ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਅਸੋਸੀਏਸ਼ਨ ਦੀ 10ਵੀਂ ਗਾਲਾ ਨਾਈਟ ਬੇਹੱਦ ਸਫਲ ਰਹੀ
ਬਰੈਂਪਟਨ 20 ਨਵੰਬਰ (ਹਮਦਰਦ ਬਿਊਰੋ):-ਦੁਨੀਆਂ ਭਰ ਵਿਚ ਚੰਗਾ ਨਾਮਣਾ ਖੱਟ ਚੁੱਕੀ ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਅਸੋਸੀਏਸ਼ਨ ਦੀ ਬਰੈਂਪਟਨ ਵਿਖੇ ਬੀਤੇ ਸ਼ੁੱਕਰਵਾਰ 17 ਨਵੰਬਰ ਨੂੰ ਬਰੈਂਪਟਨ ‘ਚ ਰਿਵਰ ਸਟੋਨ ਕਮਿਊਨਿਟੀ ਸੈਂਟਰ ਵਿਖੇ ਗਾਲਾ ਨਾਈਟ ਮਨਾਈ ਗਈ। ਵਰਲਡ ਪੰਜਾਬੀ ਕਾਨਫਰੰਸਾਂ ਦੀ ਲੜ੍ਹੀਆਂ ਨਾਲ ਝੜੀਆਂ ਲਾਉਣ ਵਾਲੇ ਡਾਕਟਰ ਅਜੈਬ ਸਿੰਘ ਚੱਠਾ ਐਡਵੋਕੇਟ, ਡਾਕਟਰ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, […]
By : Hamdard Tv Admin
ਬਰੈਂਪਟਨ 20 ਨਵੰਬਰ (ਹਮਦਰਦ ਬਿਊਰੋ):-ਦੁਨੀਆਂ ਭਰ ਵਿਚ ਚੰਗਾ ਨਾਮਣਾ ਖੱਟ ਚੁੱਕੀ ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਅਸੋਸੀਏਸ਼ਨ ਦੀ ਬਰੈਂਪਟਨ ਵਿਖੇ ਬੀਤੇ ਸ਼ੁੱਕਰਵਾਰ 17 ਨਵੰਬਰ ਨੂੰ ਬਰੈਂਪਟਨ ‘ਚ ਰਿਵਰ ਸਟੋਨ ਕਮਿਊਨਿਟੀ ਸੈਂਟਰ ਵਿਖੇ ਗਾਲਾ ਨਾਈਟ ਮਨਾਈ ਗਈ। ਵਰਲਡ ਪੰਜਾਬੀ ਕਾਨਫਰੰਸਾਂ ਦੀ ਲੜ੍ਹੀਆਂ ਨਾਲ ਝੜੀਆਂ ਲਾਉਣ ਵਾਲੇ ਡਾਕਟਰ ਅਜੈਬ ਸਿੰਘ ਚੱਠਾ ਐਡਵੋਕੇਟ, ਡਾਕਟਰ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਡਾਕਟਰ ਰਮਨੀ ਬੱਤਰਾ ਦੀ ਅਗਵਾਈ ਹੇਠ ਕਰਵਾਈ ਗਾਲਾ ਨਾਈਟ ਵੱਡੀ ਗਿਣਤੀ ਵਿਚ ਮੈਂਬਰ ਸਾਹਿਬਾਨ ਤੇ ਹੋਰੲ ਮੈੰਂਬਰ ਪਹੰੁਚੇ।
ਗਾਲਾ ਨਾਈਟ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਤਾਰਾਨੇ ਨਾਲ ਹੋਈ ਇਸ ਉਪਰੰਤ ਸ਼੍ਰੋਮਣੀ ਪੱਤਰਕਾਰ,ਅਮਰ ਸਿੰਘ ਭੁੱਲਰ ਹਮਦਰਦ ਮੀਡੀਆ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੇ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਸ਼ਮਾ ਰੋਸ਼ਨ ਕਰਨ ਦੀ ਰਸ਼ਮ ਪ੍ਰਭਜੋਤ ਕੌਰ ਸੰਧੂ, ਤਾਹੀਰ ਅਸਲਮ ਗੋਰਾ ਟੈਗ ਟੀ.