ਸ੍ਰੀ ਲੰਕਾਂ ਨੂੰ ਹਰਾ ਕੇ ਭਾਰਤੀ ਟੀਮ ਏਸ਼ੀਆ ਕੱਪ 2023 ਦੇ ਫਾਈਨਲ 'ਚ ਪਹੁੰਚੀ
ਨਵੀਂ ਦਿੱਲੀ 13 ਸਤੰਬਰ (ਹਮਦਰਦ ਬਿਊਰੋ):-ਏਸ਼ੀਆਂ ਕੱਪ 2023 ਦੇ ਸੁਪਰ 4 ਰਾਊਂਡ ‘ਚ ਮੰਗਲਵਾਰ 12 ਸਤੰਬਰ 2023 ਨੂੰ ਹੋਏ ਭਾਰਤ ਤੇ ਸ੍ਰੀ ਲੰਕਾਂ ਦੀ ਟੀਮ ਵਿਚਕਾਰ ਹੋਏ ਮੁਕਾਬਲੇ ‘ਚ ਭਾਰਤ ਨੇ 41 ਰਨਾਂ ਨਾਲ ਇਹ ਮੈਚ ਜਿੱਤ ਲਿਆ।ਭਾਰਤ ਏਸ਼ੀਆਂ ਕੱਪ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਮੈਚ ਜਿੱਤਣ ਦੇ ਨਾਲ ਹੀ ਭਾਰਤ ਦੀ ਟੀਮ ਏਸ਼ੀਆਂ […]
By : Hamdard Tv Admin
ਨਵੀਂ ਦਿੱਲੀ 13 ਸਤੰਬਰ (ਹਮਦਰਦ ਬਿਊਰੋ):-ਏਸ਼ੀਆਂ ਕੱਪ 2023 ਦੇ ਸੁਪਰ 4 ਰਾਊਂਡ ‘ਚ ਮੰਗਲਵਾਰ 12 ਸਤੰਬਰ 2023 ਨੂੰ ਹੋਏ ਭਾਰਤ ਤੇ ਸ੍ਰੀ ਲੰਕਾਂ ਦੀ ਟੀਮ ਵਿਚਕਾਰ ਹੋਏ ਮੁਕਾਬਲੇ ‘ਚ ਭਾਰਤ ਨੇ 41 ਰਨਾਂ ਨਾਲ ਇਹ ਮੈਚ ਜਿੱਤ ਲਿਆ।ਭਾਰਤ ਏਸ਼ੀਆਂ ਕੱਪ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਮੈਚ ਜਿੱਤਣ ਦੇ ਨਾਲ ਹੀ ਭਾਰਤ ਦੀ ਟੀਮ ਏਸ਼ੀਆਂ ਕੱਪ 2023 ਦੇ ਫਾਈਨਲ ਵਿਚ ਪਹੁੰਚ ਗਈ ਹੈ। ਮੈਚ ਦੌਰਾਨ ਈਸ਼ਾਨ ਨੇ 33, ਰਾਹੁਲ ਨੇ 39, ਸੁਭਮਨ ਗਿੱਲ ਨੇ 19, ਪਟੇਲ ਨੇ 26 ਰਨ ਬਣਾਏ ਇਸ ਤੋਂ ਇਲਾਵਾ ਹੋਰ ਕੋਈ ਵੀ ਖਿਡਾਰੀ 10 ਤੋਂ ਵੱਧ ਰਨ ਨਹੀਂ ਬਣਾ ਸਕਿਆ। ਕੈਪਟਨ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਖੇਡੇ ਇਸ ਮੈਚ ਨੇ ਭਾਰਤ ਦੀ ਟੀਮ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਨੂੰ ਕੱਲ੍ਹ ਭਾਰਤ ਨੇ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਸ੍ਰੀ ਲੰਕਾਂ ਨੇ ਬੰਗਲਾ ਦੇਸ਼ ਨੂੰ ਹਰਾ ਕੇ ਅੱਜ ਦਾ ਮੈਚ ਖੇਡਿਆ ਸੀ। ਦੁਨੀਆਂ ਭਰ ਵਿਚ ਵੱਸਦੇ ਭਾਰਤੀਆਂ ਨੂੰ ਇਸ ਜਿੱਤ ਨੇ ਬਹੁਤ ਖੁਸ਼ੀ ਹੋਈ ਹੈ ਅਤੇ ਕਈ ਥਾਵਾਂ ਤੇ ਜਸ਼ਨ ਮਨਾਏ ਗਏ।