1500 ਰੁਪਏ ਲਈ ਦੋਸਤ ਦੀ ਜਾਨ ਲਈ
ਜਗਰਾਉਂ, 16 ਮਾਰਚ, ਨਿਰਮਲ : ਜਗਰਾਉਂ ਸ਼ਹਿਰ ਤੋਂ ਕੁਝ ਦੂਰੀ ’ਤੇ ਪਿੰਡ ਜਲਾਲਦੀਵਾਲ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਦੋਸਤ ਨੇ 1500 ਰੁਪਏ ਲੈਣ ਦੇਣ ਨੂੰ ਲੈ ਕੇ ਕਤਲ ਕਰ ਦਿੱਤਾ। ਖੂਨ ਨਾਲ ਲਥਪਥ ਦੋਸਤ ਨੁੂੰ ਛੱਡ ਕੇ ਮੁਲਜ਼ਮ ਖੁਦ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵੰਤ ਸਿੰਘ ਨਿਵਾਸੀ ਜਲਾਲਦੀਵਾਲ ਦੇ ਤੌਰ ’ਤੇ […]
By : Editor Editor
ਜਗਰਾਉਂ, 16 ਮਾਰਚ, ਨਿਰਮਲ : ਜਗਰਾਉਂ ਸ਼ਹਿਰ ਤੋਂ ਕੁਝ ਦੂਰੀ ’ਤੇ ਪਿੰਡ ਜਲਾਲਦੀਵਾਲ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਦੋਸਤ ਨੇ 1500 ਰੁਪਏ ਲੈਣ ਦੇਣ ਨੂੰ ਲੈ ਕੇ ਕਤਲ ਕਰ ਦਿੱਤਾ। ਖੂਨ ਨਾਲ ਲਥਪਥ ਦੋਸਤ ਨੁੂੰ ਛੱਡ ਕੇ ਮੁਲਜ਼ਮ ਖੁਦ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵੰਤ ਸਿੰਘ ਨਿਵਾਸੀ ਜਲਾਲਦੀਵਾਲ ਦੇ ਤੌਰ ’ਤੇ ਹੋਈ।
ਮੁਲਜ਼ਮ ਵੀ ਉਕਤ ਪਿੰਡ ਦਾ ਹੀ ਰਹਿਣ ਵਾਲਾ ਹੈ। ਜਿਸ ਦੇ ਖ਼ਿਲਾਫ਼ ਪੁਲਿਸ ਨੇ ਥਾਣਾ ਸਦਰ ਰਾਏਕੋਟ ਵਿਚ ਕਤਲ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਮੁਲਜ਼ਮ ਦੀ ਪਛਾਣ ਸੁਸ਼ੀਲ ਕੁਮਾਰ ਉਰਫ ਤਾਂਤੀ ਪੁੱਤਰ ਪੱਪੂ ਦੇ ਰੂਪ ਵਿਚ ਹੋਈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ
2015 ਦੇ ਬਰਗਾੜੀ ਬੇਅਦਬੀ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੁਆਰਾ ਗ੍ਰਿਫਤਾਰ ਕੀਤੇ ਗਏ ਭਗੌੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਇਸ ਮਾਮਲੇ ਵਿਚ ਜੇਐਮਅਈਸੀ ਚੰਡੀਗੜ੍ਹ ਦੀ ਅਦਾਲਤ ਵਿਚ ਧਾਰਾ 164 ਤਹਿਤ ਬਿਆਨ ਦਰਜ ਕਰਾਏ ਹਨ।
ਅਪਣੇ ਬਿਆਨ ਵਿਚ ਪ੍ਰਦੀਪ ਕਲੇਰ ਨੇ ਸਪਸ਼ਟ ਕੀਤਾ ਹੈ ਕਿ ਬੇਅਦਬੀ ਦੀ ਘਟਨਾ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਹਿਣ ’ਤੇ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਅਦਾਲਤ ਵਿਚ ਚਲ ਰਹੀ ਹੈ। ਪਿਛਲੇ ਦਿਨੀਂ ਹਾਈ ਕੋਰਟ ਦੁਆਰਾ ਡੇਰਾ ਮੁਖੀ ਦੇ ਕੇਸ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਗਈ ਸੀ।
12 ਅਕਤੂਬਰ 2015 ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਮਾਮਲੇ ਵਿਚ ਡੇਰਾ ਸੱਚਾ ਸੌਦਾ ਮੁਖੀ ਸਮੇਤ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੁੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨਾਮਜ਼ਦ ਹਨ। ਉਕਤ ਤਿੰਨੋਂ ਮੈਂਬਰ ਤਦ ਤੋਂ ਭਗੌੜਾ ਚਲ ਰਹੇ ਸੀ। ਪ੍ਰੰਤੂ 9 ਫਰਵਰੀ ਨੂੰ ਐਸਆਈਟੀ ਅਤੇ ਪੰਜਾਬ ਪੁਲਿਸ ਨੇ ਪ੍ਰਦੀਪ ਕਲੇਰ ਨੂੰ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਸੀ। ਐਸਆਈਟੀ ਲਗਾਤਾਰ ਪ੍ਰਦੀਪ ਕਲੇਰ ਦਾ ਰਿਮਾਂਡ ਲੈ ਕੇ ਇਸ ਮਾਮਲੇ ਵਿਚ ਪੁੱਛਗਿੱਛ ਕਰਦੀ ਰਹੀ ਹੈ।
ਇਸੇ ਪੁਛਗਿੱਛ ਵਿਚ ਪ੍ਰਦੀਪ ਕਲੇਰ ਨੇ ਦਰਜ ਕਰਾਏ ਬਿਆਨ ਵਿਚ ਕਿਹਾ ਕਿ ਬੇਅਦਬੀ ਘਟਨਾ ਨੂੰ ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਕਹਿਣ ’ਤੇ ਅੰਜਾਮ ਦਿੱਤਾ ਗਿਆ ਸੀ। ਅਜਿਹੇ ਵਿਚ ਡੇਰਾ ਮੁਖੀ ਦੀ ਮੁਸ਼ਕਲਾਂ ਇੱਕ ਵਾਰ ਮੁੜ ਵੱਧ ਸਕਦੀਆਂ ਹਨ।