Begin typing your search above and press return to search.

ਇਨਕਮ ਟੈਕਸ ਵਲੋਂ ਕਾਂਗਰਸ ਨੂੰ 1700 ਕਰੋੜ ਦਾ ਨੋਟਿਸ

ਨਵੀਂ ਦਿੱਲੀ, 29 ਮਾਰਚ, ਨਿਰਮਲ : ਇਨਕਮ ਟੈਕਸ ਵਲੋਂ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨਵਾਂ ਡਿਮਾਂਡ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਹ ਡਿਮਾਂਡ ਨੋਟਿਸ 2017-18 ਤੋਂ 2020-21 ਦੇ ਮੁਲਾਂਕਣ ਲਈ ਹੈ ਅਤੇ ਇਸ ਵਿੱਚ ਜੁਰਮਾਨਾ ਅਤੇ ਵਿਆਜ […]

ਇਨਕਮ ਟੈਕਸ ਵਲੋਂ ਕਾਂਗਰਸ ਨੂੰ 1700 ਕਰੋੜ ਦਾ ਨੋਟਿਸ

Editor EditorBy : Editor Editor

  |  29 March 2024 2:48 AM GMT

  • whatsapp
  • Telegram
  • koo


ਨਵੀਂ ਦਿੱਲੀ, 29 ਮਾਰਚ, ਨਿਰਮਲ : ਇਨਕਮ ਟੈਕਸ ਵਲੋਂ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ।

ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਨਵਾਂ ਡਿਮਾਂਡ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਹ ਡਿਮਾਂਡ ਨੋਟਿਸ 2017-18 ਤੋਂ 2020-21 ਦੇ ਮੁਲਾਂਕਣ ਲਈ ਹੈ ਅਤੇ ਇਸ ਵਿੱਚ ਜੁਰਮਾਨਾ ਅਤੇ ਵਿਆਜ ਦੋਵੇਂ ਸ਼ਾਮਲ ਹਨ।

ਇਸ ਤੋਂ ਇੱਕ ਦਿਨ ਪਹਿਲਾਂ 28 ਮਾਰਚ ਨੂੰ ਦਿੱਲੀ ਹਾਈ ਕੋਰਟ ਨੇ ਵੀ ਟੈਕਸ ਮੁਲਾਂਕਣ ਨੂੰ ਲੈ ਕੇ ਕਾਂਗਰਸ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਵੀ ਕਾਂਗਰਸ ਨੇ 2014-15 ਤੋਂ 2016-17 ਤੱਕ ਮੁਲਾਂਕਣ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਸੀ। ਉਸ ਨੂੰ ਵੀ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਕਾਂਗਰਸ ਨੇ ਚਾਰ ਸਾਲਾਂ (2017-18, 2018-19, 2019-20 ਅਤੇ 2020-21) ਲਈ ਆਮਦਨ ਕਰ ਦੇ ਮੁੜ ਮੁਲਾਂਕਣ ਦੀ ਕਾਰਵਾਈ ਸ਼ੁਰੂ ਕਰਨ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਯਸ਼ਵੰਤ ਵਰਮਾ ਅਤੇ ਜਸਟਿਸ ਪੁਰੁਸ਼ੇਂਦਰ ਕੌਰਵ ਦੀ ਦਿੱਲੀ ਹਾਈ ਕੋਰਟ ਦੀ ਬੈਂਚ ਨੇ 28 ਮਾਰਚ ਨੂੰ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੇ ਖਾਤਿਆਂ ਵਿੱਚ ਬਹੁਤ ਸਾਰੇ ਬੇਹਿਸਾਬ ਲੈਣ-ਦੇਣ ਹੋਏ ਹਨ। ਆਮਦਨ ਕਰ ਅਧਿਕਾਰੀਆਂ ਕੋਲ ਟੈਕਸ ਮੁਲਾਂਕਣ ’ਤੇ ਕਾਰਵਾਈ ਕਰਨ ਲਈ ਠੋਸ ਸਬੂਤ ਸਨ, ਇਸ ਲਈ ਕਾਰਵਾਈ ਕੀਤੀ ਗਈ ਹੈ।