ਵੀ., ਸੰਜੀਤ ਸਿੰਘ ਨੇ ਨਿਭਾਈ।ਸਮਾਗਮ ਵਿਚ ਰਣਜੀਤ ਕੌਰ ਅਰੋੜਾ, ਪ੍ਰੀਤੀ, ਕਮਲ ਬਾਜਵਾ, ਮਇਸਾ ਖਾਨ, ਪਿਆਰਾ ਸਿੰਘ ਕੁਦੋਵਾਲ, ਵਕੀਲ ਪ੍ਰਭਜੋਤ ਸਿੰਘ ਰਾਠੋਲ, ਸ਼ਹੀਨਾ ਕੇਸ਼ਵਰ ਅਤੇ ਹਰਜੀਤ ਕੌਰ ਭੰਵਰਾ ਨੇ ਗੀਤ ਪੇਸ਼ ਕੀਤੇ।
ਡਾਂਸ ਦਿਵਸ ਗਰੁੱਪ ਨੇ ਬਾਲੀਵੁੱਡ ਡਾਂਸ ਕੀਤਾ ਤੇ ਦਰਸ਼ਕਾਂ ਨੂੰ ਕੀਲੀ ਰੱਖਿਆ। ਅਜਮੀਤ ਸਿੰਘ ਚੱਠਾ ਅਤੇ ਸਾਹਿਬ ਸਿੰਘ ਚੌਹਾਨ ਬੱਚਿਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਅਮਨ ਗਿੱਲ ਦੇ ਗਰੁੱਪ ਨੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਤੇ ਅਮਰ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਡਾਕਟਰ ਅਜੈਬ ਸਿੰਘ ਚੱਠਾ ਐਡਵੋਕੇਟ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਵਰਲਡ ਪੰਜਾਬੀ ਕਾਨਫਰੰਸਾਂ ਲਾਗਾਤਾਰ ਸਫਲ ਬਣਾ ਕੇ ਉਨ੍ਹਾਂ ਨੇ ਦੁਨੀਆਂ ਭਰ ਵਿਚ ਨਾਮਣਾ ਖੱਟਿਆ ਹੈ। ਉਹ ਜਾਣਦੇ ਹਨ ਕਿ ਤਰੀਕੇ ਨਾਲ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਕਾਲਾਕਾਰਾਂ ਨੂੰ ਕਿਵੇਂ ਪਲੇਟਫਾਰਮ ਤੇ ਇਕੱਠਿਆਂ ਕੀਤਾ ਜਾ ਸਕਦਾ ਹੈ। ਤਾਹਿਰ ਅਸਲਮ ਗੋਰਾ, ਹਲੀਮਾ ਸਾਦੀਆ ਤੇ ਸੰਜੀਤ ਸਿੰਘ ਨੇ ਅਜੈਬ ਸਿੰਘ ਚੱਠਾ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹਨ੍ਹਾਂ ਅਗਵਾਈ ਵਿਚ ਬਹੁਤ ਹੀ ਸਫਲ ਸਮਾਗਮ ਹੋਏ ਹਨ।
