Begin typing your search above and press return to search.

ਗਣਤੰਤਰ ਦਿਵਸ 'ਤੇ ਪੈਨੋਰਾਮਾ ਇੰਡੀਆ ਵੱਲੋਂ ਬਰੈਂਪਟਨ 'ਚ ਰੰਗਾਰੰਗ ਪ੍ਰੋਗਰਾਮ

ਕੈਨੇਡਾ ਦੇ ਬਰੈਂਪਟਨ 'ਚ ਪੈਨੋਰਾਮਾ ਇੰਡੀਆ ਵੱਲੋਂ 28 ਜਨਵਰੀ ਨੂੰ ਪੀਅਰਸਨ ਕੰਨਵੈਨਸ਼ਨ ਸੈਂਟਰ 'ਚ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਦੱਸਦਈਏ ਕਿ ਪੈਨੋਰਾਮਾ ਇੰਡੀਆ ਵੱਲੋਂ ਕਾਫੀ ਵੱਡੇ ਪੱਧਰ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ।ਪੈਨੋਰਮਾ ਇੰਡੀਆ ਆਈਡਲ ਮੁਕਾਬਲੇ ਦਾ ਸ਼ਾਨਦਾਰ ਫਾਈਨਲ ਸਟੇਟ ਬੈਂਕ ਆਫ਼ ਇੰਡੀਆ ਦੁਆਰਾ […]

ਗਣਤੰਤਰ ਦਿਵਸ ਤੇ ਪੈਨੋਰਾਮਾ ਇੰਡੀਆ ਵੱਲੋਂ ਬਰੈਂਪਟਨ ਚ ਰੰਗਾਰੰਗ ਪ੍ਰੋਗਰਾਮ
X

Hamdard Tv AdminBy : Hamdard Tv Admin

  |  30 Jan 2024 6:39 PM IST

  • whatsapp
  • Telegram

ਕੈਨੇਡਾ ਦੇ ਬਰੈਂਪਟਨ 'ਚ ਪੈਨੋਰਾਮਾ ਇੰਡੀਆ ਵੱਲੋਂ 28 ਜਨਵਰੀ ਨੂੰ ਪੀਅਰਸਨ ਕੰਨਵੈਨਸ਼ਨ ਸੈਂਟਰ 'ਚ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਦੱਸਦਈਏ ਕਿ ਪੈਨੋਰਾਮਾ ਇੰਡੀਆ ਵੱਲੋਂ ਕਾਫੀ ਵੱਡੇ ਪੱਧਰ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ।ਪੈਨੋਰਮਾ ਇੰਡੀਆ ਆਈਡਲ ਮੁਕਾਬਲੇ ਦਾ ਸ਼ਾਨਦਾਰ ਫਾਈਨਲ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਸਪਾਂਸਰ ਕੀਤਾ ਗਿਆ ਸੀ। ਪੈਨੋਰਾਮਾ ਇੰਡੀਆ ਵੱਲੋਂ ਤਿੰਨ ਸ਼੍ਰੇਣੀਆਂ ਜੂਨੀਅਰ, ਸੀਨੀਅਰ ਅਤੇ ਐਡਲਟ 'ਚ ਇਨਾਮ ਕੱਢੇ ਗਏ। ਨਤੀਜੇ ਜੱਜਾਂ ਦੇ ਅੰਕ ਅਤੇ ਦਰਸ਼ਕਾਂ ਦੀ ਵੋਟਿੰਗ ਦੁਆਰਾ ਨਿਰਧਾਰਤ ਕੀਤੇ ਗਏ। ਇਸ ਦੇ ਨਾਲ ਹੀ ਸਮਾਗਮ 'ਚ ਲੋਕ ਨਾਚ ਮੁਕਾਬਲੇ ਵੀ ਕਰਵਾਏ ਗਏ ਜਿਸ ਨੂੰ ਆਰਬੀਸੀ ਵੇਲਥ ਮੈਨੇਜਮੈਂਟ ਡੋਮੀਨੀਅਨ ਸਕਿਓਰਿਟੀਜ਼ ਦੁਆਰਾ ਸਪਾਂਸਰ ਕੀਤਾ ਗਿਆ ਸੀ। ਲੋਕ ਨਾਚ ਮੁਕਾਬਲੇ 'ਚ ਪ੍ਰਤੀਭਾਗੀਆਂ ਵੱਲੋਂ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨਾਚ ਦੀ ਨੁਮਾਇੰਦਗੀ ਕੀਤੀ ਗਈ। ਇਸ ਦੇ ਨਾਲ ਹੀ ਹਰ ਉਮਰ ਦੇ ਲੋਕਾਂ ਲਈ ਕਲਾ ਪ੍ਰਤੀਯੋਗਤਾ ਵੀ ਕਰਵਾਈ ਗਈ। ਦੱਸਦਈਏ ਕਿ ਆਈਸੀਆਈਸੀਆਈ ਕੈਨੇਡਾ ਵੱਲੋਂ ਸੱਭਿਆਚਾਰਕ ਹਿੱਸੇ ਨੂੰ ਸਪਾਂਸਰ ਕੀਤਾ ਗਿਆ, ਜਿਸ 'ਚ ਬੱਚਿਆਂ ਨੇ 75 ਦੇ ਕਰੀਬ ਮੁੱਖ ਭਾਰਤੀ ਹਸਤੀਆਂ ਦਾ ਪਹਿਰਾਵਾ ਕੀਤਾ। ਇਸ ਸਮਾਗਮ 'ਚ ਵੱਖ-ਵੱਖ ਸਪਾਂਸਰਾਂ ਅਤੇ ਵਿਕਰੇਤਾਵਾਂ ਦੇ ਕਈ ਫੂਡ ਸਟਾਲਸ ਤੇ ਸ਼ਾਪਿੰਗ ਸਟਾਲਸ ਵੀ ਲੱਗੇ ਹੋਏ ਸਨ। ਇਸ ਦੇ ਨਾਲ ਹੀ ਸਮਾਗਮ 'ਚ ਭਾਰੀੌ ਇਕੱਠ ਦੇਖਣ ਨੂੰ ਮਿਲਿਆ ਤੇ ਸਮਾਗਮ 'ਚ 5000 ਦੇ ਕਰੀਬ ਲੋਕ ਸ਼ਾਮਲ ਸਨ ਤੇ ਇਸ ਖਾਸ ਮੌਕੇ 'ਤੇ ਕੌਂਸਲ ਜਨਰਲ ਆਫ ਇੰਡੀਆ ਸ੍ਰੀ ਸਿਧਾਰਥ ਨਾਥ ਵੀ ਪਹੁੰਚੇ ਤੇ ਉਨ੍ਹਾਂ ਵੱਲੋਂ ਦੇਸ਼ ਦੁਨੀਆਂ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਭਾਰਤ ਦੇ 75 ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਕਿਹਾ ਕਿ ਪੈਨੋਰਾਮਾ ਇੰਡੀਆ ਭਾਰਤ ਨੂੰ ਦਰਸਾਉਂਦਾ ਹੈ ਤੇ 28 ਜਨਵਰੀ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ।
ਮਿਸੀਸਾਗਾ ਸਟ੍ਰੀਟਸਵੀਲੇ ਤੋਂ ਮੈਂਬਰ ਪਾਰਲੀਮੈਂਟ ਨੀਨਾ ਟਾਂਗਰੀ ਵੀ ਪਹੁੰਚੀ ਤੇ ਉਨ੍ਹਾਂ ਵੱਲੋਂ ਵੀ ਸਾਰੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ ਤੇ ਉਨ੍ਹਾਂ ਦੱਸਿਆ ਕਿ ਇਸ ਸਮਾਗਮ 'ਚ ਕਈ ਸਾਰੇ ਕਲਚਰਲ ਪ੍ਰੋਗਰਾਮ ਵੀ ਕਰਵਾਏ ਗਏ ਜਿਨ੍ਹਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਨਾਲ ਹੀ ਉਨ੍ਹਾਂ ਸਮਾਗਮ 'ਚ ਸ਼ਾਮਲ ਹੋਏ ਸਾਰੇ ਭਾਰਤੀਆਂ ਦਾ ਦਿਲੋਂ ਧੰਨਵਾਦ ਕੀਤਾ।

