ਕ੍ਰਿਕਟ ਵਿਸ਼ਵ ਕਪ ਦੀ ਟਰੌਫੀ ਨੂੰ ਦੇਖਣ ਲਈ ਬਰੈਂਪਟਨ'ਚ ਉੱਮੜੀ ਭੀੜ!
ਪਹਿਲੀ ਵਾਰ ਵਸਿ਼ਵ ਕੱਪ 'ਚ ਖੇਡੇਗੀ ਕੈਨੇਡੀਅਨ ਕ੍ਰਿਕਟ ਟੀਮ, ਟਰੌਫੀ ਨਾਲ ਫੋਟੋਆਂ ਖਿਚਵਾਉਣ ਲਈ ਲੱਗੀਆਂ ਲੰਮੀਆਂ ਕਤਾਰਾਂ ਓਨਟਾਰੀਓ, 11 ਮਈ (ਗੁਰਜੀਤ ਕੌਰ)- ਜੂਨ 'ਚ ਆਈਸੀਸੀ ਕ੍ਰਿਕਟ ਟੀ-20 ਮੈਨਸ ਵਿਸ਼ਵ ਕੱਪ ਯੂਐੱਸਏ 'ਚ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਕੈਨੇਡਾ ਦੀ ਕ੍ਰਿਕਟ ਟੀਮ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਹੋਈ ਹੈ। ਵਿਸ਼ਵ ਕੱਪ ਦੀ ਟਰੋਫੀ […]
By : Hamdard Tv Admin
ਪਹਿਲੀ ਵਾਰ ਵਸਿ਼ਵ ਕੱਪ 'ਚ ਖੇਡੇਗੀ ਕੈਨੇਡੀਅਨ ਕ੍ਰਿਕਟ ਟੀਮ, ਟਰੌਫੀ ਨਾਲ ਫੋਟੋਆਂ ਖਿਚਵਾਉਣ ਲਈ ਲੱਗੀਆਂ ਲੰਮੀਆਂ ਕਤਾਰਾਂ
ਓਨਟਾਰੀਓ, 11 ਮਈ (ਗੁਰਜੀਤ ਕੌਰ)- ਜੂਨ 'ਚ ਆਈਸੀਸੀ ਕ੍ਰਿਕਟ ਟੀ-20 ਮੈਨਸ ਵਿਸ਼ਵ ਕੱਪ ਯੂਐੱਸਏ 'ਚ ਹੋਣ ਜਾ ਰਿਹਾ ਹੈ ਅਤੇ ਇਸ ਵਾਰ ਕੈਨੇਡਾ ਦੀ ਕ੍ਰਿਕਟ ਟੀਮ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਹੋਈ ਹੈ। ਵਿਸ਼ਵ ਕੱਪ ਦੀ ਟਰੋਫੀ ਦਾ ਟੂਰ ਚੱਲ ਰਿਹਾ ਹੈ, ਵੱਖ-ਵੱਖ ਥਾਵਾਂ 'ਤੇ ਟਰੋਫੀ ਪਹੁੰਚ ਰਹੀ ਹੈ। ਇਸੇ ਦੇ ਚੱਲਦਿਆਂ ਆਈਸੀਸੀ ਕ੍ਰਿਕਟ ਟੀ-20 ਮੈਨਸ ਵਿਸ਼ਵ ਕੱਪ ਦੀ ਟਰੋਫੀ ਬਰੈਂਪਟਨ ਪਹੁੰਚੀ, ਜਿੱਥੇ ਕਿ ਲੋਕਾਂ ਦਾ ਭਰਵਾਂ ਹੁੰਗਾਰਾ ਮਿਿਲਆ। ਛੋਟੇ ਬੱਚੇ ਵੀ ਵਿਸ਼ਵ ਕੱਪ ਦੀ ਟਰੋਫੀ ਦੇਖਣ ਲਈ ਆਪਣੇ ਮਾਪਿਆਂ ਨਾਲ ਸਵੇਰ ਦੇ ਸਮੇਂ ਪਹੁੰਚੇ ਹੋਏ ਸਨ।
