ਕੈਨੇਡੀਅਨ ਵੀਜ਼ਾ ਲਈ ਅਰਜ਼ੀਆਂ ਦਾ ਬੈਕਲਾਗ 17,500 ਤੱਕ ਪੁੱਜਾ
ਨਵੀਂ ਦਿੱਲੀ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਟਨ ਡਿਪਲੋਮੈਟਸ ਦੀ ਗਿਣਤੀ ਘਟਣ ਦਾ ਸਭ ਤੋਂ ਵੱਧ ਅਸਰ ਕੌਮਾਂਤਰੀ ਵਿਦਿਆਰਥੀਆਂ ’ਤੇ ਪਿਆ ਅਤੇ ਜਨਵਰੀ ਇਨਟੇਕਸ ਵਾਸਤੇ ਵੀਜ਼ਾ ਸੁਖਾਲਾ ਮਿਲਦਾ ਮਹਿਸੂਸ ਨਹੀਂ ਹੋ ਰਿਹਾ। ‘ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ 41 ਕੈਨੇਡੀਅਨ ਡਿਪਲੋਮੈਟਸ ਦੇ ਭਾਰਤ ਤੋਂ ਵਾਪਸ ਜਾਣ ਕਰ ਕੇ ਵੀਜ਼ਾ ਅਰਜ਼ੀਆਂ ਦਾ ਬੈਕਲਾਗ 17,500 ਦੇ ਨੇੜੇ […]
By : Hamdard Tv Admin
ਨਵੀਂ ਦਿੱਲੀ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਟਨ ਡਿਪਲੋਮੈਟਸ ਦੀ ਗਿਣਤੀ ਘਟਣ ਦਾ ਸਭ ਤੋਂ ਵੱਧ ਅਸਰ ਕੌਮਾਂਤਰੀ ਵਿਦਿਆਰਥੀਆਂ ’ਤੇ ਪਿਆ ਅਤੇ ਜਨਵਰੀ ਇਨਟੇਕਸ ਵਾਸਤੇ ਵੀਜ਼ਾ ਸੁਖਾਲਾ ਮਿਲਦਾ ਮਹਿਸੂਸ ਨਹੀਂ ਹੋ ਰਿਹਾ। ‘ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ 41 ਕੈਨੇਡੀਅਨ ਡਿਪਲੋਮੈਟਸ ਦੇ ਭਾਰਤ ਤੋਂ ਵਾਪਸ ਜਾਣ ਕਰ ਕੇ ਵੀਜ਼ਾ ਅਰਜ਼ੀਆਂ ਦਾ ਬੈਕਲਾਗ 17,500 ਦੇ ਨੇੜੇ ਪਹੁੰਚਿਆ ਹੋ ਸਕਦਾ ਹੈ। ਵੀ.ਐਫ.ਐਸ. ਗਲੋਬਲ ਵੱਲੋਂ ਆਪਣੇ ਸਾਰੇ 10 ਕੇਂਦਰਾਂ ’ਤੇ ਵੀਜ਼ਾ ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਵਾਪਸ ਗਏ ਕੈਨੇਡੀਅਨ ਡਿਪਲੋਮੈਟਸ ਵਿਚੋਂ 27 ਇੰਮੀਗ੍ਰੇਸ਼ਨ ਨਾਲ ਸਬੰਧਤ ਸਨ ਅਤੇ ਇਸ ਦਾ ਅਸਰ ਵੀਜ਼ਾ ਅਰਜ਼ੀਆਂ ਪੈਣਾ ਲਾਜ਼ਮੀ ਹੈ।