇਸ਼ਨ ਦੇ ਦੋ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਜਦੋਂ ਇਹ ਹਾਦਸਾ 18-19 ਮਈ ਦੀ ਰਾਤ ਨੂੰ ਕਲਿਆਣੀ ਨਗਰ ਵਿੱਚ ਵਾਪਰਿਆ ਤਾਂ ਇੰਸਪੈਕਟਰ ਜਗਦਲੇ ਅਤੇ ਏਐਸਆਈ ਟੋਡਕਰੀ ਮੌਕੇ ’ਤੇ ਪਹੁੰਚ ਗਏ ਸਨ। ਹਾਲਾਂਕਿ ਦੋਵਾਂ ਨੇ ਘਟਨਾ ਦੀ ਸੂਚਨਾ ਕੰਟਰੋਲ ਰੂਮ ਨੂੰ ਨਹੀਂ ਦਿੱਤੀ। ਉਹ ਮੁਲਜ਼ਮ ਨੂੰ ਮੌਕੇ ਤੋਂ ਮੈਡੀਕਲ ਜਾਂਚ ਲਈ ਵੀ ਨਹੀਂ ਲੈ ਗਏ।