11 ਲੱਖ ਲੋਕਾਂ ਨੂੰ ਤੁਰਤ ਫਲਸਤੀਨ ਛੱਡਣ ਦੇ ਹੁਕਮ
ਯੇਰੂਸ਼ਲਮ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜ਼ਮੀਨੀ ਹਮਲਾ ਕਰਨ ਲਈ ਕਾਹਲੀ ਇਜ਼ਰਾਈਲ ਫੌਜ ਵੱਲੋਂ ਗਾਜ਼ਾ ਸ਼ਹਿਰ ਪੂਰੀ ਤਰ੍ਹਾਂ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਫਲਸਤੀਨੀਆਂ ਨੂੰ ਸਿਰਫ 24 ਘੰਟੇ ਦਾ ਸਮਾਂ ਦਿਤਾ ਗਿਆ ਕਿ ਉਹ ਗਾਜ਼ਾ ਪੱਟੀ ਦਾ ਉਤਰੀ ਇਲਾਕਾ ਛੱਡ ਕੇ ਦੱਖਣ ਵੱਲ ਚਲੇ ਜਾਣ। ਉਧਰ ਹਮਾਸ ਵੱਲੋਂ ਫਲਸਤੀਨੀਆਂ ਨੂੰ ਆਪਣੇ ਘਰਾਂ ਵਿਚ […]
By : Hamdard Tv Admin
ਯੇਰੂਸ਼ਲਮ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜ਼ਮੀਨੀ ਹਮਲਾ ਕਰਨ ਲਈ ਕਾਹਲੀ ਇਜ਼ਰਾਈਲ ਫੌਜ ਵੱਲੋਂ ਗਾਜ਼ਾ ਸ਼ਹਿਰ ਪੂਰੀ ਤਰ੍ਹਾਂ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਫਲਸਤੀਨੀਆਂ ਨੂੰ ਸਿਰਫ 24 ਘੰਟੇ ਦਾ ਸਮਾਂ ਦਿਤਾ ਗਿਆ ਕਿ ਉਹ ਗਾਜ਼ਾ ਪੱਟੀ ਦਾ ਉਤਰੀ ਇਲਾਕਾ ਛੱਡ ਕੇ ਦੱਖਣ ਵੱਲ ਚਲੇ ਜਾਣ। ਉਧਰ ਹਮਾਸ ਵੱਲੋਂ ਫਲਸਤੀਨੀਆਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਆਖਿਆ ਗਿਆ ਹੈ। ਤਾਜ਼ਾ ਹਾਲਾਤ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਆਮ ਲੋਕਾਂ ਦੀ ਸੁਰੱਖਿਆ ਪ੍ਰਤੀ ਚਿੰਤਤ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਨਾ ਸਿਰਫ ਲੱਖਾਂ ਲੋਕਾਂ ਉਜਾੜੇ ਦਾ ਸ਼ਿਕਾਰ ਹੋਣਗੇ ਬਲਕਿ ਮੌਤਾਂ ਦੀ ਗਿਣਤੀ ਕਰਨੀ ਔਖੀ ਜਾਵੇਗੀ।
ਹਮਾਸ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਦਿਤੀ
ਇਜ਼ਰਾਇਲੀ ਫੌਜ ਦੇ ਹੁਕਮ ਆਉਣ ਮਗਰੋਂ ਆਮ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਆਪਣੇ ਘਰ-ਬਾਰ ਛੱਡ ਕੇ ਉਹ ਕਿਥੇ ਜਾਣਗੇ, ਇਸ ਬਾਰੇ ਕੋਈ ਧਿਰ ਸੋਚਣ ਨੂੰ ਤਿਆਰ ਨਹੀਂ। ਫੌਜ ਨੇ ਚਿਤਾਵਨੀ ਦਿਤੀ ਹੈ ਕਿ ਇਲਾਕਾ ਖਾਲੀ ਕਰਨਾ ਹੀ ਫਲਸਤੀਨੀਆਂ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਹੈ। ਦੂਜੇ ਪਾਸੇ ਇਲਾਕੇ ’ਤੇ ਕਾਬਜ਼ ਹਮਾਸ ਵੱਲੋਂ ਹੁਕਮਾਂ ਨੂੰ ਰੱਦ ਕਰਦਿਆਂ ਲੋਕਾਂ ਨੂੰ ਡਟ ਰਹਿਣਦਾ ਸੱਦਾ ਦਿਤਾ ਜਾ ਰਿਹਾ ਹੈ।