ਟਰੋਫੀ ਨਾਲ ਫੋਟੋਆਂ ਖਿਚਵਾਉਣ ਲਈ ਕ੍ਰਿਕਟ ਫੈਨਸ ਦੀ ਵੱਡੀ ਕਤਾਰ ਲੱਗੀ ਹੋਈ ਸੀ। ਕਾਫੀ ਕ੍ਰਿਕਟ ਪ੍ਰੇਮੀ ਆਪੋ-ਆਪਣੇ ਦੇਸ਼ ਦੀਆਂ ਕ੍ਰਿਕਟ ਜਰਸੀਆਂ ਪਾ ਕੇ ਪਹੁੰਚੇ। ਇੰਡੀਆ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਦੇ ਕਾਫੀ ਫੈਨਸ ਮੌਜੂਦ ਸਨ। ਇਸ ਖਾਸ ਮੌਕੇ 'ਤੇ ਸਪੈਸ਼ਲ ਕ੍ਰਿਕਟ ਥੀਮ ਕੇਕ ਵੀ ਕੱਟਿਆ ਗਿਆ ਜਿਸ ਉਪਰ ਵਿਸ਼ਵ ਕੱਪ ਦੀ ਟਰੋਫੀ ਵੀ ਬਣਾਈ ਹੋਈ ਸੀ। ਕੈਨੇਡਾ ਕ੍ਰਿਕਟ ਟੀਮ ਦੇ ਕਈ ਖਿਡਾਰੀ ਵੀ ਆਏ ਹੋਏ ਸਨ ਜਿੰਨ੍ਹਾਂ ਨਾਲ ਫੈਨਸ ਵੱਲੋਂ ਫੋਟੋਆਂ ਖਿੱਚਵਾਈਆਂ ਗਈਆਂ ਅਤੇ ਖਿਡਾਰੀਆਂ ਵੱਲੋਂ ਆਪਣੇ ਫੈਨਸ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ। ਟਰੋਫੀ ਨਾਲ ਫੋਟੋ ਖਿੱਚਵਾਉਣ ਲਈ ਪਹੁੰਚੇ ਕ੍ਰਿਕਟ ਫੈਨਸ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਆਉਣ ਵਾਲੇ ਕ੍ਰਿਕਟ ਟੀ-20 ਵਿਸ਼ਵ ਕੱਪ ਲਈ ਉਹ ਬਹੁਤ ਉਤਸ਼ਾਹਿਤ ਹਨ।
ਇਸ ਮੌਕੇ 'ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਕੈਨੇਡਾ ਕ੍ਰਿਕਟ ਦੇ ਵਾਈਸ ਪ੍ਰੈਸੀਡੈਂਟ ਗੁਰਦੀਪ ਕਲੇਰ ਅਤੇ ਵਾਰਡ 7-8 ਤੋਂ ਸਿਟੀ ਕਾਊਂਸਲਰ ਰੋਡ ਪਾਵਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਕ੍ਰਿਕਟ ਨੂੰ ਪ੍ਰੋਮੋਟ ਕਰਨ ਲਈ ਕਾਫੀ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਾਲ ਕੈਨੇਡਾ ਦੀ ਕ੍ਰਿਕਟ ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਹੋਈ ਹੈ ਅਤੇ ਉਮੀਦ ਹੈ ਕਿ ਅੱਗੇ ਜਾ ਕੇ ਕੈਨੇਡਾ ਕ੍ਰਿਕਟ ਟੀਮ ਵੱਲੋਂ ਹੋਰ ਵਧੀਆ ਪ੍ਰਦਰਸ਼ਨ ਕੀਤਾ ਜਾਵੇਗਾ।
(ਤਸਵੀਰਾਂ: ਰੀਤਇੰਦਰ ਸਿੰਘ ਗਰੇਵਾਲ)