ਡਾਕਟਰ ਅਜੈਬ ਸਿੰਘ ਚੱਠਾ ਨੇ ਅਮਰ ਸਿੰਘ ਭੁੱਲਰ ਤੇ ਅਸਲਮ ਗੋਰਾ ਵਲੋਂ ਮੀਡੀਆ ਰਾਹੀਂ ਵਰਲਡ ਪੰਜਾਬੀ ਕਾਨਫਰੰਸਾਂ ਤੇ ਹੋਰ ਸਮਾਗਮਾਂ ਨੂੰ ਚਾਰ ਚੰਨ ਲਾਉਣ ਵਿਚ ਪਾਏ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ।ਇਸ ਸਮਾਗਮ ਵਿਚ ਸਰਬ ਸ੍ਰੀ ਨਿਰਮਲ ਸਿੰਘ ਸੰਧਾਵਾਲੀਆਂ, ਪ੍ਰੋ: ਹਰਪ੍ਰੀਤ ਕੌਰ ਭਾਰਤ ਤੋਂ, ਸਵਰੀਨ ਕੌਰ ਗਿੱਲ, ਨਿਰਵੈਲ ਸਿੰਘ ਅਰੋੜਾ, ਅਮਰੀਕ ਸਿੰਘ ਸੰਘਾ, ਗੁਰਦਰਸ਼ਨ ਸਿੰਘ ਸੀਰਾ, ਹਰਿੰਦਰ ਸਿੰਘ ਸਹੋਤਾ, ਰਵਿੰਦਰ ਸਿੰਘ ਕੁਆਂਟਿਮ ਇੰਸੋਰੈਂਸ਼, ਸੁਰਜੀਤ ਕੌਰ ਕਵਿਤਰੀ, ਗੁਰਸ਼ਰਨ ਸਿੰਘ ਕਾਂਦਰਾ, ਅਮਰਜੀਤ ਸਿੰਘ ਚੱਠਾ, ਲਾਲਜੀਤ ਸਿੰਘ, ਪ੍ਰਭਜੋਤ ਸਿੰਘ ਰਾਠੋਲ, ਸਕੂਰਤੇ (ਮਿਸ ਗਲੈਮਰਸ), ਸੂਰਜ ਸਿੰਘ ਸੰਧੂ, ਬਲਵਿੰਦਰ ਕੌਰ ਚੱਠਾ, ਤ੍ਰਿਪਤਾ ਸੋਢੀ, ਅਮਨ ਸਿੱਧੂ, ਹਰਜੀਤ ਕੌਰ ਚੱਠਾ, ਨਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਢੀਂਡਸਾ, ਗੋਲਡੀ ਔਲਖ, ਗਗਨਦੀਪ ਕੌਰ ਚੱਠਾ, ਅਜਵਿੰਦਰ ਸਿੰਘ ਚੱਠਾ, ਦਰਸ਼ਨ ਸਿੰਘ ਬਰਾੜ ਆਦਿ ਦੇ ਨਾਂ ਵਰਨਣਯੋਗ ਹਨ।
2013 ਵਿਚ ਸ਼ੁਰੂ ਹੋਈ ਗਾਲਾ ਨਾਈਟ ਦੀ ਇਹ 10ਵੀਂ ਗਾਲਾ ਨਾਈਟ ਸੀ ਤੇ ਇਸ ਮੌਕੇ ਨਾਈਟ ਦੇ ਹੋਸਟ ਡਾਕਟਰ ਸੰਤੋਖ ਸਿੰਘ ਸੰਧੂ ਨੇ ਸਟੇਜ਼ ਦੀ ਜਿੰਮੇਵਾਰੀ ਬਹੁਤ ਹੀ ਬਾਖੂਬੀ ਨਾਲ ਨਿਭਾਈ ਤੇ ਹਰ ਆਈਟਮ ਤੇ ਉਨ੍ਹਾਂ ਵਲੋਂ ਕਹੀਆਂ ਗੱਲਾਂ ਨੇ ਦਰਸ਼ਕਾਂ ਦੀ ਵਾਹਵਾ ਖੱਟੀ। ਇਸ ਮੌਕੇ ਤੇ ਸਾਰੇ ਮਹਿਮਾਨਾਂ ਲਈ ਖਾਣ-ਪੀਣ ਦਾ ਵਧੀਆ ਪ੍ਰਬੰਧ ਗੁਰਚਰਨ ਸਿੰਘ ਵਲੋਂ ਕੀਤਾ ਗਿਆ। ਸੰਸਥਾ ਦੇ ਮੌਢੀਆਂ ਚੋਂ ਇਕ ਸਰਦੂਲ ਸਿੰਘ ਥਿਆੜੇ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਸਮਾਗਮ ਸ਼ਾਮੀ 5 ਵਜੇ ਸ਼ੁਰੂ ਹੋ ਕੇ ਅੱਧੀ ਰਾਤ ਜਾ ਕੇ ਸਮਾਪਿਤ ਹੋਇਆ। ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਮਹਿਮਾਨਾਂ ਨੂੰ ਆਪਿਸ ਵਿਚ ਗੱਲਾਂ ਕਰਨ ਦਾ ਸਮਾਂ ਦਿੱਤਾ ਗਿਆ ਜੋ ਕਿ ਇਕ ਨਿਵੇਕਲਾ ਤਜ਼ਰਬਾ ਸੀ ਜੋ ਬਹੁਤ ਹੀ ਸਫਲ ਰਿਹਾ।