ਬੈਂਕਾਂ ਦੇ ਲੈਣ ਦੇਣ ’ਤੇ ਚੋਣ ਕਮਿਸ਼ਨ ਰੱਖੇਗਾ ਨਜ਼ਰ
10 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ ਦੇਣ ਨਾਲ ਜੁੜੀ ਸਾਰੀ ਡਿਟੇਲ ਚੋਣ ਦਫ਼ਤਰ ਵਿਚ ਦੇਣੀ ਪਵੇਗੀਚੰਡੀਗੜ੍ਹ 18 ਮਾਰਚ, ਨਿਰਮਲ : ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਹੁਣ ਬੈਂਕਾਂ ਦੇ ਲੈਣ ਦੇਣ ’ਤੇ ਚੋਣ ਕਮਿਸ਼ਨ ਨਜ਼ਰ ਰੱਖੇਗਾ। ਅੱਜ ਤੋਂ ਸਾਰੇ ਬੈਂਕਾਂ ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ ਦੇਣ ਨਾਲ ਜੁੜੀ ਸਾਰੀ ਡਿਟੇਲ ਅਪਣੇ […]
By : Editor Editor
10 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ ਦੇਣ ਨਾਲ ਜੁੜੀ ਸਾਰੀ ਡਿਟੇਲ ਚੋਣ ਦਫ਼ਤਰ ਵਿਚ ਦੇਣੀ ਪਵੇਗੀ
ਚੰਡੀਗੜ੍ਹ 18 ਮਾਰਚ, ਨਿਰਮਲ : ਚੋਣ ਜ਼ਾਬਤਾ ਲੱਗਣ ਦੇ ਨਾਲ ਹੀ ਹੁਣ ਬੈਂਕਾਂ ਦੇ ਲੈਣ ਦੇਣ ’ਤੇ ਚੋਣ ਕਮਿਸ਼ਨ ਨਜ਼ਰ ਰੱਖੇਗਾ। ਅੱਜ ਤੋਂ ਸਾਰੇ ਬੈਂਕਾਂ ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ ਦੇਣ ਨਾਲ ਜੁੜੀ ਸਾਰੀ ਡਿਟੇਲ ਅਪਣੇ ਜ਼ਿਲ੍ਹੇ ਦੇ ਚੋਣ ਦਫ਼ਤਰ ਵਿਚ ਦੇਣੀ ਹੋਵੇਗੀ। ਤਾਕਿ ਇਨ੍ਹਾਂ ਪੈਸਿਆਂ ਦੇ ਬਾਰੇ ਵਿਚ ਸਹੀ ਪੜਤਾਲ ਹੋ ਸਕੇ।
ਬੈਂਕਾਂ ਦੀ ਕੈਸ਼ ਵੈਨ ਵਿਚ ਬੈਂਕ ਤੋਂ ਇਲਾਵਾ ਕਿਸੇ ਤੀਜੇ ਧਿਰ ਦੀ ਰਕਮ ਨਹੀਂ ਜਾਵੇਗੀ। ਸਾਰੀ ਕੈਸ਼ ਲੈ ਜਾਣ ਵਾਲੀ ਆਊਟਸੋਰਸ ਏਜੰਸੀਆਂ ਨੂੰ ਕੰਪਨੀਆਂ ਦੁਆਰਾ ਕੀਤੇ ਗਏ ਨਕਦੀ ਦੇ ਬਿਓਰੇ, ਬੈਂਕਾਂ ਦੇ ਜਾਰੀ ਕੀਤੇ ਗਏ ਪੱਤਰ, ਦਸਤਾਵੇਜ਼ ਨਾਲ ਲੈ ਕੇ ਚੱਲਣਾ ਹੋਵੇਗਾ। ਇਨ੍ਹਾਂ ਵਿਚ ਜੋ ਮੁਲਾਜ਼ਮ ਤੈਨਾਤ ਹੋਣਗੇ, ਉਨ੍ਹਾਂ ਦੇ ਕੋਲ ਵੀ ਉਚਿਤ ਆਈ ਕਾਰਡ ਅਤੇ ਦਸਤਾਵੇਜ਼ ਰਹਿਣਗੇ। ਵੋਟ ਪ੍ਰਤੀਸ਼ਤ ਦਾ ਗਰਾਫ ਵਧਾਉਣ ਦੇ ਲਈ ਬੈਂਕਾਂ ਦੁਆਰਾ ਆਉਣ ਵਾਲੇ ਗਾਹਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਮੀਦਵਾਰਾਂ ਦੇ ਖ਼ਰਚ ਸਬੰਧੀ ਵੀ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। 10 ਹਜ਼ਾਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਲਈ ਉਮੀਦਵਾਰ ਦੇ ਕੋਲ ਖੁਦ ਜਾਂ ਅਪਣੇ ਏਜੰਟ ਦੁਆਰਾ ਸੰਚਾਲਿਤ ਖਾਤਾ ਹੋਣਾ ਚਾਹੀਦਾ। ਇਸ ਵਿਚ ਕਿਸੇ ਪਰਵਾਰਕ ਮੈਂਬਰ ਦਾ ਨਾਂ ਸ਼ਾਮਲ ਨਹੀਂ ਹੋਵੇਗਾ। ਬੈਂਕ ਖਾਤੇ ਦੇ ਜ਼ਰੀਏ ਹੀ ਖ਼ਰਚ ਕੀਤੇ ਜਾਣਗੇ। ਸਾਰੇ ਬੈਂਕਾਂ ਅਤੇ ਡਾਕ ਘਰਾਂ ਨੂੰ ਅਜਿਹੇ ਖਾਤੇ ਖੋਲਣੇ ਹੋਣਗੇ ਤਾਕਿ ਉਮੀਦਵਾਰਾਂ ਨੂੰ ਜ਼ਰੂਰੀ ਮਦਦ ਮਿਲ ਸਕੇ। ਇਸ ਤਰ੍ਹਾਂ ਉਮੀਦਵਾਰ ਨੂੰ ਦਸ ਹਜ਼ਾਰ ਤੋਂ ਜ਼ਿਆਦਾ ਕੋਈ ਫੰਡ ਜਾਂ ਕਰਜ਼ ਨਕਦੀ ਦੇ ਰੂਪ ਵਿਚ ਨਹੀਂ ਦਿੱਤਾ ਜਾ ਸਕਦਾ
