Begin typing your search above and press return to search.

ਮ੍ਰਿਤਕ ਗਗਨਦੀਪ ਦੀ ਮੌਤ ਸਮੇਂ ਬੈਰੀ ਸ਼ਹਿਰ ‘ਚ ਉਸ ਦੀ ਪਤਨੀ ਕੰਮ ਤੇ ਗਈ ਹੋਈ ਸੀ

ਟਰਾਂਟੋ 13 ਸਤੰਬਰ (ਹਮਦਰਦ ਬਿਊਰੋ):-ਜਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ 6 ਦਿਨ ਪਹਿਲਾਂ ਕੈਨੇਡਾ ਪਹੁੰਚੇ ਗਗਨਦੀਪ ਸਿੰਘ ਉਰਫ ਗੱਗੂ ਦੀ 12 ਸਤੰਬਰ ਨੂੰ ਟਰਾਂਟੋ ਲਾਗਲੇ ਬੈਰੀ ਸ਼ਹਿਰ ਵਿਖੇ ਅਚਾਨਕ ਮੌਤ ਹੋ ਗਈ ਸੀ। ਹਮਦਰਦ ਨੂੰ ਮਿਲੀ ਖਬਰ ਅਨੁਸਾਰ ਟਰਾਂਟੋ ਲੱਗਭਗ 100 ਕਿਲੋਮੀਟਰ ਦੂਰ ਬੈਰੀ ਸ਼ਹਿਰ ਵਿਖੇ ਗਗਨਦੀਪ ਸਿੰਘ ਉਰਫ ਗੱਗੂ ਦੀ ਉਸ ਸਮੇਂ ਮੌਤ ਹੋਈ […]

ਮ੍ਰਿਤਕ ਗਗਨਦੀਪ ਦੀ ਮੌਤ ਸਮੇਂ ਬੈਰੀ ਸ਼ਹਿਰ ‘ਚ ਉਸ ਦੀ ਪਤਨੀ ਕੰਮ ਤੇ ਗਈ ਹੋਈ ਸੀ
X

Hamdard Tv AdminBy : Hamdard Tv Admin

  |  12 Sept 2023 9:10 PM IST

  • whatsapp
  • Telegram

ਟਰਾਂਟੋ 13 ਸਤੰਬਰ (ਹਮਦਰਦ ਬਿਊਰੋ):-ਜਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ 6 ਦਿਨ ਪਹਿਲਾਂ ਕੈਨੇਡਾ ਪਹੁੰਚੇ ਗਗਨਦੀਪ ਸਿੰਘ ਉਰਫ ਗੱਗੂ ਦੀ 12 ਸਤੰਬਰ ਨੂੰ ਟਰਾਂਟੋ ਲਾਗਲੇ ਬੈਰੀ ਸ਼ਹਿਰ ਵਿਖੇ ਅਚਾਨਕ ਮੌਤ ਹੋ ਗਈ ਸੀ। ਹਮਦਰਦ ਨੂੰ ਮਿਲੀ ਖਬਰ ਅਨੁਸਾਰ ਟਰਾਂਟੋ ਲੱਗਭਗ 100 ਕਿਲੋਮੀਟਰ ਦੂਰ ਬੈਰੀ ਸ਼ਹਿਰ ਵਿਖੇ ਗਗਨਦੀਪ ਸਿੰਘ ਉਰਫ ਗੱਗੂ ਦੀ ਉਸ ਸਮੇਂ ਮੌਤ ਹੋਈ ਜਦੋਂ ਉਸ ਦੀ ਪਤਨੀ ਸ਼ਮੀ ਆਪਣੀ ਸ਼ਿਫਟ ਲਗਾਉਣ ਗਈ ਸੀ ਤੇ ਉਹ ਘਰ ਵਿਚ ਇਕੱਲਾ ਅਰਾਮ ਕਰ ਰਿਹਾ ਸੀ। ਅਚਾਨਕ ਹੋਈ ਇਸ ਮੌਤ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਬੈਰੀ ਦੀ ਪੁਲੀਸ ਨੇ ਗਗਨਦੀਪ ਦੀ ਲਾਸ਼ ਕਬਜ਼ੇ ‘ਚ ਲੈ ਕੇ ਉਸ ਦਾ ਪੋਸਟ ਮਾਰਟਮ ਕਰਵਉਣ ਲਈ ਭੇਜਿਆ ਹੈ ਜਿਸ ਤੋਂ ਉਸ ਦੀ ਰਿਪੋਰਟ ਆਉਣ ਤੇ ਪਤਾ ਚੱਲੇਗਾ। ਗਗਨਦੀਪ ਸਿੰਘ ਜਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ ਪਿਤਾ ਮੋਹਨ ਲਾਲ ਤੇ ਮਾਂ ਸੀਮਾ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਵਿਆਹ ਪਿੰਡ ਸੌਫੀ ਦੀ ਲੜਕੀ ਸ਼ਮੀ ਨਾਲ ਨਵੰਬਰ 2021 ‘ਚ ਹੋਇਆ ਸੀ। ਗਗਨਦੀਪ ਦੀ ਪਤਨੀ ਦਸੰਬਰ 2021 ‘ਚ ਹੀ ਕੈਨੇਡਾ ਆ ਗਈ ਸੀ ਪਰ ਉਸ ਦੇ ਪਤੀ ਨੂੰ ਹੁਣ ਕੈਨੇਡਾ ਦਾ ਵੀਜ਼ਾ ਮਿਿਲਆ ਸੀ ਤੇ ਆਉਂਦੇ ਹੀ ਇਹ ਭਾਣਾ ਵਰਤ ਗਿਆ ਤੇ ਉਹ ਆਪਣੇ ਪਿਛੇ ਮਾਤਾ ਤੋਂ ਇਲਾਵਾ ਇਕ ਭੈਣ ਨੂੰ ਰੋਂਦਿਆਂ ਕੁਰਲਉਂਦਿਆਂ ਛੱਡ ਗਿਆ ਹੈ। ਗਗਨਦੀਪ ਦੀ ਪਤਨੀ ਦੇ ਬੈਰੀ ਸ਼ਹਿਰ ‘ਚ ਰਹਿੰਦੇ ਨਜ਼ਦੀਕੀ ਪਰਿਵਾਰ ਉਸ ਦੀ ਹਰ ਤਰ੍ਹਾਂ ਨਾਲ ਮੱਦਦ ਕਰ ਰਹੇ ਹਨ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਵਾਪਿਸ ਪੰਜਾਬ ਲਿਆਉਣ ਲਈ ਗੁਹਾਰ ਲਗਾਈ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it