ਮੁੱਖ ਮੰਤਰੀ ਦਾ ਮਨਾਇਆਂ ਜਨਮ ਦਿਨ : ਨੌਜਵਾਨਾਂ ਨੇ ਕੀਤਾ ਖ਼ੂਨ ਦਾਨ
ਚੰਡੀਗੜ੍ਹ, 17 ਅਕਤੂਬ (ਪ੍ਰਵੀਨ ਕੁਮਾਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ 50 ਵਾਂ ਜਨਮ ਦਿਨ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਮਨਾਇਆ। ਮੁੱਖ ਮੰਤਰੀ ਦੇ ਜਨਮ ਦਿਨ ਇਕ ਅਲੱਗ ਤਰੀਕੇ ਨਾਲ ਮਨਾਉਂਣ ’ਚ ਪੰਜਾਬ ਦੇ ਨੌਜਵਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਉਨ੍ਹਾਂ ਨੌਜਵਾਨਾਂ ਦਾ […]
By : Editor (BS)
ਚੰਡੀਗੜ੍ਹ, 17 ਅਕਤੂਬ (ਪ੍ਰਵੀਨ ਕੁਮਾਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ 50 ਵਾਂ ਜਨਮ ਦਿਨ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਮਨਾਇਆ। ਮੁੱਖ ਮੰਤਰੀ ਦੇ ਜਨਮ ਦਿਨ ਇਕ ਅਲੱਗ ਤਰੀਕੇ ਨਾਲ ਮਨਾਉਂਣ ’ਚ ਪੰਜਾਬ ਦੇ ਨੌਜਵਾਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਉਨ੍ਹਾਂ ਨੌਜਵਾਨਾਂ ਦਾ ਇਹ ਅੰਦਾਜ਼ ਬਹੁਤ ਵਧੀਆ ਸੀ।
ਪੰਜਾਬ ਦੇ ਸੀ.ਐਮ. ਭਗਵੰਤ ਮਾਨ ਦਾ ਜਨਮ ਦਿਨ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਤੌਜ ਆਪਣੇ ਹੀ ਘਰ ਵਿੱਚ ਮਨਾਇਆ ਗਿਆ। ਉੱਥੇ ਹੀ ਨੌਜਵਾਨਾਂ ਨੇ ਖ਼ੂਨ ਦਾਨ ਕਰ ਉਨ੍ਹਾਂ ਦਾ ਜਨਮ ਦਿਨ ਮਨਾਇਆ। ਜਿਸ ਨਾਲ ਉਨ੍ਹਾਂ ਮਾਨਵਤਾ ਦੀ ਸੇਵਾ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖ਼ੂਨ ਦਾਨ ਨੂੰ ਸਭ ਵੱਡੀ ਸੇਵਾ ਦੱਸਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਹਰੇਕ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਬਚਾਇਆਂ ਜਾ ਸਕਦੀਆਂ ਹਨ। ਉਨ੍ਹਾਂ ਨੌਜਵਾਨਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੇ ਬਹੁਤ ਵਧੀਆਂ ਕੰਮ ਕੀਤਾ ਹੈ ਜਿਸ ਕਰਕੇ ਖ਼ੂਨ ਦਾਨ ਕਰਨ ਤੋਂ ਪਿੱਛੇ ਨਾ ਰਹਿ ਜਾਣ। ਉਨ੍ਹਾਂ ਇਹ ਕੰਮ ਕਰ ਮਾਨਵਤਾ ਦੀ ਸੇਵਾ ਸੱਚੀ ਸੇਵਾ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਕਿ ਅੱਜ ਵੱਡੀ ਗਿਣਤੀ ਵਿਚ ਨੌਜਵਾਨ ਖ਼ੂਨ ਦਾਨ ਕਰਨ ਲਈ ਅੱਗੇ ਆਏ। ਇਸ ਨਾਲ ਖ਼ੂਨ ਦੇ ਲੋੜੀਦੇ ਭੰਡਾਰ ਨੂੰ ਯਕੀਨੀ ਬਣਾਇਆ ਜਾ ਸਕੇ ’ਤੇ ਲੋੜ ਪੈਣ ਤੇ ਕਈਆਂ ਦੀ ਜਾਨ ਬਚਾਈ ਜਾ ਸਕੇ।