ਇਹ ਖ਼ਬਰ ਵੀ ਪੜ੍ਹੋ
ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਏ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਦ ਸਲਟਸਕੀ ਤੀਜੇ ਅਤੇ ਚੌਥੇ ਸਥਾਨ ’ਤੇ ਰਹੇ।
ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ, ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਉਨ੍ਹਾਂ ਰੂਸ-ਨਾਟੋ ਵਿਵਾਦ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋ ਜਾਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਕੁਝ ਚਾਹੇਗਾ।
ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਹ 2008 ਤੱਕ ਇਸ ਅਹੁਦੇ ’ਤੇ ਰਹੇ। 2012 ਵਿੱਚ ਤਤਕਾਲੀ ਰਾਸ਼ਟਰਪਤੀ ਮੇਦਵੇਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ। ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ ’ਚ ਵਾਪਸੀ ਕੀਤੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਾਸ਼ਟਰਪਤੀ ਦੇ ਅਹੁਦੇ ’ਤੇ ਕਾਬਜ਼ ਹਨ।
ਰੂਸ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਲਗਾਤਾਰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਕਾਰਨ 8 ਮਈ 2008 ਨੂੰ ਪੁਤਿਨ ਨੇ ਆਪਣੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੂੰ ਰੂਸ ਦਾ ਰਾਸ਼ਟਰਪਤੀ ਬਣਾ ਦਿੱਤਾ ਅਤੇ ਖੁਦ ਪ੍ਰਧਾਨ ਮੰਤਰੀ ਬਣ ਗਏ। ਨਵੰਬਰ 2008 ਵਿੱਚ ਦਮਿਤਰੀ ਨੇ ਰਾਸ਼ਟਰਪਤੀ ਦੀ ਮਿਆਦ 4 ਤੋਂ ਵਧਾ ਕੇ 6 ਸਾਲ ਕਰਨ ਲਈ ਸੰਵਿਧਾਨ ਵਿੱਚ ਸੋਧ ਕੀਤੀ।
ਇਸ ਤੋਂ ਬਾਅਦ 2012 ’ਚ ਪੁਤਿਨ ਫਿਰ ਤੋਂ ਰੂਸ ਦੇ ਰਾਸ਼ਟਰਪਤੀ ਬਣੇ। ਉਸ ਨੇ ਰਾਸ਼ਟਰਵਾਦ ਨੂੰ ਲਗਾਤਾਰ ਅੱਗੇ ਵਧਾਇਆ ਅਤੇ ਦੇਸ਼ ਦੇ ਲੋਕਾਂ ਨੂੰ ਸੋਵੀਅਤ ਸੰਘ ਦਾ ਪ੍ਰਭਾਵ ਵਾਪਸ ਲੈਣ ਦੇ ਸੁਪਨੇ ਦਿਖਾਏ। 2014 ਵਿੱਚ, ਪੁਤਿਨ ਨੇ ਹਮਲਾ ਕੀਤਾ ਅਤੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ।
ਜਨਵਰੀ 2020 ਵਿੱਚ, ਪੁਤਿਨ ਨੇ ਇੱਕ ਸੰਵਿਧਾਨਕ ਸੋਧ ਦੁਆਰਾ ਰਾਸ਼ਟਰਪਤੀ ਦੀ ਦੋ-ਮਿਆਦ ਦੀ ਸੀਮਾ ਨੂੰ ਖਤਮ ਕਰ ਦਿੱਤਾ। ਇਸ ਨੂੰ ਸਹੀ ਸਾਬਤ ਕਰਨ ਲਈ ਪੁਤਿਨ ਨੇ ਰਾਏਸ਼ੁਮਾਰੀ ਕਰਵਾਈ।
ਇਸ ਨਾਲ ਪੁਤਿਨ ਲਈ 2036 ਤੱਕ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ। ਇਸ ਨਾਲ ਪੁਤਿਨ ਲਗਭਗ ਤਿੰਨ ਦਹਾਕਿਆਂ ਤੱਕ ਸੋਵੀਅਤ ਸੰਘ ’ਤੇ ਸ਼ਾਸਨ ਕਰਨ ਵਾਲੇ ਸਟਾਲਿਨ ਤੋਂ ਅੱਗੇ ਨਿਕਲ ਜਾਣਗੇ।