ਸਮਾਗਮ 'ਚ ਪੈਨੋਰਾਮਾ ਇੰਡੀਆ ਦੀ ਚੇਅਰਪਰਸਨ ਵੈਦੇਹੀ ਰਾਉਤ ਵੀ ਸ਼ਾਮਲ ਹੋਈ ਤੇ ਉਨ੍ਹਾਂ ਵੱਲੋਂ ਸਮੂਹ ਭਾਰਤੀਆਂ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਇਸ ਮੌਕੇ ਉਨ੍ਹਾਂ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਡੋ ਕੈਨੇਡੀਅਨ ਹੋਣ 'ਤੇ ਮਾਣ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਬਰੈਂਪਟਨ 'ਚ ਇਨ੍ਹਾਂ ਵੱਡਾ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਹੈ ਤੇ ਇਹ ਵੱਖ-ਵੱਖ ਭਾਈਚਾਰੇ ਦੇ ਸਮਰਥਨ ਸਦਕਾ ਹੀ ਸੰਭਵ ਹੋ ਸਕਿਆ ਹੈ।

ਇਸ ਦੇ ਨਾਲ ਹੀ ਪੈਨੋਰਾਮਾ ਇੰਡੀਆ ਦੀ ਡਾਇਰੈਕਟਰ ਨਿਧੀ ਸਚਦੇਵਾ ਵੀ ਸਮਾਗਮ 'ਚ ਮੌਜੂਦ ਸਨ ਤੇ ਉਨ੍ਹਾਂ ਵੱਲੋਂ ਸਾਰਿਆਂ ਨੂੰ ਗਣਤੰਤਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਸਮਾਗਮ 'ਚ ਹੋਏ ਵੱਖੋ-ਵੱਖਰੇ ਮੁਕਾਬਲਿਆਂ ਦਾ ਵੀ ਜ਼ਿਕਰ ਕੀਤਾ।

Next Story
ਤਾਜ਼ਾ ਖਬਰਾਂ
Share it