ਕਾਂਗਰਸ ਨੇ ਚਾਰ ਸਾਲਾਂ (2017-18, 2018-19, 2019-20 ਅਤੇ 2020-21) ਲਈ ਆਮਦਨ ਕਰ ਦੇ ਮੁੜ ਮੁਲਾਂਕਣ ਦੀ ਕਾਰਵਾਈ ਸ਼ੁਰੂ ਕਰਨ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।

25 ਮਾਰਚ ਨੂੰ ਵੀ ਅਦਾਲਤ ਨੇ ਕਾਂਗਰਸ ਦੀਆਂ ਤਿੰਨ ਪਟੀਸ਼ਨਾਂ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਕਾਂਗਰਸ ਨੇ ਮੁਲਾਂਕਣ ਦਾ ਸਮਾਂ ਪੂਰਾ ਹੋਣ ਅਤੇ ਕਾਰਵਾਈ ਦੇ ਆਖਰੀ ਪੜਾਅ ’ਤੇ ਹੋਣ ਤੋਂ ਕੁਝ ਦਿਨ ਪਹਿਲਾਂ ਅਦਾਲਤ ’ਚ ਅਪੀਲ ਕਰਨ ਦੀ ਚੋਣ ਕੀਤੀ ਸੀ।

8 ਮਾਰਚ ਨੂੰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਹੁਕਮ ਨੂੰ ਬਰਕਰਾਰ ਰੱਖਿਆ ਗਿਆ ਸੀ। ਟ੍ਰਿਬਿਊਨਲ ਨੇ 2018-19 ਲਈ 100 ਕਰੋੜ ਰੁਪਏ ਤੋਂ ਵੱਧ ਦੇ ਬਕਾਇਆ ਟੈਕਸ ਦੀ ਵਸੂਲੀ ਲਈ ਕਾਂਗਰਸ ਨੂੰ ਜਾਰੀ ਕੀਤੇ ਡਿਮਾਂਡ ਨੋਟਿਸ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਹੁਤ ਦੁੱਖ ਦੀ ਗੱਲ ਹੈ ਕਿ ਜਵਾਨ ਪੁੱਤਰ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਪ੍ਰਮਾਤਮਾ ਨੇ ਉਸ ਦੇ ਘਰ ਮੁੜ ਖੁਸ਼ੀਆਂ ਬਖ਼ਸ਼ੀਆਂ ਹਨ। ਇਹ ਗੱਲਾਂ ਮਾਨਸਾ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਖੁੱਡੀਆਂ ਵਲੋਂ ਕੀਤਾ ਗਿਆ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਅੱਜ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂਕਿ ਵਰਕਰ ਹੀ ਪਾਰਟੀ ਦੀ ਬਾਂਹ ਹੁੰਦੇ ਹਨ। ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਜਲੰਧਰ ਤੋਂ ਸੰਸਦ ਮੈਂਬਰ ਅਤੇ ਵਿਧਾਇਕ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੇ ਇਰਾਦੇ ਹੁੰਦੇ ਹਨ ਅਤੇ ਪਤਾ ਨਹੀਂ ਕੀ ਇਰਾਦੇ ਹਨ। ਪਰ ਇਹ ਉਨ੍ਹਾਂ ਦੀ ਇੱਛਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਪਰ ਸਾਰੇ ਲੋਕ ਅਜਿਹੇ ਨਹੀਂ ਹਨ।

ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਖੇਤਰ ਦੇ ਲੋਕਾਂ ਨੇ ਹਰਾਇਆ ਸੀ, ਜੋ ਕਿ ਬਹੁਤ ਵੱਡੀ ਸ਼ਖਸੀਅਤ ਸਨ, ਪਰ ਉਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਾਢੇ 11 ਹਜ਼ਾਰ ਵੋਟਾਂ ਨਾਲ ਜਿਤਾਇਆ ਹੈ। ਹੁਣ ਵੀ ਉਮੀਦ ਹੈ ਕਿ ਉਹ ਜਿੱਤ ਜਾਣਗੇ।

Next Story
ਤਾਜ਼ਾ ਖਬਰਾਂ
Share it