ਬੀ.ਸੀ. ਦੇ ਗੈਂਗਸਟਰ ਅਮਨਦੀਪ ਕੰਗ ਨੇ ਕਬੂਲ ਕੀਤਾ ਨਸ਼ਾ ਤਸਕਰੀ ਦਾ ਗੁਨਾਹ
ਵੈਨਕੂਵਰ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਗੈਂਗਸਟਰ ਅਮਨਦੀਪ ਕੰਗ ਨੇ ਦੋ ਸਾਲ ਅਦਾਲਤ ਵਿਚ ਪੇਸ਼ੀਆਂ ਭੁਗਤਣ ਮਗਰੋਂ ਨਸ਼ਾ ਤਸਕਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਕਰ ਲਏ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਜਸਕੀਰਤ ਕਾਲਕਟ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਮਈ 2021 ਵਿਚ ਉਸ ਦਾ ਗੋਲੀਆਂ ਮਾਰ ਕੇ ਕਤਲ […]
By : Editor Editor
ਵੈਨਕੂਵਰ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਗੈਂਗਸਟਰ ਅਮਨਦੀਪ ਕੰਗ ਨੇ ਦੋ ਸਾਲ ਅਦਾਲਤ ਵਿਚ ਪੇਸ਼ੀਆਂ ਭੁਗਤਣ ਮਗਰੋਂ ਨਸ਼ਾ ਤਸਕਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਕਰ ਲਏ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਜਸਕੀਰਤ ਕਾਲਕਟ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਮਈ 2021 ਵਿਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਅਦਾਲਤੀ ਸੁਣਵਾਈ ਦੌਰਾਨ ਅਮਨਦੀਪ ਕੰਗ ਮੁਜਰਮਾਂ ਦੇ ਕਟਹਿਰੇ ਵਿਚ ਖੜ੍ਹਾ ਨਜ਼ਰ ਆਇਆ ਅਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੀ ਮਰਜ਼ੀ ਨਾਲ ਗੁਨਾਹ ਕਬੂਲ ਕੀਤਾ ਹੈ ਤਾਂ ਹਾਂ ਵਿਚ ਸਿਰ ਹਿਲਾਇਆ।
2 ਸਾਲ ਤੋਂ ਅਦਾਲਤ ਵਿਚ ਚੱਲ ਰਿਹਾ ਸੀ ਮੁਕੱਦਮਾ
ਅਮਨਦੀਪ ਕੰਗ ਨੇ ਹੈਰੋਇਨ, ਕੋਕੀਨ, ਮੈਥਮਫੈਟਾਮਿਨ ਅਤੇ ਫੈਂਟਾਨਿਲ ਵਰਗੇ ਨਸ਼ਿਆਂ ਦੀ ਤਸਕਰੀ ਕੀਤੀ। ਇਸ ਦੇ ਨਾਲ ਹੀ ਤਸਕਰੀ ਨੂੰ ਨੇਪਰੇ ਚਾੜ੍ਹਨ ਲਈ ਸਾਜ਼ਿਸ਼ ਵੀ ਘੜੀ। ਅਮਨਦੀਪ ਕੰਗ ਨੂੰ ਸਜ਼ਾ ਦਾ ਐਲਾਨ ਜਨਵਰੀ ਵਿਚ ਕੀਤਾ ਜਾ ਸਕਦਾ ਹੈ ਅਤੇ ਸਜ਼ਾ ਤੈਅ ਕਰਨ ਬਾਰੇ ਪਹਿਲੀ ਪੇਸ਼ੀ 10 ਜਨਵਰੀ ਨੂੰ ਹੋਵੇਗੀ। ਇਥੇ ਦਸਣਾ ਬਣਦਾ; ਹੈ ਕਿ ਕੌਂਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਬ੍ਰਦਰਜ਼ ਕੀਪਰਜ਼ ਗਿਰੋਹ ਵਿਰੁੱਧ ਤਿੰਨ ਦੀ ਸਾਲ ਦੀ ਪੜਤਾਲ ਮਗਰੋਂ ਦੋਸ਼ ਆਇਦ ਕੀਤੇ ਗਏ। ਅਮਨਦੀਪ ਕੰਗ ਨਾਲ ਨਾਮਜ਼ਦ ਜਸਕੀਰਤ ਕਾਲਕਟ ਦੇ ਕਾਤਲਾਂ ਬਾਰੇ ਅੱਜ ਤੱਕ ਪੁਲਿਸ ਕੋਈ ਸੁਰਾਗ ਨਹੀਂ ਲੱਭ ਸਕੀ। ਜਸਕੀਰਤ ਦੇ ਕਤਲ ਤੋਂ 10 ਦਿਨ ਬਾਅਦ ਹੀ ਕੈਲਗਰੀ ਵਿਖੇ ਉਸ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।