Begin typing your search above and press return to search.

ਡਰਾਈਵਰ-ਕੰਡਕਟਰ ਸਣੇ 12 ਸਵਾਰੀਆਂ ਜ਼ਖ਼ਮੀ

ਕਿਨੌਰ, 30 ਮਾਰਚ, ਨਿਰਮਲ : ਹਿਮਾਚਲ ਦੇ ਕਿਨੌਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਐਚਆਰਟੀਸੀ ਦੀ ਬੱਸ ਕਿਨੌਰ ਦੇ ਨਾਕੋ ਨੇੜੇ ਬਰਫ਼ ’ਤੇ ਤਿਲਕਣ ਕਾਰਨ ਸੜਕ ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ […]

ਡਰਾਈਵਰ-ਕੰਡਕਟਰ ਸਣੇ 12 ਸਵਾਰੀਆਂ ਜ਼ਖ਼ਮੀ

Editor EditorBy : Editor Editor

  |  30 March 2024 3:56 AM GMT

  • whatsapp
  • Telegram


ਕਿਨੌਰ, 30 ਮਾਰਚ, ਨਿਰਮਲ : ਹਿਮਾਚਲ ਦੇ ਕਿਨੌਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਐਚਆਰਟੀਸੀ ਦੀ ਬੱਸ ਕਿਨੌਰ ਦੇ ਨਾਕੋ ਨੇੜੇ ਬਰਫ਼ ’ਤੇ ਤਿਲਕਣ ਕਾਰਨ ਸੜਕ ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਮਿਲੀ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਐਚਆਰਟੀਸੀ ਦੀ ਬੱਸ ਨੰਬਰ ਐਚਪੀ-25ਏ-5384 ਸਮਦੋ ਤੋਂ ਰੇਕਾਂਗਪਿਓ ਜਾ ਰਹੀ ਸੀ। ਇਸ ਦੌਰਾਨ ਬੱਸ ਬਰਫ਼ ’ਤੇ ਫਿਸਲ ਕੇ ਸੜਕ ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਖਾਈ ਵਿੱਚ ਜਾ ਡਿੱਗੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸ ਦਈਏ ਕਿ ਬੱਸ ਪਲਟਦਿਆਂ ਹੀ ਕੁਝ ਸਮੇਂ ਲਈ ਮੌਕੇ ਤੇ ਰੌਲਾ ਪੈ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਬੱਸ ‘ਚੋਂ ਕੱਢ ਕੇ ਰੇਕਾਂਗਪਿਓ ਹਸਪਤਾਲ ਪਹੁੰਚਾਇਆ।

ਟਰਾਂਸਪੋਰਟ ਕਾਰਪੋਰੇਸ਼ਨ ਦੇ ਇੰਸਪੈਕਟਰ ਗੋਪਾਲ ਨੇਗੀ ਨੇ ਦੱਸਿਆ ਕਿ ਬੱਸ ਡਰਾਈਵਰ ਮਨਜੀਤ ਅਤੇ ਕੰਡਕਟਰ ਅਵਿਨਾਸ਼ ਸਮੇਤ ਸਾਰੇ 12 ਯਾਤਰੀ ਸੁਰੱਖਿਅਤ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਕਿਨੌਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਅਜਿਹੇ ‘ਚ ਸੜਕਾਂ ਤੇ ਆਵਾਜਾਈ ਖਤਰਨਾਕ ਸਾਬਤ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ

ਪਠਾਨਕੋਟ ਵਿਚ ਦੋ ਗੁੱਟਾਂ ਵਿਚਾਲੇ ਗੋਲੀਆਂ ਚੱਲ ਗਈਆਂ। ਇਸ ਹਮਲੇ ਦੌਰਾਨ ਛੇ ਗੋਲੀਆਂ ਚਲਾਈਆਂ ਗਈਆਂ, ਦੋ ਵਿਅਕਤੀਆਂ ਨੂੰ ਤਿੰਨ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਠਾਨਕੋਟ ਦੇ ਸਰਨਾ ਇਲਾਕੇ ’ਚ ਦੋ ਗੁੱਟਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਤਿੰਨ ਲੋਕਾਂ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਛੇ ਗੋਲੀਆਂ ਚਲਾਈਆਂ ਗਈਆਂ। ਦੋ ਵਿਅਕਤੀਆਂ ਨੂੰ ਤਿੰਨ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਦੋਵਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਹੈ। ਤੀਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Next Story
ਤਾਜ਼ਾ ਖਬਰਾਂ
Share it