Begin typing your search above and press return to search.

ਲੁਧਿਆਣਾ ’ਚ ਮਰਿਆ ਹੋਇਆ ਪੁਲਿਸ ਮੁਲਾਜ਼ਮ ਹੋ ਗਿਆ ਜ਼ਿੰਦਾ!

ਲੁਧਿਆਣਾ, 20 ਸਤੰਬਰ : ਲੁਧਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਵਿਅਕਤੀ ਨੂੰ ਜਦੋਂ ਪੋਸਟਮਾਰਟਮ ਦੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਰੀਰ ਵਿਚ ਹਲਚਲ ਹੁੰਦੀ ਦੇਖ ਸਾਰਿਆਂ ਦੇ ਹੋਸ਼ ਉਡ ਗਏ, ਦੇਖਿਆ ਤਾਂ ਉਸ ਦੀ ਨਬਜ਼ ਚੱਲ ਰਹੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ […]

ਲੁਧਿਆਣਾ ’ਚ ਮਰਿਆ ਹੋਇਆ ਪੁਲਿਸ ਮੁਲਾਜ਼ਮ ਹੋ ਗਿਆ ਜ਼ਿੰਦਾ!
X

Police man Manpreet

Hamdard Tv AdminBy : Hamdard Tv Admin

  |  20 Sept 2023 10:46 AM IST

  • whatsapp
  • Telegram

ਲੁਧਿਆਣਾ, 20 ਸਤੰਬਰ : ਲੁਧਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਵਿਅਕਤੀ ਨੂੰ ਜਦੋਂ ਪੋਸਟਮਾਰਟਮ ਦੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਰੀਰ ਵਿਚ ਹਲਚਲ ਹੁੰਦੀ ਦੇਖ ਸਾਰਿਆਂ ਦੇ ਹੋਸ਼ ਉਡ ਗਏ, ਦੇਖਿਆ ਤਾਂ ਉਸ ਦੀ ਨਬਜ਼ ਚੱਲ ਰਹੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ’ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ, ਜਦਕਿ ਡਾਕਟਰਾਂ ਵੱਲੋਂ ਸਾਰੇ ਇਲਜ਼ਾਮਾਂ ਨੂੰ ਨਾਕਾਰਿਆ ਜਾ ਰਿਹਾ ਏ।

ਲੁਧਿਆਣਾ ਵਿਖੇ ਉਸ ਸਮੇਂ ਸਾਰੇ ਲੋਕ ਹੈਰਾਨ ਹੋ ਗਏ ਜਦੋਂ ਇਕ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਇਕ ਵਿਅਕਤੀ ਜ਼ਿੰਦਾ ਹੋ ਗਿਆ। ਦਰਅਸਲ ਪੁਲਿਸ ਕਰਮਚਾਰੀ ਮਨਪ੍ਰੀਤ ਸਿੰਘ ਨੂੰ ਕਿਸੇ ਜ਼ਹਿਰੀਲੇ ਕੀੜੇ ਦੇ ਕੱਟਣ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਪਰਿਵਾਰਕ ਮੈਂਬਰਾਂ ਦਾ ਦਾਅਵਾ ਏ ਕਿ ਹਸਪਤਾਲ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਗਈ ਤਾਂ ਉਹ ਲਾਸ਼ ਨੂੰ ਲੈ ਕੇ ਜਦੋਂ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਲਿਜਾ ਰਹੇ ਸੀ ਤਾਂ ਉਸ ਦੇ ਨਾਲ ਜਾ ਰਹੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਉਸ ਦੇ ਸਰੀਰ ਵਿਚ ਹਲਚਲ ਦਿਖਾਈ ਦਿੱਤੀ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਦੀ ਨਬਜ਼ ਚੱਲ ਰਹੀ ਸੀ।

ਹੁਣ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ’ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਉਧਰ ਡਾਕਟਰ ਨੇ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਆਖਿਆ ਕਿ ਉਨ੍ਹਾਂ ਨੇ ਮਨਪ੍ਰੀਤ ਨੂੰ ਜ਼ਿੰਦਾ ਪਰਿਵਾਰ ਦੇ ਹਵਾਲੇ ਕੀਤਾ, ਇਹ ਜ਼ਰੂਰ ਆਖਿਆ ਸੀ ਕਿ ਉਸ ਦੇ ਬਚਣ ਦੇ ਚਾਂਸ ਨਹੀਂ।

ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਕਸ਼ਮੀਰ ਸਿੰਘ ਢਿੱਲੋਂ ਆਖਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜੇਕਰ ਅਣਗਹਿਲੀ ਸਾਬਤ ਹੋਈ ਤਾਂ ਸਬੰਧਤ ਹਸਪਤਾਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਮਨਪ੍ਰੀਤ ਦੇ ਅੰਤਿਮ ਸਸਕਾਰ ਲਈ ਪਿੰਡ ਵਿਚ ਚਿਤਾ ਵੀ ਤਿਆਰ ਕੀਤੀ ਜਾ ਰਹੀ ਸੀ ਪਰ ਇਸੇ ਦੌਰਾਨ ਜਦੋਂ ਉਸ ਦੇ ਜ਼ਿੰਦਾ ਹੋਣ ਦੀ ਖ਼ਬਰ ਮਿਲੀ ਤਾਂ ਸੁਣ ਕੇ ਸਾਰਿਆਂ ਦੇ ਹੋਸ਼ ਉਡ ਗਏ। ਫਿਲਹਾਲ ਮਨਪ੍ਰੀਤ ਸਿੰਘ ਨੂੰ ਡੀਐਮਸੀ ਵਿਚ ਦਾਖ਼ਲ ਕਰਵਾਇਆ ਗਿਆ ਏ, ਜਿੱਥੇ ਉਸ ਦੀ ਹਾਲਤ ਪਹਿਲਾਂ ਨਾਲੋਂ ਕੁੱਝ ਠੀਕ ਦੱਸੀ ਜਾ ਰਹੀ ਐ।

Next Story
ਤਾਜ਼ਾ ਖਬਰਾਂ
Share it